ਦੋਸਤੋ ਗੱਲ ਮੇਰੇ ਵਿਆਹ ਵੇਲੇ ਤੋ ਲੈਕੇ ਅੱਜ ਤੱਕ ਦੀ ਹੈ ਜੋ ਵਹਿਮਮੇਰੇ ਘਰਵਾਲੀ ਦੇ ਮਨ ਚੋ ਨਹੀ ਨਿਕਲਿਆ ਉਸਦੀ ਚਰਚਾ ਕਰਨ ਲੱਗਿਆ ਹਾਂ । ਮੈ ਵਿਆਹ ਕਰਵਾਕੇ ਆਪਣੀ ਘਰਵਾਲੀ ਨੂੰ ਆਪਣੇ ਡੈਡੀ ਕੋਲ ਲੈ ਗਿਆ ਜੀਹਨੂੰ ਹਨੀਮੂਨ ਆਖਦੇ ਨੇ ਮੇਰੇ ਪਿਤਾ ਜੀ ਇਰੀਗੇਸ਼ਨ ਮਹਿਕਮੇ ਚ ਪੰਜਾਬ ਸਰਕਾਰ ਦੇ ਨੌਕਰ ਸਨ । ਇਹ ਡੈਮ ਥੀਨ ਡੈਮ ਜੀਹਨੂੰ ਅੱਜਕਲ ਰਣਜੀਤ ਸਾਗਰ ਡੈਮ ਵੀ ਆਖਿਆ ਜਾਂਦਾ ਹੈ । ਡੈਮ ਦੀ ਕਲੌਨੀ ਪਹਾੜੀ ਤੇ ਬਣੀ ਹੋਈ ਹੈ ਇਹ ਪਠਾਨਕੋਟ ਸ਼ਹਿਰ ਤੋ ਪੱਚੀ ਤੀਹ ਕਿਲੋਮੀਟਰ ਦੂਰ ਹੈ । ਮੈ ਆਪਣੇ ਘਰਵਾਲੀ ਵਿਆਹ ਕਰਵਾਕੇ ਨਾਲ ਉੱਥੇ ਚਲਿਆ ਗਿਆ ਉੱਥੋ ਨੇੜੇ ਹੀ ਡਲਹੋਜੀ ਹੈ ਇਹ ਡੈਮ ਪੰਜਾਬ ਹਿਮਾਚਲ ਤੇ ਜੰਮੂ-ਕਸ਼ਮੀਰ ਦੀ ਹੱਦ ਤੇ ਬਣਿਆ ਹੋਇਆ ਹੈ ਕਿਊਕਿ ਇਹ ਰਾਵੀ ਨਦੀ ਤੇ ਬਣਿਆ ਹੋਣ ਕਰਕੇ ਰਾਵੀ ਦੇ ਪਰਲੇ ਪਾਸੇ ਦਾ ਇਲਾਕਾ ਜੰਮੂ-ਕਸ਼ਮੀਰ ਵਿੱਚ ਪੈਦਾਂ ਹੈ । ਚਲੋ ਮੇਨ ਮੁੱਦੇ ਤੇ ਆਈਏ ਜਦੋ ਅਸੀ ਸ਼ਾਮ ਨੂੰ ਬੱਸ ਉੱਤਰ ਕੇ ਘਰ ਆ ਰਹੇ ਸੀ ਉਸ ਦਿਨ ਬਰਸਾਤ ਹੋਈ ਵੀ ਸੀ ਤੇ ਅਚਾਨਕ ਢਲਾਨ ਕਾਰਨ ਮੇਰਾ ਪੈਰ ਤਿਲਕ ਗਿਆ ਤੇ ਮੈ ਡਿੱਗ ਪਿਆ ਸਾਡੀ ਗਵਾਡਨ ਜੋ ਕਿ ਪਹਾੜਨ ਸੀ ਤੇ ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਸੀ ਉਸਨੇ ਮੇਰੇ ਵਿਆਹ ਤੇ ਵੀ ਆਉਣਾ ਸੀ ਪਰ ਉਸਦੀ ਖਾਸ ਰਿਸਤੇਦਾਰੀ ਚ ਵਿਆਹ ਹੋਣ ਕਾਰਨ ਨਹੀ ਆ ਸਕੀ ਸੀ ਨੇ ਟਿੱਚਰ ਕਰ ਦਿੱਤੀ ” ਕੀ ਗੱਲ ਹੋਗੀ ਹੁਣ ਸਾਡੇ ਵੱਲ ਦੇਖਣਾ ਹੀ ਛੱਡਤਾ” ਉਹ ਉਸ ਵਕਤ ਦੋ ਬੱਚਿਆ ਦੀ ਮਾਂ ਸੀ ਪਰ ਮੇਰੇ ਨਾਲ ਹਾਸਾ ਮਜਾਕ ਕਰ ਲੈਂਦੀ ਸੀ ਪਰ ਗਲਤ ਨਹੀ ਸੀ । ਪਰ ਆਮ ਜਿੰਦਗੀ ਚ ਬੱਲਦੀ ਤੇ ਫੂਸ ਪਾਉਣ ਆਲਿਆ ਦੀ ਕਮੀ ਨਹੀ ਘਰਵਾਲੀ ਨੇ ਜੀਹਦੇ ਕੋਲੋ ਵੀ ਜਾਣਕਾਰੀ ਇਕੱਤਰ ਕੀਤੀ ਉਹ ਬਾਰੂਦ ਨੂੰ ਤੀਲੀ ਦਿਖਾਉਣ ਵਾਲੀ ਸੀ ਕਿਸੇ ਨੇ ਕਿਹਾ ਇਹ ਤਾ ਇਹਦੇ ਵਿਆਹ ਤੋ ਬਾਦ ਹੀ ਇਹਦੇ ਨਾਲ ਸੈਟ ਹੈ ਇਹਦੇ ਨਾਲ ਹੀ ਨਹੀ ਇਹਦੀ ਵੱਡੀ ਜੇਠਾਣੀ ਵੀ ਤੇਰੇ ਘਰਵਾਲੇ ਦਾ ਬਾਹਲਾ ਕਰਦੀ ਆ । ਜੀਹਦੀ ਗੱਲ ਤੂੰ ਕਰਦੀ ਐ ਇਹ ਤਾ ਇਹਦੇ ਬਿਨਾ ਸਾਹ ਨੀ ਲੈਦੀ । ਸੱਚ ਕੀ ਸੀ ਮੈ ਜਾ ਮੇਰਾ ਰੱਬ ਜਾਣਦਾ ਪਰ ਅੱਜ ਤੱਕ ਮੈ ਸਫਾਈਆ ਦੇ ਦੇ ਥੱਕ ਗਿਆ ਹਾਂ ਪਰ ਭਾਗਵਾਨ ਹਜੇ ਵੀ ਉਹਦਾ ਨਾਂ ਲੈਕੇ ਆਖਦੀ ਹੈ ਤੇਰਾ ਪਹਾੜਨ ਨਾਲ ਕੋਈ ਚੱਕਰ ਤਾ ਜਰੂਰ ਸੀ ਮੈਨੂੰ ਫਲਾਣੀ ਨੇ ਦੱਸਿਆ ਸੀ ।
ਕ ਈ ਬਾਰ ਲੋਕਾਂ ਦੇ ਵੱਲੋ ਇਕੱਤਰ ਕੀਤੀ ਜਾਣਕਾਰੀ ਗਲਤ ਵੀ ਹੋ ਸਕਦੀ ਹੈ । ਸੋ ਅੱਜਤੱਕ ਮੈ ਪਤਨੀ ਨੂੰ ਸੱਚ ਵੀ ਦੱਸ ਦਿੱਤਾ ਹੈ ਕਿ ਇਹੋ ਜਿਹੀ ਕੋਈ ਗੱਲ ਨਹੀ ਸੀ ਪਰ ਉਹ ਮੰਨਣ ਨੂੰ ਤਿਆਰ ਨਹੀ ਹੈ । ਆਖਦੀ ਹੈ ਤੇਰਾ ਪਹਾੜਨ ਨਾਲ ਕੋਈ ਚੱਕਰ ਤਾ ਜਰੂਰ ਸੀ।
ਗੁਰਜੀਤ ਸਿੱਧੂ ਬੀਹਲਾ
2/7/2023