ਰਣਬੀਰ ਕਪੂਰ ਵਾਲੀ”ਰੋਕਟ ਸਿੰਘ”..ਕੰਪਿਊਟਰ ਲੈਣ ਜਾਂਦਾ ਤਾਂ “ਕਸਟਮਰ” ਸ਼ਬਦ ਤੇ ਚਰਚਾ ਛਿੜ ਪੈਂਦੀ..ਅਗਲਾ ਹਾਸੇ ਮਜਾਕ ਵਿਚ ਹੀ ਇੱਕ ਗੱਲ ਆਖ ਜਾਂਦਾ..”ਸਰਦਾਰ ਜੀ ਜਿਸ ਦੇ ਨਾਮ ਮਗਰ ਹੀ “ਮਰ” ਹੈ ਉਹ ਤੇ ਫੇਰ ਕਦੇ ਨਾ ਕਦੇ ਮਰੇਗਾ ਹੀ..”!
ਇੰਝ ਹੀ ਪਣਡੁੱਬੀ..ਜਿਦੇ ਨਾਮ ਮਗਰ ਹੀ ਡੁੱਬੀ ਉਹ ਤਾਂ ਫੇਰ ਅੱਜ ਵੀ ਡੁੱਬੀ ਤੇ ਕੱਲ ਵੀ..ਚੰਗੀ ਭਲੇ ਰੋਟੀ ਖਾਂਦੇ..ਸੁੱਤੇ ਸਿੱਧ ਹੀ ਫੁਰਨਾ ਫੁਰਿਆ..ਪਾਣੀਆਂ ਦੀ ਹਿੱਕ ਅੰਦਰ ਚਾਰ ਕਿਲੋਮੀਟਰ ਥੱਲੇ..ਚਿਰੋਕਣ ਪਹਿਲੋਂ ਹੋਈ ਇੱਕ ਤਬਾਹੀ ਦਾ ਮੰਜਰ ਵੇਖਣ ਗਏ ਖੁਦ ਤਬਾਹ ਹੋ ਗਏ..!
ਚੰਡੀਗੜ ਨਵਾਂ ਨਵਾਂ ਬਣਨਾ ਸ਼ੁਰੂ ਹੋਇਆ..ਇੱਕ ਬਾਪੂ ਜੀ ਓਦੋਂ ਚੜ੍ਹਦੀ ਜਵਾਨੀ ਵਿੱਚ ਰਾਤ ਪਏ ਦਿਹਾੜੀ ਕਰਕੇ ਮੁੜਿਆ ਕਰਦੇ..ਰਾਹ ਵਿੱਚ ਨੀਵੀਂ ਪਾ ਰੋਂਦੀ ਹੋਈ ਇੱਕ ਮੁਟਿਆਰ ਅਕਸਰ ਹੀ ਮਿਲਦੀ..ਬੁਰਕੇ ਵਿੱਚ..ਭੈਣ ਆਖ ਮਗਰ ਚੜਾ ਲੈਂਦੇ..ਕੁਝ ਦੂਰ ਦੁਆਵਾਂ ਦਿੰਦੀ ਉੱਤਰ ਜਾਇਆ ਕਰਦੀ..ਪਤਾ ਲੱਗਾ ਕਈਆਂ ਦਾ ਓਥੇ ਨੁਕਸਾਨ ਵੀ ਹੋਇਆ..ਦੱਸਦੇ ਵੰਡ ਵੇਲੇ ਮੁਸਲਮਾਨਾਂ ਦਾ ਪਿੰਡ ਸੀ..ਕਿੰਨੀਆਂ ਕੁੜੀਆਂ ਅਸਮਤ ਬਚਾਉਂਦੀਆਂ ਕੋਲ ਖੂਹ ਵਿੱਚ ਛਾਲ ਮਾਰ ਗਈਆਂ..ਬਜ਼ੁਰਗ ਦੱਸਦੇ ਹੁੰਦੇ ਸਨ ਕੇ ਰੂਹਾਂ ਦਾ ਵੀ ਇੱਕ ਸੰਸਾਰ ਹੁੰਦਾ..ਦਾਇਰਾ ਹੁੰਦਾ..ਓਥੇ ਕਾਇਦੇ ਕਨੂੰਨ ਤੋੜਨੇ ਮਹਿੰਗੇ ਪੈ ਜਾਂਦੇ!
ਮਸ਼ਹੂਰ ਮਿਠਿਆਈ ਵਿਕਰੇਤਾ..ਅਰਬਾਂ ਦਾ ਕਾਰੋਬਾਰ..ਕੱਲਾ ਕੱਲਾ ਪੁੱਤ ਖਹਿੜੇ ਪੈ ਗਿਆ ਬੀ.ਐੱਮ.ਡਬਲਯੂ ਲੈ ਕੇ ਦਿਓ..ਅਣਮੰਨੇ ਮਨ ਨਾਲ ਲੈ ਦਿੱਤੀ..ਪਹਿਲੇ ਦਿਨ ਲਾਈ ਰੇਸ ਫੇਰ ਆਖਰੀ ਹੋ ਨਿੱਬੜੀ..ਲਮਹੋਂ ਨੇ ਖਤਾ ਕੀ..ਸਦੀਓਂ ਨੇ ਸਜਾ ਪਾਈ..!
ਮੌਤ ਇੱਕ ਸਦੀਵੀਂ ਇਹਸਾਸ..ਪਰ ਹੁੰਦਾ ਕਿੱਦਾਂ ਦਾ..ਅਜੇ ਤੱਕ ਕੋਈ ਨਾ ਦੱਸ ਸਕਿਆ..ਕੁਝ ਦੇ ਧੱਕੇ ਨਾਲ ਹੀ ਗਲ਼ ਪੈ ਜਾਂਦੀ ਤੇ ਕੁਝ ਖੁਦ ਸੈਨਤ ਮਾਰ ਕੋਲ ਸੱਦਦੇ..ਅੱਗਿਓਂ ਨੀਵੀਆਂ ਪਾਉਂਦੀ..ਖਹਿੜਾ ਛੁਡਾਉਂਦੀ..ਉਹ ਅਗਿਓਂ ਗੁੱਟ ਫੜੀ ਰੱਖਦੇ..ਟਿੱਚਰਾਂ ਝੇਡਾਂ ਕਰਦੇ..ਅਖੀਰ ਤੱਕ..!
ਫੇਰ ਉੱਚੀ ਮੌਤ ਲਿਖਾ ਲਈ ਜਿੰਨਾ ਕਰਮਾਂ ਦੇ ਵਿੱਚ..ਛੇ-ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿੱਚ..ਭੋਰਾ ਸਿਦਕ ਨਾ ਤਿੜਕਿਆ ਫੇਰ ਫਤਹਿ ਬੁਲਾ ਤੀ..ਵੇਖ ਸ਼ਹੀਦੀ ਜਥਿਆਂ ਫੇਰ ਭਾਜੜ ਪਾ ਤੀ!
ਹਰਪ੍ਰੀਤ ਸਿੰਘ ਜਵੰਦਾ
ਬਹੁਤ ਵਧੀਆ ਲਿਖਿਆ ਜੀ ਤੁਸੀ