ਅੱਜ ਆ ਰਹੀ ਨਵੀਂ AI ਤਕਨੀਕ ਇੱਕ ਪਾਸੇ ਜੀ,
‘ਅਨਪੜ੍ਹ ਤਾਏ ਗਾਮੇ’ ਦੀ 22-25 ਸਾਲ ਪਹਿਲਾਂ ਆਖੀ ਇੱਕ ਸੱਚੀ ਗੱਲ ਅਤੇ AI ਤੋਂ ਵਧਕੇ ਗੱਲ :
ਬੱਟ ਡੌਲ ਘੜਦੇ ਸੀ-ਹਲਟਾਂ ਆਲੇ ਖ਼ੇਤ ਤੇ ਗਰਮੀ ਵੀ ਵਾਹਲੀ,
ਚਲੋ ਕੰਮ ਨਾਲ ਕੰਮ, ਕੁਦਰਤ ਦੀ ਗਰਮੀ ਆਵਦੇ ਪਾਸਿਓਂ ਸਹੀ ਸੀ,
–ਬਾਪੂ ਕਹਿੰਦਾ ਚਲੋ ਮੁੰਡਿਓ ਦੁਪਹਿਰੇ ਘੰਟਾ-ਘੜੀ ਲੋਟਣੀ ਲਾਈਏ ਤੇ ਨਾਲ਼ੇ ਫੇਰ ਚਾਹ ਬਣਾ ਕੇ ਤੇ ਪੋਣੇ ਖੋਲੀਏ,
–ਚਾਹ ਉੱਬਲ ਗਈ,ਪੋਣੇ ਖੋਲ੍ਹੇ,ਅੰਬ ਦੇ ਅਚਾਰ ਦੀ ਵਾਸ਼ਨਾ ਟਾਹਲੀਆਂ ਨੂੰ ਜਾ ਚੜ੍ਹੀ,,,,
ਚਲੋ
ਅੰਬ ਦੇ ਅਚਾਰ ਨਾਲ ਤੰਦੂਰ ਦੀਆਂ ਰੋਟੀਆਂ ਤੇ ਨਾਲ-ਨਾਲ ਚਾਹ ਦੇ ਸੜ੍ਹਾਕੇ ਸ਼ੁਰੂ ਹੋ ਗਏ,
ਵਿੱਚੋ ਇੱਕ ਬੰਦਾ ਗੱਲ ਤੋਰਦੈ : ਅਖੇ ਯਰ ਅੱਜ ਕੱਲ੍ਹ ਤਾਂ ਸੁਣਿਆ ਮਸ਼ੀਨਾਂ ਬੜੀਆਂ ਆ ਗਈਆਂ : ਟੋਕਾ ਕਰਨਾ ਵੀ ਸੌਖਾ ਹੋ ਗਿਆ,ਪੱਖੇ ਵੀ ਆਗੇ ਜਿਹੜੇ ਕਣਕ ਸਾਫ ਕਰਦੇ ਐ,
ਦੂਜਾ ਕਹਿੰਦਾ ਜਦੋਂ ਯਰ ਕਰਪੈਨ ਈ ਦਸਦੇ ਐ ਵੀ ਆਗੀ, ਜਿਹੜੀ ਕਣਕ ਨਿਖਾਰ ਕੇ ਸਾਰਾ ਕੰਮ ਕੇਰਾਂ ਚ ਨਬੇੜਦੀ ਐ :
ਤਾਇਆ ਗਾਮਾ ,ਸੁਣੀ ਗਿਆ,ਸੁਣੀ ਗਿਆ,
ਕੋਈ ਆਖੇ ਸ਼ਹਿਰਾਂ ਚ ਤਾਂ ਕਪੜੇ ਧੋਣ ਨੂੰ ਵੀ ਮਸ਼ੀਨਾਂ ਆ ਗਈਆ ਦਸਦੇ ਐ,,
–ਗਾਮਾ ਤਾਇਆ–ਹੌਲੀ ਜਿਹੀ ਬੋਲ ਕੇ– ਗਿੰਦਰਾ ਚਾਹ ਕੇਰਾਂ ਹੋਰ ਭਰ ਕੌਲਾ :
ਬਾਕੀ ਬੰਦੇ ਗੱਲਾਂ ਕਰਨ, ਕੋਈ ਕੁਸ਼ ਛੁਰਲੀ ਛੱਡੇ-ਕੋਈ ਕੁਸ਼ ,
ਤਾਇਆ ਸੁਣੀ ਗਿਆ:
ਕੌਲੇ ਚੋਂ ਚਾਹ ਦਾ ਰਹਿੰਦਾ ਸੜ੍ਹਾਕਾ ਮਾਰ ਕੇ ਤਾਏ ਨੇ ਕੌਲਾ ਮਾਂਜਣ ਨੂੰ ਮਿੱਟੀ ਚ ਹਰਖ਼ ਜੇ ਨਾਲ਼ ਖਸੋੜਿਆ ਤੇ ਮਾਂਜਦਾ-ਮਾਂਜਦਾ ਬੋਲਿਆ :-
“ਹਾਂ ਭਾਈ ਮਸ਼ੀਨ ਤਾਂ ਕਹਿੰਦੇ ਮੂੰਹ ਚ ਬੁਰਕੀਆਂ ਪਾਉਣ ਵਾਲੀ ਵੀ ਆਗੀ,
ਪਰ ਕਹਿੰਦਾ ਉਹ ਚਲਾਉਣੀ ਔਖੀ ਐ”
ਸਾਰੇ ਝਾਕਣ ਵੀ ਕੀ ਗੱਲ ਕਰਦੈ ਤਾਇਆ :
ਵਿੱਚੋ ਇੱਕ ਨੇ -ਤਾਇਆ ਕਿਵੇਂ ਗੱਲ, ਕੀ ਮਸ਼ੀਨ?
— ਮਸ਼ੀਨ ਮੂੰਹ ਚ ਬੁਰਕੀਆਂ ਪਾਉਣ ਵਾਲੀ ਆਊਗੀ,
ਪਰ ਓਹਦੀ ਸ਼ਰਤ ਹੋਇਆ ਕਰੂ,
–ਕੀ ਸ਼ਰਤ ਕਿਵੇਂ ਤਾਇਆ ?
–ਵੀ ਭਾਈ ਜਿਹੜੀ ਬੁਰਕੀ ਪਹਿਲਾਂ ਪਾਈ ਸੀ,ਉਹ ਦੂਜੀ ਬੁਰਕੀ ਤੋਂ ਪਹਿਲਾਂ-ਪਹਿਲਾਂ ਲੰਘਾ ਲਈ ਤਾਂ ਲੋਟ ਐ;
ਨਹੀਂ ਤਾਂ ਮਸ਼ੀਨ ਅਗਲੇ ਦੇ ਘਸਾੜ੍ਹ ਤੇ ਥਪੇੜਾ ਮਾਰਿਆ ਕਰੂ :😆😆😆
:- ਰਾਜ ਭੁੱਲਰ ਕੌਰੇਆਣਾ (ਸੱਚੀ ਗੱਲ)