ਪਹਿਲਾ ਪਿਆਰ | pehla pyar

ਦੋ ਕੁੜੀਆਂ ਹੁੰਦੀਆਂ ਨੇ ਇੱਕ ਦਾ ਨਾਮ ਜੀਤ ਤੇ ਦੂਜੀ ਦਾ ਸੋਨੀ। ਦੋਨਾਂ ਨੂੰ ਹੀ ਬਚਪਨ ਵਿੱਚ ਇੱਕ ਮੁੰਡਾ ਪਸੰਦ ਹੁੰਦਾ। ਸੋਨੀ ਥੋੜਾ ਖੁੱਲੇ ਸੁਭਾਅ ਦੀ ਹੁੰਦੀ ਆ ਤੇ ਜੀਤ ਸੰਗਾਊ ਸੁਭਾਅ ਦੀ ਹੁੰਦੀ ਆ।ਸੋਨੀ ਨੇ ਆਪਣੇ ਦਿਲ ਦੀ ਗੱਲ ਜੀਤ ਨਾਲ ਕੀਤੀ ਕਿ ਮੈਨੂੰ ਸੰਧੂ ਬਹੁਤ ਪਸੰਦ ਆ ਪਰ ਉੱਥੇ ਹੀ ਜੀਤ ਨੂੰ ਵੀ ਸੰਧੂ ਬਹੁਤ ਪਸੰਦ ਹੁੰਦਾ ਏ , ਪਰ ਜੀਤ ਅੱਗੋਂ ਕੁਝ ਨਾ ਕਹਿੰਦੀ। ਸੰਧੂ ਆਪਣੇ ਨਾਨਕੇ ਜ਼ਿਆਦਾ ਰਹਿੰਦਾ ਸੀ।ਸੋਨੀ ਤੇ ਜੀਤ ਸੰਧੂ ਦੇ ਨਾਨਕੇ ਪਿੰਡ ਤੋਂ ਸੀ।ਸੋਨੀ ਤੇ ਜੀਤ ਵੀ ਜਦ ਖੇਡਦੀਆਂ ਸੀ ਸੰਧੂ ਵੀ ਉਨਾਂ ਨੂੰ ਦੇਖਦਾ ਰਹਿੰਦਾ ਬਹਾਨੇ ਨਾਲ ਉਦੋੰ ਟਾਈਮ ਹੀ ਉਦਾਂ ਦਾ ਸੀ।ਸੋਨੀ ਨੇ ਇੱਕ ਦਿਨ ਜੀਤ ਨੂੰ ਕਿਹਾ ਕਿ ਸੰਧੂ ਨੂੰ ਫੋਨ ਕਰਨਾ ਏ ਉਸ ਸਮੇਂ ਸੰਧੂ ਆਪਣੇ ਪਿੰਡ ਗਿਆ ਹੋਇਆ ਸੀ ਤੇ ਫੋਨ ਸਿਰਫ ਜੀਤ ਕੇ ਘਰ ਲੱਗਾ ਹੋਇਆ ਸੀ।ਜੀਤ ਬਾਹਰ ਆਪਣੇ ਘਰ ਦਰਵਾਜ਼ੇ ਕੋਲ ਰੁਕ ਗਈ ਕੇ ਜੇ ਕੋਈ ਆਉਂਦਾ ਹੋਇਆ ਤਾਂ ਸੋਨੀ ਨੂੰ ਉਦੋਂ ਹੀ ਦੱਸ ਦੇਵੇ ਗੀ,ਉਸ ਸਮੇਂ ਫੋਨ ਵੀ ਮਸਾਂ ਹੀ ਮਿਲਦੇ ਹੁੰਦੇ ਸੀ।ਸੋਨੀ ਨੇ ਫੋਨ ਤੇ ਗੱਲ ਕਰਨ ਲਈ ਜੀਤ ਨੂੰ ਕਿਹਾ,ਜੀਤ ਨੇ ਮਨਾ ਕੀਤਾ ਵੀ ਮੈਂ ਨੀ ਪੁੱਛ ਸਕਦੀ ਤੂੰ ਆਪ ਹੀ ਪੁੱਛ ਲੈ,ਪਰ ਵਾਰ ਵਾਰ ਕਹਿਣ ਤੇ ਜੀਤ ਨੇ ਗੱਲ ਕਰਨੀ ਸ਼ੁਰੂ ਕੀਤੀ ਉਸ ਨੇ ਸੰਧੂ ਨੂੰ ਕਿਹਾ ਕਿ ਸੋਨੀ ਤੈਨੂੰ ਪਸੰਦ ਕਰਦੀ ਆ,ਕੀ ਤੂੰ ਵੀ ਉਸ ਨੂੰ ਪਸੰਦ ਕਰਦਾ ਏ,ਪਰ ਸੰਧੂ ਨੇ ਨਾਂ ਵਿੱਚ ਜਵਾਬ ਦਿੱਤਾ ਕਹਿੰਦਾ ਮੈਂ ਨੀ ਕਰਦਾ,ਸੰਧੂ ਦੇ ਅੱਗੋਂ ਬੋਲ ਸਨ ਕਿ ਮੈਂ ਸੋਨੀ ਨੂੰ ਨੀ ਪਸੰਦ ਕਰਦਾ ਮੈਂ ਤੈਨੂੰ ਪਸੰਦ ਕਰਦਾ ਹਾ,ਜੀਤ ਕਹਿੰਦੀ ਤੈਨੂੰ ਕੀ ਪਤਾ ਮੈਂ ਕੌਣ ਬੋਲਦੀ ਆ,ਤਾਂ ਸੰਧੂ ਕਹਿੰਦਾ ਮੈਨੂੰ ਪਤਾ ਤੂੰ ਜੀਤ ਆ।ਜੀਤ ਨੂੰ ਇਹ ਸੁਣ ਝਟਕਾ ਜਿਹਾ ਲੱਗਾ।ਉਸੇ ਸਮੇਂ ਸੋਨੀ ਪੁੱਛਣ ਲੱਗੀ ਵੀ ਕੀ ਕਹਿੰਦਾ ਸੰਧੂ,ਜੀਤ ਨੇ ਕਿਹਾ ਵੀ ਉਸ ਨੇ ਜਵਾਬ ਨਾਂ ਚ ਦਿੱਤਾ ਏ ਤੇ ਸੋਨੀ ਕਹਿੰਦੀ ਤੂੰ ਉਸ ਨੂੰ ਪੁੱਛ ਕਿ ਕੀ ਉਹ ਕਿਸੇ ਹੋਰ ਨੂੰ ਪਸੰਦ ਕਰਦਾ ਏ,ਜੀਤ ਨੇ ਕਿਹਾ ਵੀ ਤੂੰ ਕੀ ਲੈਣਾ ਉਹ ਕਿਸੇ ਹੋਰ ਨੂੰ ਪਸੰਦ ਕਰੇ ਜਾਂ ਨਾਂ,ਸੋਨੀ ਕਹਿੰਦੀ ਨਹੀਂ ਪੁੱਛਣਾ ਏ।ਜੀਤ ਕਹਿੰਦੀ ਲੈ ਆਪ ਹੀ ਗੱਲ ਕਰ ਲੈ,ਸੋਨੀ ਨੇ ਸੰਧੂ ਨੂੰ ਪੁਛਿਆ ਤਾਂ ਸੰਧੂ ਨੇ ਦੱਸ ਦਿੱਤਾ ਵੀ ਮੈਂ ਜੀਤ ਨੂੰ ਪਸੰਦ ਕਰਦਾ ਹਾਂ ਤੂੰ ਮੇਰੀ ਜੀਤ ਨਾਲ ਗੱਲ ਕਰਾ ਦੇ,ਸੋਨੀ ਬੋਲੀ ਠੀਕ ਆ ਮੈਂ ਪੁੱਛ ਲਾ ਗੀ ਕਿ ਜੀਤ ਕੀ ਕਹਿੰਦੀ ਏ।ਫਿਰ ਸੋਨੀ ਜੀਤ ਕਹਿੰਦੀ ਕਿ ਤੂੰ ਗੱਲ ਕਰ ਲੈ ਸੰਧੂ ਨਾਲ ਤੇ ਅੱਗੋਂ ਜੀਤ ਸੋਨੀ ਨੂੰ ਕਹਿੰਦੀ ਬੱਸ ਏਨਾ ਹੀ ਪਿਆਰ ਸੀ ਤੇਰਾ ਜੋ ਹੁਣ ਤੂੰ ਮੈਨੂੰ ਕਹਿ ਰਹੀ ਏ ਕਿ ਸੰਧੂ ਨਾਲ ਗੱਲ ਕਰ ਲੈ।ਸੋਨੀ ਦੇ ਬੋਲ ਸਨ ਕਿ ਮੈਨੂੰ ਤਾਂ ਬੱਸ ਸੋਹਣਾ ਲੱਗਦਾ ਏ ਜੇ ਗੱਲ ਕਰ ਲੈਂਦਾ ਤਾਂ ਵੀ ਠੀਕ ਸੀ,ਨਹੀਂ ਕੀਤੀ ਤਾਂ ਵੀ ਕੋਈ ਗੱਲ ਨੀ ਬੁਰਾ ਤਾਂ ਲੱਗਿਆ ਏ ਚੱਲ ਕੋਈ ਨਾ ਮੈਨੂੰ ਨੀ ਕਰਦਾ ਤਾਂ ਕੋਈ ਗੱਲ ਨੀ,ਤੈਨੂੰ ਤਾਂ ਕਰਦਾ ਏ ਤੂੰ ਕਰ ਲੈ ਗੱਲ।ਜੀਤ ਨੂੰ ਇਹ ਪੱਕਾ ਹੋ ਗਿਆ ਕਿ ਸੰਧੂ ਵੀ ਪਸੰਦ ਕਰਦਾ ਏ ਉਸ ਨੂੰ ਪਰ ਇੱਦਾਂ ਹੀ 3-4 ਸਾਲ ਲੰਘ ਗਏ।ਜੀਤ ਨੇ ਹਾਂ ਨੀ ਕੀਤੀ,ਪਰ ਜੀਤ ਜਦੋਂ ਵੀ ਸਕੂਲ ਜਾਂਦੀ ਸੰਧੂ ਉਸ ਮੋੜ ਤੇ ਜ਼ਰੂਰ ਖੜਦਾ,ਜੀਤ ਬਿਲਕੁਲ ਸਾਦਗੀ ਚ ਰਹਿੰਦੀ ਸੀ।3-4ਸਾਲ ਬਾਦ ਜੀਤ ਨੇ ਹਾਂ ਕਰ ਦਿੱਤੀ ਕਿਉਂਕਿ ਜੀਤ ਵੀ ਪਸੰਦ ਕਰਦੀ ਸੀ ਸੰਧੂ ਨੂੰ ਪਹਿਲਾਂ ਤੋਂ ਹੀ॥ਹੁਣ ਜੀਤ ਤੇ ਸੰਧੂ ਫੋਨ ਤੇ ਗੱਲ ਕਰਨ ਲੱਗੇ ਕਦੇ ਕਦੇ।ਇੱਦਾਂ ਹੀ ਸਮਾਂ ਲੰਘਦਾ ਗਿਆ ਜੀਤ ਹੱਦੋਂ ਵੱਧ ਪਿਆਰ ਕਰਨ ਲੱਗੀ ਸੰਧੂ ਨੂੰ,ਸੰਧੂ ਵੀ ਜੀਤ ਨੂੰ ਬਹੁਤ ਪਿਆਰ ਕਰਦਾ ਸੀ।ਗੱਲ ਕਰਨ ਦੇ 3 ਸਾਲ ਬਾਦ ਸੰਧੂ ਇੰਗਲੈਂਡ ਚਲਾ ਗਿਆ।ਸੰਧੂ ਉੱਥੇ ਜਾ ਕੇ ਵੀ ਜੀਤ ਨੂੰ ਫੋਨ ਕਰਦਾ ਰਿਹਾ ਕੋਈ ਫ਼ਰਕ ਨਾ ਪਿਆ ਜੀਤ ਤੇ ਸੰਧੂ ਦੇ ਪਿਆਰ ਚ,ਪਿਆਰ ਸੱਚਾ ਸੀ ਪਰ ਉਨਾਂ ਵਿਆਹ ਨੀ ਹੋ ਸਕਦਾ ਸੀ ਇਹ ਜਾਣਦੇ ਹੋਏ ਵੀ ਉਹ ਪਿਆਰ ਕਰਦੇ ਰਹੇ।ਹੌਲੀ ਹੌਲੀ ਉਨਾਂ ਦੇ ਪਿਆਰ ਵਿੱਚ ਫਰਕ ਪੈ ਗਿਆ।ਗੱਲ ਕਰਦੇ ਰਹੇ ਫੋਨ ਤੇ ਇੱਦਾਂ ਹੀ ਸਮਾਂ ਲੰਘਦਾ ਗਿਆ ਸੰਧੂ ਦੇ 3 ਸਾਲ ਜਾਣ ਮਗਰੋਂ ਜੀਤ ਵੀ ਕਨੈਡਾ ਚਲੀ ਗਈ।ਉੱਥੇ ਜਾ ਕੇ ਵੀ ਗੱਲ ਕਰਦੀ ਰਹੀ ਜੀਤ।ਜੀਤ ਤੇ ਸੰਧੂ ਆਪਣੇ ਘਰ ਕਦੇ ਵੀ ਆਪਣੇ ਰਿਸ਼ਤੇ ਦੀ ਗੱਲ ਨਾ ਕਰ ਸਕੇ।5 ਸਾਲ ਬਾਦ ਸੰਧੂ ਇੰਡੀਆ ਗਿਆ ਵਿਆਹ ਕਰਾਉਣ ਜੀਤ ਨੂੰ ਇਹ ਕਿਹਾ ਕਿ ਉਸਦਾ ਵਿਆਹ ਨਕਲੀ ਹੈ ਕਨੈਡਾ ਜਾਣ ਲਈ ਜੀਤ ਸੰਧੂ ਨੂੰ ਅੰਨਾ ਪਿਆਰ ਕਰਦੀ ਸੀ ਤੇ ਜੀਤ ਨੇ ਯਕੀਨ ਕਰ ਲਿਆ।ਸੰਧੂ ਨੇ ਜੀਤ ਤੋਂ ਕੁਝ ਪੈਸੇ ਵੀ ਮੰਗਵਾਏ ਪਰ ਜੀਤ ਨੇ ਕੁਝ ਨੀ ਪੁੱਛਿਆ ਤੇ ਪੈਸੇ ਪਾ ਦਿੱਤੇ।ਹੋਲੀ ਹੋਲੀ ਜੀਤ ਤੇ ਸੰਧੂ ਦੀ ਗੱਲ ਹੋਣੀ ਬੰਦ ਹੋ ਗਈ।ਫਿਰ ਜੀਤ ਦਾ ਵੀ ਵਿਆਹ ਹੋ ਗਿਆ,ਜੀਤ ਦੇ ਵਿਆਹ ਤੇ ਸੰਧੂ ਵੀ ਆਇਆ,ਪਰ ਉਸ ਸਮੇਂ ਜੀਤ ਨੂੰ ਸੰਧੂ ਨਾਲ ਪਿਆਰ ਨਹੀ ਨਫ਼ਰਤ ਸੀ।ਜੀਤ ਨੂੰ ਪਤਾ ਸੀ ਕਿ ਸੰਧੂ ਨਾਲ ਵਿਆਹ ਨੀ ਹੋ ਸਕਦਾ ਪਰ ਸੰਧੂ ਨੇ ਝੂਠ ਬੋਲ ਕੇ ਵਿਆਹ ਕਰਾਇਆ ਸੀ ਕਿ ਉਸ ਦਾ ਵਿਆਹ ਨਕਲੀ ਏ ਜਦ ਕਿ ਉਸ ਦਾ ਵਿਆਹ ਅਸਲੀ ਸੀ।ਜੇ ਉਹੀ ਸੰਧੂ ਨੇ ਉਸ ਸਮੇਂ ਸੱਚ ਬੋਲਿਆ ਹੁੰਦਾ ਤਾਂ ਅੱਜ ਜੀਤ ਦੇ ਦਿਲ ਵਿੱਚ ਸੰਧੂ ਲਈ ਪਿਆਰ ਭਰੀ ਯਾਦ ਹੋਣੀ ਸੀ।ਜੀਤ ਨੇ ਪਿਆਰ ਵੀ ਬਹੁਤ ਕੀਤਾ ਸੀ ਤੇ ਨਫ਼ਰਤ ਉਸ ਤੋਂ ਵੀ ਦੁਗਣੀ।ਪਰ ਅਫਸੋਸ ਜੀਤ ਦੇ ਦਿਲ ਵਿੱਚ ਅੱਜ ਵੀ ਸੰਧੂ ਹੈ ਪਰ ਇੱਕ ਨਫ਼ਰਤ ਦੇ ਰੂਪ ਵਿੱਚ…
ਕੈਮੀ ਬਰਾੜ✍️✍️

Leave a Reply

Your email address will not be published. Required fields are marked *