ਜਿੰਦਗੀ ਵਿੱਚ ਲੜਾਈ ਝਗੜੇ ਹੋ ਜਾਂਦੇ ਨੇ ,ਪਰ ਇਹਦਾ ਮਤਲਬ ਏ ਨਈਂ ਕਿ ਕਿਸੇ ਵਿਆਕਤੀ ਦਾ ਕੁੱਝ ਦਿਨ ਨਾ ਬੋਲਣ ਨਾਲ ਓ ਪਿਆਰ ਖਤਮ ਹੋ ਗਿਆ, ਤੁਹਾਡਾ ਰਿਸ਼ਤਾ ਖ਼ਤਮ ਹੋ ਗਿਆ। ਅਕਸਰ ਲੜਾਈ ਵੀ ਓਥੇ ਹੁੰਦੀ ਜਿੱਥੇ ਪਿਆਰ ਹੁੰਦਾ , ਗੁੱਸਾ ਤੇ ਨਰਾਜਗੀ ਵੀ ਤਾਂਹੀ ਹੁੰਦੀ । ਮਤਲਬ ਏ ਨਈ ਕਿ ਸਭ ਕੁੱਝ ਓਸ ਇਨਸਾਨ ਨੇ ਖ਼ਤਮ ਕਰਤਾ ਨਈਂ ਅਜਿਹਾ ਬਿੱਲਕੁੱਲ ਨੀ । ਪਰ ਕਈ ਵਾਰ ਆਪਾ ਸੋਚਦੇ ਆ , ਯਾਰ ਮੈਂ ਕਿਤੇ ਵੱਧ ਤਾਂ ਨੀ ਬੋਲ ਗਿਆ” ਮੈਨੂੰ ਜਾਅਦਾ ਨਈਂ ਬੋਲਣਾ ਚਾਹੀਦਾ , ਕਈ ਵਾਰ Sorry feel ਕਰ ਲੈਂਦੇ ਆ , ਪਰ ਕਈ ਵਾਰੀ ਸਾਡੀ “ਇੱਗੋ “ ਸਾਹਮਣੇ ਆ ਜਾਂਦੀ ਅਸੀ ਕਹਿੰਦੇ ਆ ਮੈਂ ਕਿਉਂ ਮਾਫੀ ਮੰਗਾ ਹਾਲਾਕਿ ਮਾਫੀ ਮੰਗਣ ਵਾਲਾ ਛੋਟਾ ਨੀ ਹੁੰਦਾ ਸਗੋ ਵੱਡਾ ਹੋ ਜਾਂਦਾ । ਕਈ ਤਾਂ ਬਿਨਾਂ ਗ਼ਲਤੀ ਦੇ ਮਾਫੀ ਮੰਗ ਲੈਂਦੇ ਨੇ ਅਜਿਹੇ ਇਨਸਾਨ ਹੀ ਸੱਚੇ ਹੁੰਦੇ ਨੇ ।ਕਿਉਂਕਿ ਓ ਰਿਸ਼ਤਾ ਬਚਾਉਣਾਂ ਚਾਉਂਦੇ ਨੇ । ਰਿਸ਼ਤਾ ਬਚਾਉਣ ਲਈ ਪੂਰੀ ਵਾਹ ਲਾਓ । ਪਰ ਜੇਕਰ ਕੋਈ respons ਨਾ ਦੇਵੇ ਤਾਂ ਛੱਡ ਦਿਓ ਕਿਉਂਕਿ ਓਹ ਤਾਂ ਤੁਹਾਡੇ ਨਾਲ ਰਿਸ਼ਤਾ ਰੱਖਣਾ ਨੀ ਚਾਉਦਾ । ਇਸ ਲਈ ਆਪਣੀ ਕਦਰ ਨਾ ਘਟਾਓ । ਰਿਸ਼ਤੇ ਜਜ਼ਬਾਤਾਂ ਨਾ ਚਲਦੇ ਨੇ , ਦਿਲ ਨਾਲ ਚਲਦੇ ਨੇ , ਦਿਮਾਗ ਨਾਲ ਨੀ । ਨਾਲੇ ਰਿਸ਼ਤਿਆਂ ਚ ਇੱਕ ਦੁਜੇ ਨੂੰ ਸਮਝਣਾਂ ਜਰੂਰੀ ਆ , ਜੇ ਅਸੀ ਇੱਕ ਦੂਜੇ ਨੂੰ ਸਮਝ ਨੀ ਸਕਦੇ ਤਾਂ ਰਿਸ਼ਤਾ ਕਾਹਦਾ , ਸੋ ਸਮਝਣਾ ਜਰੂਰ ਇੱਕ ਦੂਜੇ ਨੂੰ । ਕਦੇ ਤੁਾਹਾਡੀ ਲੜਾਈ ਹੋਵੇ ਕਿਸੇ ਨਾ ਆਪਣੇ ਪ੍ਰੇਮੀ ਨਾ ਯਾ ਦੋਸਤ ਨਾਲ ਤਾਂ ਓਹਨਾਂ ਨਾਲ ਗੱਲ ਖੋਲੋ ਪੂਰੀ ਤਰਾਂ , ਯਾ ਕੱਲੇ ਬਹਿ ਕੇ ਸੋਚੋ ਕਿ ਗਲਤੀ ਕਿਹਦੀ , ਲੜਾਈ ਦਾ ਕਾਰਨ ਕੀ ਆ । ਕਿਸੇ ਤੀਜੇ ਦੇ ਕਹਿਣ ਤੇ ਤਾਂ ਕਦੇ ਰਿਸ਼ਤਾ ਨਾ ਤੋੜੋ ਏਹ ਸਭ ਤੋਂ ਜਰੂਰੀ ਗੱਲ ਆ ਇੱਕ ਦੂਜੇ ਨਾਲ ਗੱਲਾਂ Clear ਕਰੋ ਝਿਜਕੋ ਨਾਂ ਕਿਸੇ ਨੇ ਚੁਗਲੀ ਕਰਤੀ ਕੰਨ ਭਰ ਤੇ , ਤਾਂ ਆਸੀ ਬਿੰਨਾ ਕਿਸੇ ਦੂਜੇ ਦਾ ਪੱਖ ਸੁਣੇ ਰਿਸ਼ਤਾ ਤੋੜ ਦਿੰਦੇ ਆ । ਪਰ ਆਪਾਂ ਇਹ ਗੱਲਾਂ ਸੋਚਣੀਆਂ ਬੰਦ ਕਰਤੀਆਂ ਨੇ ਕਿਉਂਕਿ ਸਾਡੀ ਇੱਗੋ ਸਾਨੂੰ ਅੱਗੇ ਵੱਧਣ ਨਈਂ ਦੇ ਰਹੀ ਨਾਲੇ ਗੁੱਸੇ ਚ ਆ ਕੇ ਕੋਈ ਗ਼ਲਤ ਫੈਸਲਾ ਨਾ ਲਓ , ਖੁਸ਼ ਰਹੋ ਤੇ ਦੂਜਿਆਂ ਨੂੰ ਖੁਸ਼ ਰੱਖੋ । ਲੜਾਈ ਝਗੜੇ ਤਾਂ ਹੁੰਦੇ ਰਹਿੰਦੇ ਨੇ ਜੇ ਨਾ ਹੋਣ ਤਾਂ ਜਿੰਦਗੀ ਦਾ ਰਸ ਨੀ ਆਉਂਦਾ ਕਿਉਂਕਿ ਲੜਾਈ ਨਾਲ ਤਾਂ ਪਿਆਰ ਵੱਧਦਾ ਤੇ ਨੇੜਤਾ ਵੀ ਇੱਕ ਦੂਜੇ ਦੀ ਯਾਦ ਵੀ ਬਹੁਤ ਆਉਂਦੀ । ਸੋ ਰਿਸ਼ਤਿਆਂ ਵਿੱਚ ਕਦੇ ਇੱਗੋ ਨੀ ਆਉਣੀ ਚਾਹੀਦੀ ਏ ਇੱਗੋ ਹੀ ਇੱਕ ਦੂਜੇ ਨਾਲ਼ੋਂ ਤੋੜਦੀ ਏ ।ਧੰਨਵਾਦ ।✍️ਪ੍ਰੀਤ