ਬਠਿੰਡੇ ਕਾਲਜ ਵਿੱਚ ਪੜ੍ਹਦੇ ਸਮੇਂ ਅਸੀਂ ਰੋਜ਼ ਰੋਡਵੇਜ਼ ਦੀ ਬੱਸ ਵਿੱਚ ਸਫ਼ਰ ਕਰਨਾ। ਪਾਸ ਬਣਨ ਕਰਕੇ ਸਾਰੇ ਵਿਦਿਆਰਥੀ ਰੋਡਵੇਜ਼ ਦੀ ਬੱਸ ਵਿੱਚ ਹੀ ਜਾਂਦੇ ਸਨ। ਬੱਸ ਪੂਰੀ ਖਚਾ-ਖਚ ਵਿਦਿਆਰਥੀਆਂ ਤੇ ਸਵਾਰੀਆਂ ਨਾਲ ਭਰ ਜਾਂਦੀ ਸੀ। ਅਕਸਰ ਮੇਰੀ ਆਦਤ ਸੀ ਕਿ ਜੇ ਕੋਈ ਇਕੱਲੀ ਕੁੜੀ ਜਾਂ ਬਜ਼ੁਰਗ ਖੜ੍ਹੇ ਦੇਖਦਾ ਮੈਂ ਸੀਟ ਛੱਡ ਦੇਣੀ। ਇੱਕ ਦਿਨ ਰਸਤੇ ਵਿੱਚ ਪਿੰਡ ਤੋਂ ਇੱਕ ਕੁੜੀ ਚੜ੍ਹੀ। ਆਸੇ-ਪਾਸੇ ਸਾਰੇ ਮੁੰਡੇ ਹੀ ਖੜ੍ਹੇ ਸਨ ਮੈਂ ਆਵਾਜ਼ ਮਾਰ ਕੇ ਉਸਨੂੰ ਸੀਟ ਤੇ ਬਿਠਾ ਦਿੱਤਾ। ਤਕਰੀਬਨ ਸਾਰੇ ਮੁੰਡੇ ਕੁੜੀਆਂ ਅਲੱਗ-ਅਲੱਗ ਕਾਲਜਾਂ ਦੇ ਰੋਜ਼ ਬੱਸ ਵਿੱਚ ਜਾਣ ਕਰਕੇ ਇੱਕ ਦੂਸਰੇ ਨੂੰ ਜਾਣਦੇ ਸਨ। ਮੈਨੂੰ ਆਈ ਟੀ ਆਈ ਦੇ ਮੁੰਡਿਆਂ ਵਿੱਚੋਂ ਇੱਕ ਮੁੰਡੇ ਨੇ ਮਜ਼ਾਕ ਲਹਿਜੇ ਵਿੱਚ ਕਿਹਾ ਬਾਈ ਸਾਨੂੰ ਵੀ ਕਦੇ ਸੀਟ ਛੱਡ ਦਿਆ ਕਰ ਕੁੜੀਆਂ ਨੂੰ ਛੱਡ ਦਿੰਦਾ ਹੈ, ਨਾਲੇ ਉਹ ਕਿਹੜਾ ਤੇਰੀ ਭੈਣ ਲੱਗਦੀ ਆ। ਮੈਂ ਉਸਨੂੰ ਕਿਹਾ ਵੀਰੇ ਸਹੀ ਕਿਹਾ ਤੂੰ ਉਹ ਮੇਰੀ ਭੈਣ ਤਾਂ ਨਹੀਂ ਲੱਗਦੀ ਪਰ ਮੇਰੇ ਵਾਂਗ ਜਾਂ ਤੇਰੇ ਵਾਂਗ ਕਿਸੇ ਭਰਾ ਦੀ ਭੈਣ ਤਾਂ ਜ਼ਰੂਰ ਲੱਗਦੀ ਹੈ। ਮੈਂ ਕਿਹਾ ਵੀਰੇ ਉਹ ਇਕੱਲੀ ਕੁੜੀ ਖੜ੍ਹੀ ਸੀ ਮੁੰਡਿਆਂ ਵਿੱਚ ਇਸ ਲਈ ਸੀਟ ਛੱਡ ਦਿੱਤੀ ਜੇ ਉਸ ਨਾਲ ਕੁੜੀਆਂ ਦਾ ਸਾਥ ਹੁੰਦਾ ਮੈਂ ਨਹੀਂ ਸੀ ਛੱਡਣੀ। ਮੈਂ ਕਿਹਾ ਵੀਰੇ ਕੱਲ੍ਹ ਨੂੰ ਜੇ ਤੇਰੀ ਭੈਣ ਵੀ ਏਦਾਂ ਇਕੱਲੀ ਖੜ੍ਹੀ ਹੋਈ ਮੈਂ ਉਸਨੂੰ ਵੀ ਸੀਟ ਜ਼ਰੂਰ ਛੱਡੂ। ਮੈਂ ਕਿਹਾ ਵੀਰ ਇਕੱਲੀ ਕੁੜੀ ਮੌਕਾ ਨਹੀ ਜ਼ਿੰਮੇਵਾਰੀ ਹੁੰਦੀ ਹੈ। ਇਹ ਸੁਣ ਕੇ ਉਹ ਸ਼ਰਮਿੰਦਾ ਹੋ ਗਿਆ ਤੇ ਇਕਦਮ ਚੁੱਪ ਹੋ ਕੇ ਖੜ੍ਹ ਗਿਆ ਤੇ ਸੋਚਣ ਨੂੰ ਮਜਬੂਰ ਹੋ ਗਿਆ। ਬਠਿੰਡੇ ਜਾ ਕੇ ਬੱਸ ਰੁਕੀ ਤੇ ਸਾਰੇ ਜਣੇ ਉਤਰ ਗਏ ਜਿਸਨੂੰ ਮੈਂ ਸੀਟ ਛੱਡੀ ਸੀ ਮੈਨੂੰ ਜਾਣ ਲੱਗੀ ਕਹਿੰਦੀ ਧੰਨਵਾਦ ਵੀਰੇ ਰੱਬ ਤੈਨੂੰ ਤਰੱਕੀਆਂ ਬਖਸ਼ੇ ਤੇ ਆਈ ਟੀ ਆਈ ਵਾਲਾ ਮੁੰਡਾ ਮੇਰੇ ਕੋਲ ਆਇਆ ਤੇ ਕਹਿੰਦਾ ਵੀਰ ਮਾਫ਼ ਕਰੀ ਮੇਰੀ ਸੋਚ ਤੇ ਤੇਰੀ ਸੋਚ ਵਿੱਚ ਬਹੁਤ ਫਰਕ ਹੈ। ਆਪਣੀ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ। ਹੁਣ ਉਸਨੂੰ ਅਹਿਸਾਸ ਹੋ ਗਿਆ ਸੀ। ਇਸ ਲਈ ਸਿਆਣੇ ਕਹਿੰਦੇ ਨੇ ਕਿ ਹਰ ਘਰ ਰੱਬ ਧੀ ਜ਼ਰੂਰ ਦੇਵੇ ਨਹੀਂ ਤਾਂ ਅਕਲ ਨਹੀਂ ਆਉਂਦੀ। ਆਪਣੀਆਂ ਧੀਆਂ ਭੈਣਾਂ ਦੇ ਨਾਲ ਨਾਲ ਦੂਸਰਿਆਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਕਰਨੀ ਸਿੱਖੋ।🙏ਧੰਨਵਾਦ 🙏
✍️ਪ੍ਰਿਤਪਾਲ ਸਿੰਘ ਪ੍ਰਿੰਸ…… 😊
Instagram Id- pritpalsingh44257
☎️96464-44257