ਜਦੋਂ ਮੈਨੂੰ ਸਕੂਟਰ ਤੇ ਜਨਾਨਾ ਸਵਾਰੀ ਬਿਠਾਉਣ ਕਾਰਨ ਦੋ ਡੰਗ ਰੋਟੀ ਨਾ ਮਿਲੀ
ਗੱਲ ਕਾਫੀ ਸਾਲ ਪੁਰਾਣੀ ਹੈ ਮੇਰੇ ਦਫਤਰ ਚ ਮੇਰੇ ਨਾਲ ਇੱਕ ਹਰਿਆਣੇ ਦੀ ਕੁੜੀ ਕੰਮ ਕਰਦੀ ਸੀ ਉਹ ਉਸ ਦਿਨ ਮਾਤਾ ਵੈਸਨੂੰ ਦੇਵੀ ਦੀ ਯਾਤਰਾ ਕਰਕੇ ਵਾਪਿਸ ਆਈ ਸੀ ਤੇ ਸਾਡਾ ਦਫਤਰ ਮੇਨ ਰੋਡ ਤੇ ਹੀ ਸੀ ਬੱਸ ਉੱਥੇ ਤੱਕ ਹੀ ਆਉਦੀ ਸੀ ਉੱਥੋ ਸਾਡੀ ਕਾਲੌਨੀ ਦੋ ਕਿਲੋਮੀਟਰ ਦੂਰ ਸੀ ਕੰਪਲੈਕਸ ਬਹੁਤ ਵਧੀਆ ਬਣਿਆ ਹੋਇਆ ਸੀ ਘਾਟ ਸੀ ਤਾ ਬੱਸ ਕੋਈ ਸਾਧਨ ਨਹੀ ਸੀ ਜਾਣ ਦਾ ਜਾ ਤਾ ਪੈਦਲ ਜਾਓ ਜਾ ਫਿਰ ਆਪਣੇ ਮੋਟਰਸਾਈਕਲ ਜਾ ਸਕੂਟਰ ਤੇ ਉਹ ਜਦੋ ਬੱਸ ਤੋ ਉਤਰੀ ਤੇ ਉਸਨੇ ਸਾਨੂੰ ਪਹਿਲਾ ਤਾ ਮਾਤਾ ਵੈਸਨੂੰ ਦੇਵੀ ਤੋ ਲਿਆਦਾ ਪ੍ਰਸਾਦ ਦਿੱਤਾ ਫੇਰ ਥੋੜਾ ਟੈਮ ਬੈਠਣ ਤੋ ਬਾਦ ਮੈਨੂੰ ਆਪਣੀ ਭਾਸ਼ਾ ਚ ਬੋਲੀ ਘਰਾਂ ਕਦ ਕੁ ਚਾਲੇਗਾ ਆਜ ਪਹਿਲੇ ਨਿਕਲ ਲੇ ਖਾਲੀ ਹੀ ਬੈਠਯਾ ਹੈ ਓਦਾ ਸਾਡਾ ਲੰਚ ਟੈਮ ਇੱਕ ਵਜੇ ਹੁੰਦਾ ਸੀ । ਮੈ ਕਿਹਾ ਚੱਲ ਦੇਖੀ ਜਾਊ ਚੱਲਦੇ ਆ ਮੈ ਮਗਰ ਬਿਠਾ ਲਈ ਤੇ ਉਹਨੂੰ ੳਹਦੇ ਘਰ ਛੱਡ ਦਿੱਤਾ ਉਹਦਾ ਕਵਾਟਰ ਮੇਰੀ ਸੜਕ ਕਰਾਸ ਕਰਕੇ ਅਗਲੀ ਸੜਕ ਵਾਲੇ ਬਲੋਕ ਵਿੱਚ ਸੀ ਜਦੋਂ ਮੈ ਸਾਡੇ ਕਵਾਟਰ ਵਾਲੀ ਸੜਕ ਕਰਾਸ ਕੀਤੀ ਤਾ ਮੇਰੇ ਕਵਾਟਰ ਦੇ ਸਾਹਮਣੇ ਰਹਿਣ ਵਾਲੀ ਮੇਰੀ ਘਰਵਾਲੀ ਦੀ ਪੱਕੀ ਸਹੇਲੀ ਨੇ ਦੇਖ ਲਿਆ ਰਾਤ ਨੂੰ ਜਨਾਨੀਆ ਕੱਠੀਆ ਹੋਕੇ ਜਦੋ ਘੁੰਮਣ ਫਿਰਨ ਜਾਂਦੀਆ ਨੇ ਉਸ ਵਕਤ ਤੱਕ ਉਸਨੇ ਗੱਲ ਦਿਲ ਚ ਪਤਾ ਨਹੀ ਕਿਵੇ ਪਚਾ ਕੇ ਰੱਖੀ ਤੇ ਰਾਤ ਨੂੰ ਘਰਵਾਲੀ ਮਿਰਚ ਮਸਾਲਾ ਲਾਕੇ ਇਓ ਸੁਨਾਈ ਮੈ ਕੀ ਦੱਸਾ ਦੱਸ ਨੀ ਸਕਦਾ ਕਹਿੰਦੀ ਉਹਨੇ ਇੱਕ ਬਾਂਹ ਤੇਰੇ ਘਰਵਾਲੇ ਦੇ ਮੋਢੇ ਤੇ ਰੱਖੀ ਸੀ ਇੱਕ ਬਾਂਹ ਨਾਲ ਉਹਨੂੰ ਘੁੱਟੀ ਬੈਠੀ ਸੀ ਜਦ ਕਿ ਅਜਿਹਾ ਕੁੱਛ ਵੀ ਨਹੀ ਸੀ ਰਾਤ ਨੂੰ ਤਾ ਮੈ ਦੋ ਪੈਗ ਮਾਰਕੇ ਸੋ ਗਿਆ ਜਦੋ ਸਵੇਰੇ ਉੱਠਿਆ ਨਾ ਚਾਹ ਨਾ ਪਾਣੀ ਪਹਿਲਾ ਮੇਰੇ ਉੱਠਣ ਤੋ ਪਹਿਲਾ ਤੱਤਾ ਪਾਣੀ ਕਰਕੇ ਰੱਖਦੀ ਸੀ ਨਹਾਉਣ ਵਾਸਤੇ ਉਹ ਵੀ ਨਾ ਮਿਲਿਆ ਜਦੋ ਬ੍ਰੇਕ ਫਾਸਟ ਮੰਗਿਆ ਤਾ ਵੀ ਮੂੰਹ ਟੇਡਾ ਆਖੇ ਉਸੇ ਤੋ ਹੀ ਲੈਲਾ ਜਿਹੜੀ ਜੱਫੀਆ ਪਾਕੇ ਪਿੱਛੇ ਬਿਠਾਕੇ ਲਿਆਇਆ ਮੈ ਕਿਹਾ ਸਿੱਧੀ ਗੱਲ ਦੱਸ ਬੁਝਾਰਤਾ ਨਾ ਪਾ ਫਿਰ ਮੈਨੂੰ ਕਹਿੰਦੀ ਮੈਨੂੰ ਸਾਰਾ ਪਤਾ ਲੱਗ ਗਿਆ ਪਹਿਲਾਂ ਵੀ ਥੋਡੀਆ ਕਿੰਨੀਆ ਗਲਤੀਆਂ ਮਾਫ ਕੀਤੀਆ ਨੇ ਕੁੱਲ ਮਿਲਾਕੇ ਉਸ ਦਿਨ ਪਰੋਠੇ ਖਾਣ ਨੂੰ ਨਹੀ ਮਿਲੇ ਤੇ ਮੈ ਜਾਕੇ ਕੰਨਟੀਨ ਚ ਨਾਸਤਾ ਕੀਤਾ ਮੈ ਸੋਚਿਆ ਇਹਦੇ ਮਨ ਚੋ ਵਹਿਮ ਕੱਢਣਾ ਜਰੂਰੀ ਹੈ । ਮੈ ਉਸ ਕੁੜੀ ਨੂੰ ਸਾਰੀ ਗੱਲ ਦੱਸੀ ਮੈ ਕਿਹਾ ਲੰਚ ਟੈਮ ਮੇਰੇ ਘਰੇ ਆ ਤੇਰੇ ਮੇਰੀ ਜਨਾਨੀ ਨੂੰ ਦੱਸ ਸਾਡੇ ਵਿੱਚ ਕੀ ਚੱਕਰ ਹੈ ਉਹ ਹੱਸੀ ਜਾਵੇ ਕਹਿੰਦੀ ਐਨਾ ਗਲਤ ਸੋਚੀ ਜਾਂਦੀ ਹੈ ਮੈ ਕਿਹਾ ਤੂੰ ਹੱਸ ਨਾ ਸਾਡੀ ਜਾਨ ਤੇ ਬਣੀ ਐ ਜਦੋ ਮੈ ਉਹਨੂੰ ਦੱਸਿਆ ਕਿ ਹੁਣ ਰੋਟੀ ਮਿਲੂ ਕਿ ਨਾ ਇਹ ਵੀ ਪਤਾ ਨਹੀ ਉਹ ਕਹਿੰਦੀ ਮੇਰੇ ਘਰੇ ਖਾ ਲੀ ਮੈ ਅੱਜ ਪਨੀਰ ਬਨਾਇਆ ਮੈ ਕਿਹਾ ਤੂੰ ਮੇਰਾ ਗੁੱਗਾ ਪੂਜ ਕੇ ਹਟੇਗੀ ਭਾਵੇ ਭੁੱਖਾ ਰਹਾ ਪਰ ਰੋਟੀ ਤੇਰੇ ਘਰੇ ਨੀ ਖਾ ਸਕਦਾ ਮੈ ਉਹਨੂੰ ਘਰ ਬੁਲਾ ਲਿਆ ਤੇ ਉਹਨੇ ਸਮਝਾਇਆ ਸਾਡੇ ਵਿੱਚ ਕੋਈ ਚੱਕਰ ਨਹੀ ਅਸੀ ਇੱਕ ਛੱਤ ਥੱਲੇ ਜਰੂਰ ਕੰਮ ਕਰਦੇ ਇਸ ਕਰਕੇ ਬੋਲ ਚਾਲ ਸੁਭਾਵਿਕ ਹੈ ਪਰ ਹੋਰ ਕੁਛ ਨਹੀ ਹੈ । ਪਰ ਫਿਰ ਵੀ ਰੋਟੀ ਨਾ ਮਿਲੀ ਫੇਰ ਉਹਦੇ ਜਾਣ ਤੋ ਬਾਦ ਬੋਲੀ ਮੈਨੂੰ ਪਤਾ ਤੁਸੀ ਉਹਨੂੰ ਸਿਖਾਕੇ ਲਿਆਏ ਸੀ 🤣🤣🤣 ਬੰਦਾ ਜਾਵੇ ਤਾ ਕਿੱਧਰ ਜਾਵੇ ਉਹ ਦਿਨ ਵਰਤ ਸਮਝਕੇ ਕੱਟ ਲਿਆ ।ਪਰ ਰਾਤ ਨੂੰ ਥੋੜਾ ਜਿਹਾ ਗੁੱਸਾ ਢੈਲਾ ਹੋਇਆ ਤੇ ਜੀਵਨ ਆਮ ਵਾਂਗ ਚੱਲ ਪਿਆ ਪਰ ਮਿਹਣਾ ਹਜੇ ਵੀ ਵੱਜਦਾ ਮੰਨੋ ਚਾਹੇ ਨਾ ਮੰਨੋ ਥੋਡੀ ਉਹਦੇ ਨਾਲ ਵੀ ਹੈਗੀ ਸੀ 🤣🤣🤣🤣🤣🤣🤣 ਹੁਣ ਮੈ ਕਿਹੜਾ ਹਨੂੰਮਾਨ ਹਾ ਸੀਨਾ ਪਾੜਕੇ ਦਿਖਾ ਦੇਵਾਂ । ਰੱਬ ਹੀ ਰਾਖਾ ।
ਗੁਰਜੀਤ ਸਿੱਧੂ ਬੀਹਲਾ