“ਪੁੱਤ ਮੈਨੂੰ ਪੌਣੇ ਘੰਟੇ ਤਕ ਬੱਸ ਅੱਡੇ ਤੋਂ ਲੇ ਜਾਈਂ।”ਬਿੰਦਰ ਕੌਰ ਨੇ ਆਪਣੇ ਪੋਤੇ ਨੂੰ ਫੋਨ ਕਰਕੇ ਕਿਹਾ।
ਅੱਧਾ ਘੰਟਾ ਹੋਰ ਹੋਣ ਵਾਲਾ ਸੀ ਪਰ ਉਸਨੂੰ ਕੋਈ ਲੈਣ ਨਾ ਆਇਆ। ਉਸਨੇ ਫਿਰ ਫੋਨ ਕੀਤਾ” ਵੇ ਦਾਦੇ ਮਗਾਉਣਿਆ!
ਕਿੱਧਰ ਰਹਿ ਗਿਆ ? ਗਰਮੀ ਨਾਲ ਜਾਨ ਨਿਕਲੀ ਜਾਂਦੀ ਮੇਰੀ ਤਾਂ”
” ਦਾਦੀ ਮਾਂ ,ਆਪਣੇ ਪੌਣੇ ਘੰਟੇ ਬਾਦ ਕਿਹਾ ਥਾ , ਮੈ ਤਾਂ ਸਾਰੇ google ਪਰ search ਮਾਰ ਲਈ ਪਰ ਮੁਝੇ ਨਹੀਂ ਮਿਲਾ ਕੋਈ ਵੀ time। ਜੋ ਆਪਨੇ ਬੋਲਾ ਥਾ।
ਮੇਰਾ ਤਾਂ headache krne ਲੱਗ ਗਿਆ। “ਕੰਵਲ ਬੋਲਿਆ।
” ਵਾਧੂ ਦੀਆਂ ਗੱਲਾਂ ਛੱਡ 29 ਨੰਬਰ ਬੱਸ ਵਾਲੀ ਜਗ੍ਹਾ ਤੇ ਆ ਜਾ।”ਬਿੰਦਰ ਬੋਲੀ।
ਫਿਰ ਕਿਨਾ ਚਿਰ ਦੇਖਣ ਤੋਂ ਬਾਦ ਔਖੀ ਹੋਈ ਨੇ ਫਿਰ ਫ਼ੋਨ ਕੀਤਾ
ਤਾਂ ਕਹਿੰਦਾ” ਦਾਦੀ ਮਾਂ, ਮੈ ਤੋਂ bus stand ਪਰ ਹੀ ਹੂ।ਆਪ ਦਿਖਾਈ ਨਹੀਂ ਦੇ ਰਹੇ।ਬਹੁਤ crowd ਹੈ।”
” ਵੇ 29 ਨੰਬਰ ਵਾਲੀ ਬੱਸ ਦੇ ਕੋਲ ਖੜੀ ਹਾਂ।”29 – 29
ਉਸਦਾ ਪੋਤਾ ਜੋ convent school ਵਿੱਚ ਪੜ੍ਹ ਰਿਹਾ ਸੀ ਉਸਨੂੰ ਨੰਬਰ ਸਮਝ ਨਹੀਂ ਸੀ ਆ ਰਿਹਾ।
ਕਿਸੇ ਕੋਲ ਖੜੇ ਮੁੰਡੇ ਨਾਲ ਗੱਲ ਕਰਵਾਈ ਤਾਂ ਜਾ ਕੇ ਉਸਨੂੰ ਸਮਝ ਆਈ ਕਿ twenty nine .
ਕਾਫੀ ਖੱਜਲ ਖਰਾਬ ਹੋਣ ਤੋਂ ਬਾਦ ਮਸਾਂ ਬਿੰਦਰ ਕੌਰ ਘਰ ਪੁੱਜੀ।
ਘਰ ਜਾ ਕੇ ਕਹਿੰਦੀ ” ਪੁੱਤ ਤੂੰ ਸਕੂਲ ਜਾ ਕੇ ਪੜਦਾ ਨਹੀਂ।ਤੇਰੇ ਮਾਸਟਰਾਂ ਨੇ ਤੈਨੂੰ ਗਿਣਤੀ ਨਹੀਂ ਸਿਖਾਈ ਨਾ ਟਾਈਮ ਦੇਖਣਾ ਦਸਿਆ।ਤੇਰਾ ਪਿਓ ਇੰਨਾ ਬੁੱਕ ਭਰ ਕੇ ਰੁਪਏ ਭੇਜਦਾ ਤੇਰੇ ਸਕੂਲ।
ਮੈਂ ਤਾਂ ਪੰਜ ਪੜੀ ਸਰਕਾਰੀ ਸਕੂਲ ਵਿੱਚ ਪਰ ਮੈਨੂੰ ਗਿਣਤੀ ਵੀ ਆਉਂਦੀ ਤੇ ਟਾਈਮ ਦੇਖਣਾ ਵੀ।”
ਕੰਵਲ ਬੋਲਿਆ” ਸਬ ਸਿਖਾਤੇ ਹੈ ਮੁਝੇ counting english ਮੇ ਆਤੀ ਹੈ ਔਰ time ਦੇਖਨਾ ਵੀ।”
ਬਿੰਦਰ ਕੌਰ ਨੇ ਆਪਣੀ ਨੂੰਹ ਨੂੰ ਕਿਹਾ” ਇਹਨੂੰ ਤਾਂ ਕੁੱਝ ਸਮਝ ਆਉਂਦੀ।ਇਹ ਸਕੂਲ ਜਾਂਦਾ ਵੀ ਹੈ? ਰਸਤੇ ਚ ਬੰਟੇ ਤਾਂ ਨਹੀਂ ਖੇਡਣ ਬੈਠ ਜਾਂਦਾ।”
“ਮੰਮੀ ਜੀ ਇਹਨੂੰ ਅੰਗਰੇਜ਼ੀ ਤੇ ਹਿੰਦੀ ਪੜ੍ਹਾਂਦੇ ਹਨ।ਪੰਜਾਬੀ ਨਹੀਂ।ਤਾਂ ਇਸ ਨੂੰ ਸਮਝ ਨਹੀਂ ਆਉਂਦੀ।
ਹੈਰਾਨ ਹੋਈ ਬਿੰਦਰ ਕੌਰ ਮੱਥੇ ਤੇ ਹੱਥ ਮਾਰ ਕਹਿੰਦੀ ਹੈ” ਇਹਦਾ ਤਾਂ ਉਹ ਹਾਲ ਹੈ ਅਖੇ ਧੋਬੀ ਦਾ ਕੁੱਤਾ ਨਾ ਘਰ ਦਾ ਨਾਂ ਘਾਟ ਦਾ।”