ਸਾਂਢੂ | saandu

ਅਮਰੀਕਾ ਤੋਂ ਹਰਮੀਤ ਹੈਰੀ ਰਿਸ਼ਤੇਦਾਰੀ ਚ ਇਕ ਵਿਆਹ ਚ ਸ਼ਾਮਿਲ ਹੋਣ ਲਈ ਪੰਜਾਬ ਆਇਆ|
ਦਰਅਸਲ ਹੈਰੀ ਅਮਰੀਕਾ ਦਾ ਜੰਮਿਆ ਪਲਿਆ ਸੀ ਉਹ ਪਹਿਲੀ ਵਾਰ ਪੰਜਾਬ ਆਇਆ | ਓਹਨੂੰ ਪੰਜਾਬ ਦੇ ਵਿਆਹਾਂ ਦੇ ਰੀਤੀ ਰਿਵਾਜਾਂ ਦਾ ਵੀ ਬਹੁਤਾ ਪਤਾ ਨਹੀਂ ਸੀ |
ਹਫਤਾ ਕੁ ਅਰਾਮ ਕਰਨ ਤੋਂ ਬਾਅਦ ਉਹਦੇ ਨਾਨੇ ਕੁੰਦਨ ਸਿੰਘ ਨੇ ਕਿਹਾ ਪੁੱਤਰ ਹੈਰੀ ਆਪਾਂ ਕਲ ਨੂੰ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਤੇ ਮਿਠਿਆਈ ਦੇ ਡੱਬੇ ਵੰਡਣ ਸ਼ਹਿਰਾਂ ਚ ਜਾਣਾ | ਫਗਵਾੜਾ ,ਜਲੰਧਰ ਅਤੇ ਅੰਮ੍ਰਿਤਸਰ ਜਾਵਾਂਗੇ ਨਾਲੇ ਅੰਮ੍ਰਿਤਸਰ ਤੈਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਵੀ ਕਰਾ ਕੇ ਲਿਆਵਾਂਗੇ | ਨਾਨੇ ਨੇ ਕਿਹਾ ਰਸਤੇ ਚ ਆਪਾਂ ਨਵਾਂਸ਼ਹਿਰ ਵਿਖੇ ਪਹਿਲਾ ਕਾਰਡ ਸਾਂਢੂ ਨੂੰ ਜਾਂਦੇ ਜਾਂਦੇ ਫੜਾ ਜਾਵਾਗੇ ਆਉਣ ਲਗਿਆ ਹੋ ਸਕਦਾ ਦੇਰ ਹੋ ਜਾਵੇ |ਅਗਲੇ ਦਿਨ ਹੈਰੀ ,ਨਾਨਾ ਜੀ , ਨਾਨੀ ਜੀ, ਭੂਆ ਜੀ ਅਤੇ ਹੈਰੀ ਦਾ ਮਾਮਾ ਆਪਣੀ ਕਾਰ ਚ ਸਵਾਰ ਹੋ ਕੇ ਵਿਆਹ ਦੇ ਕਾਰਡ ਤੇ ਡੱਬੇ ਰਿਸ਼ਤੇਦਾਰਾਂ ਨੂੰ ਦੇਣ ਲਈ ਘਰੋਂ ਨਿਕਲੇ | ਗੱਲਾਂ ਬਾਤਾਂ ਕਰਦੇ ਹੱਸਦੇ ਹਸਾਉਂਦੇ ਜਾ ਰਹੇ ਸੀ | ਜਦੋ ਨਵਾਂਸ਼ਹਿਰ ਸ਼ਹਿਰ ਵਿਚ ਦਾਖਲ ਹੋਏ ਇਹਨਾਂ ਦੀ ਕਾਰ ਅੱਗੇ ਇਕ ਕਾਰ ਜਾ ਰਹੀ ਸੀ ਉਸ ਕਾਰ ਦੇ ਪਿੱਛੇ ਮੋਟੇ ਅੱਖਰਾਂ ਚ SANDHU ਲਿਖਿਆ ਹੋਇਆ ਸੀ |
ਹੈਰੀ ਚਿਲਾਇਆ
ਨਾਨਾ ਜੀ ਲੁੱਕ ਸਾਂਢੂ ਜਾ ਰਿਹਾ ਇਹਨੂੰ ਵਿਆਹ ਦਾ ਕਾਰਡ ਤੇ ਡੱਬਾ ਇਥੇ ਹੀ ਫੜਾ ਦੇਵੋ ਸਮਾਂ ਬਚ ਜਾਵੇਗਾ | ਸਾਰੇ ਉੱਚੀ ਉੱਚੀ ਹੱਸਣ ਲਗ ਪਏ ਸਾਰੀ ਕਾਰ ਚ ਹਾਸਾ ਪੈ ਗਿਆ |
ਨਾਨੇ ਨੇ ਕਿਹਾ ਪੁੱਤਰ ਹੈਰੀ ਇਹ ਸਾਂਢੂ ਨਹੀਂ ਸੰਧੂ ਲਿਖਿਆ | ਹੈਰੀ ਸ਼ਰਮਿੰਦਾ ਹੋ ਗਿਆ ਪਰ ਕਾਰ ਵਿਚ ਅਜੇ ਵੀ ਹਾਸਾ ਪਸਰਿਆ ਹੋਇਆ ਸੀ
ਢਾਡੀ ਕੁਲਜੀਤ ਸਿੰਘ ਦਿਲਬਰ
+14255241828

Leave a Reply

Your email address will not be published. Required fields are marked *