ਚਾਰ ਕੁ ਸਾਲ ਪਹਿਲਾਂ ਦੀਵਾਲੀ ਵਾਲੇ ਦਿਨ ਰਾਤ ( ਆਥਣ ) ਦੇ ਕਰੀਬ ਸੱਤ ਕੁ ਵਜੇ ਮੈਂ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਾ ਕੇ ਘਰੋਂ ਤਿਆਰ ਹੋ ਕੇ ਗੁਰਦੁਆਰੇ ਮੱਥਾ ਟੇਕਣ ਲਈ ਤੁਰ ਪਿਆ, ਇੱਕ ਡੱਬਾ ਮੋਮਬੱਤੀਆਂ ਦਾ ਤੇ ਪ੍ਰਸ਼ਾਦ ਲੈਕੇ, ਗੁਰਦੁਆਰੇ ਦੇ ਨਾਲ ਉਹ ਸਕੂਲ ਮੂਹਰੇ ਵੀ ਮੋਮਬੱਤੀਆਂ ਜਗਾਉਣੀਆਂ ਸਨ ਜਿਥੇ ਕਦੇ ਪੜਦੇ ਹੁੰਦੇ ਸੀ ਦਸਵੀਂ ਕਲਾਸ ਤੱਕ………. ਦਿਲ ਵਿੱਚ ਖੁਸ਼ੀ ਸੀ… ਸਕੂਲ ਦਾ ਧਿਆਨ ( ਖਿਆਲ) ਆਉਂਦੇ ਸਾਰ ਹੀ ਅਨਮੋਲ ਯਾਦਾਂ ਅੱਖਾਂ ਮੂਹਰੇ ਘੁੰਮ ਰਹੀਆਂ ਸਨ….. ਮੈਂ ਆਪਣੀ ਆਦਤ ਵਾਂਗ ਨੀਵੀਂ ਪਾਈ ਤੁਰਿਆ ਜਾ ਰਿਹਾ ਸੀ………..
…………..ਮੈ ਆਪਣੇ ਰਾਹ ਦੇ ਅੱਧ ਵਿੱਚ ਜਾ ਕੇ ਮੂੰਹ ਉਤਾਹ ਚੁੱਕਿਆ ਕਿ ਅਚਾਨਕ ਸਾਹਮਣਿਉਂ ਸਾਇਕਲ ਤੇ ਉਹ ਸਰਦਾਰ ਮਿਲ ਗਿਆ ਸੀ ਜਿਸਨੂੰ ਦੇਖਦੇ ਸਾਰ ਹੀ
ਮੇਰੀ ਜ਼ੁਬਾਨ ਨੂੰ ਜ਼ਿੰਦਾ ਲੱਗ ਗਿਆ ਸੀ, ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਰਾਂ ਤਾਂ ਕਰਾਂ ਕੀ? ਉਸਦੇ ਦੋਵੇਂ ਪੁੱਤਰ ਆਪੋ ਆਪਣੀਆਂ ਘਰਵਾਲੀਆਂ ਤੋਂ ਦੁੱਖੀ ਹੋ ਕੇ ਸੰਸਾਰ ਛੱਡ ਚੁੱਕੇ ਸਨ,ਉਸਦਾ ਵੱਡਾ ਪੁੱਤਰ ਤਾਂ ਮਰੇ ਨੂੰ ਕਾਫੀ ਸਾਲ ਹੋ ਗਏ ਸਨ ਤਕਰੀਬਨ ਬਾਰਾਂ ਕੁ ਸਾਲ ਪਰ ਉਸ ਸਰਦਾਰ ਦਾ ਦੂਸਰਾ ਪੁੱਤ ਵੀ ਆਪਣੀ ਘਰਵਾਲੀ ਤੋਂ ਦੁੱਖੀ ਹੋ ਕੇ ਆਪਣੇ ਘਰੇ ਘਰਵਾਲੀ ਤੋਂ ਦੁੱਖੀ ਹੋ ਕੇ ਤਿੰਨ ਕੁ ਸਾਲ ਪਹਿਲਾਂ ਆਪਣੇ ਗਲ ਫਾਹਾ ਲੈਕੇ ਸੰਸਾਰ ਛੱਡ ਗਿਆ ਸੀ….. ਉਸ ਸਰਦਾਰ ਦੇ ਦੂਜੇ ਪੁੱਤਰ ਦੇ ਮਰਨ ਤੋਂ ਪਹਿਲਾਂ ਮੈਂ ਰਾਹ ਰਸਤੇ ਉਸਨੂੰ ਮਿਲਦਾ ਹੁੰਦਾ ਸੀ ਤਾਂ ਉਸਤੇ ਤਵਾ ਲਾਉਣਾ,ਅਸੀਂ ਦੋਵੇਂ ਨੇ ਰਾਹ ਰਸਤੇ ਆਉਂਦੇ ਜਾਂਦੇ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਨਾ ਪਰ ਜਦੋਂ ਦਾ ਉਸਦਾ ਦੂਜਾ ਪੁੱਤ ਆਪਣੇ ਘਰੇ ਘਰਵਾਲੀ ਤੋਂ ਦੁੱਖੀ ਹੋ ਕੇ ਗਲ ਫਾਹਾ ਲੈਕੇ ਸੰਸਾਰ ਛੱਡ ਗਿਆ ਸੀ ਤਾਂ ਮੈਂ ਉਸ ਨਾਲ ਮਜ਼ਾਕ ਕਰਨਾ ਬੰਦ ਕਰ ਦਿੱਤਾ ਸੀ.
……………ਰਾਹ ਰਸਤੇ ਜਦੋਂ ਵੀ ਉਹ ਮਿਲਦਾ ਸੀ ਤਾਂ ਮੈਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਦਿੰਦਾ ਸੀ…………….
ਪਰ ਹੁਣ ਉਸਦੇ ਦੋਵੇਂ ਪੁੱਤਰ ਆਪੋ ਆਪਣੀਆਂ ਘਰਵਾਲੀਆਂ ਤੋਂ ਦੁੱਖੀ ਹੋ ਕੇ ਸੰਸਾਰ ਛੱਡ ਚੁੱਕੇ ਸਨ, ਦੀਵਾਲੀ ਦਾ ਤਿਉਹਾਰ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਹੁਣ ਉਹਨੂੰ ਕੀ ਕਹਾਂ ਤੇ ਕਿਵੇਂ ਕਹਾਂ, ਕਿਵੇਂ ਬੁਲਾਵਾਂ???ਮੇਰੀ ਹਿੰਮਤ ਜਵਾਬ ਦੇ ਗਈ ਖੈਰ ਮੈਂ ਸੋਚਾਂ ਵਿੱਚ ਡੁੱਬ ਗਿਆ ਸੀ ਤੇ ਉਹ ਸਾਇਕਲ ਤੇ ਮੇਰੇ ਕੋਲੋਂ ਲੰਘ ਗਿਆ ਸੀ, ਮੈਂ ਗੁਰਦੁਆਰੇ ਮੱਥਾ ਟੇਕਿਆ ਤੇ ਮੋਮਬੱਤੀਆਂ ਜਗਾ ਦਿੱਤੀਆਂ ਸਨ, ਸਕੂਲ ਮੂਹਰੇ ਵੀ ਮੋਮਬੱਤੀਆਂ ਜਗਾ ਦਿੱਤੀਆਂ ਸਨ……. ਫਿਰ ਆਪਣੇ ਘਰ ਪਹੁੰਚਣ ਲਈ ਤੁਰ ਪਿਆ ਸੀ…….ਪਰ ਅੱਖਾਂ ਮੂਹਰੇ ਉਹ ਸਰਦਾਰ ਘੁੰਮ ਰਿਹਾ ਸੀ ਤੇ ਉਸਦੇ ਪੁੱਤਰ ਘੁੰਮ ਰਹੇ ਸਨ……