ਸ਼ੂੰ | shuu

ਜਦੋਂ ਮੇਰਾ ਵਿਆਹ ਹੋਇਆ ਤਾਂ ਮੈਨੂੰ ਰੋਟੀ ਸਬਜੀ ਤਾਂ ਬਣਾਉਣੀ ਆਉਂਦੀ ਸੀ। ਬਾਕੀ ਪਕਵਾਨਾਂ ‘ਚ ਮਾਹਿਰ ਨਹੀਂ ਸੀ ਮੈਂ।
ਉਤੋਂ ਆਟੇ ਦੇ ਪ੍ਰਸ਼ਾਦ ਵਿੱਚ ਹਰ ਔਰਤਾ ਮਾਹਿਰ ਹੋ ਹੀ ਨੀ ਸਕਦੀ।
ਇਕੱ ਵਾਰ ਮੇਰੀ ਭੈਣ ਆਵਦੇ ਸਹੁਰੇ ਪਰਿਵਾਰ ਨਾਲ ਮੇਰੇ ਸਹੁਰੇ ਘਰ ਆਉਂਣਾ ਸੀ। ਆਪਾਂ ਸੋਚਿਆ ਸਭ ਦੀ ਖੂਬ ਸੇਵਾ ਕਰਾਂਗੇ। ਉਦੋਂ ਅੱਜ ਵਾਂਗ ਖਾਣਾ ਬਾਹਰੋਂ ਨਹੀਂ ਮੰਗਵਾਉਂਦੇ ਸੀ। ਸੋ ਸਾਰਾ ਖਾਣਾ ਦਾਣਾ ਘਰੇ ਹੀ ਬਣਾਇਆ। ਮਿੱਠੇ ਵਿੱਚ ਪ੍ਰਸ਼ਾਦ ਬਣਾਉਣ ਲਈ ਅਜੇ ਕੜਾਹੀ ਚੁਲੇ ਤੇ ਰੱਖੀ ਹੀ ਸੀ ਕਿ ਉਹ ਘਰ ਆ ਵੀ ਗਏ ।ਚਾਹ ਪਿਆ ਕੇ ਜਦੋਂ ਹੀ ਕੜਾਹ ਬਣਾਉਣ ਲੱਗੀ। ਕਾਹਲੀ ਵਿੱਚ ਆਟਾ ਥੋੜਾ ਕੱਚਾ ਸੀ ਕਿ ਪਾਣੀ ਪਾ ਬੈਠੀ। ਹੁਣ ਕੜਾਹ ਤਾਂ ਘਿਉ ਛੱਡੇ ਹੀ ਨਾ। ਜਦ ਕੜਛੀ ਮਾਰ ਮਾਰ ਥਕ ਗਈ ਤਾਂ ਅੱਕ ਕੇ ਕੜਾਹੀ ਲਾਹ ਕੇ ਸਮੇਤ ਪ੍ਰਸ਼ਾਦ ਲਕੋ ਦਿੱਤੀ। ਰੋਟੀ ਤੋਂ ਬਾਅਦ ਮਿੱਠੇ ਵਿੱਚ ਅੰਬ ਚੀਰ ਕੇ ਰਖ ਦਿੱਤੇ। ਸਾਰਿਆਂ ਨੇ ਖਾਣੇ ਦੀ ਬਹੁਤ ਤਾਰੀਫ ਕੀਤੀ। ਮੈਂ ਸੁਣ ਸੁਣ ਖੁਸ਼ ਹੋਈ ਜਾਵਾਂ।
ਭੈਣ ਉਠ ਕੇ ਮੇਰੇ ਨਾਲ ਰਸੋਈ ‘ਚ ਭਾਂਡੇ ਛਡਾਉਂਣ ਆਈ ਕਹਿੰਦੀ ” ਗਲ ਸੁਣ ਤੂੰ ਕੜਾਹ ਕਿਉ ਨੀ ਲਿਆਈ,ਅਸੀ ਉਡੀਕੀ ਜਾਨੈ ਆ । ਮੈਂ ਕਿਹਾ ਹੈਨੀ ਕੁਝ ਹੁਣ ਜੋ ਥੋਨੂੰ ਖਵਾ ਤਾ । ਕਹਿੰਦੀ “ਕਹਿੰਦੀ ਝੂਠ ਨਾ ਬੋਲ,ਮੈਂ ਆਪ “ਸ਼ੂੰ ” ਸੁਣੀ ਆ ,ਪ੍ਰਸ਼ਾਦ ਦੱਸਦੇ ਕਿੱਥੇ ਆ?? ਕੀਹਨੂੰ ਖਵਾਉਂਣਾ ਫਿਰ ਤੂੰ। ਮੈਂ ਕਹਾਂ ਮੈਂ ਕੁਝ ਨੀ ਬਣਾਇਆ। ਓਹ ਕਹੇ ਸ਼ੂੰ ਦੀ ਆਵਾਜ਼ ਆਈ ਆ।
ਫਿਰ ਲਕੋਈ ਕੜਾਹੀ ਕਢ ਕੇ ਵਿਖਾਈ ਕਿ,ਭੈਣੇ ” ਉਹ ਤਾਂ ਆਹ ਬਣ ਗਿਆ।
ਖੜੀ ਹੱਸੀ ਜਾਵੇ ਨਾਲੇ ਮੂੰਹ ਘੁੱਟੀ ਜਾਵੇ।
ਮੈਨੂੰ ਤਾਂ ਸ਼ੂੰ ਨੇ ਫਸਾ ਤਾ ਭਾਈ ।
ਤੇਜਿੰਦਰਪਾਲ ਮਾਨ

Leave a Reply

Your email address will not be published. Required fields are marked *