ਅੱਜ ਪੰਜਾਬ ਦੇ ਹਾਲਾਤ ਬੇਸ਼ੱਕ ਮਾੜੇ ਹਨ ਪਰ ਪੰਜਾਬ ਨੂੰ ਢਾਹ ਲਾਉਣ ਵਾਲਿਆ ਨਾਲੋ ਸਹਾਰਾ ਦੇਣ ਵਾਲਿਆਂ ਦੀ ਗਿਣਤੀ ਵਧੇਰੇ ਹੈ। ਜਦੋਂ ਕੋਈ ਜ਼ਿਮੀਂਦਾਰ ਟਰੈਕਟਰ ਤੇ ਮਹਿੰਗਾ ਡੈਕ ਲਗਵਾ ਲੈਦਾ ਤਾਂ ਸਾਰੇ ਪਿੰਡ ਦਾ ਕਾਲਜਾ ਛੱਲਣੀ ਹੋ ਜਾਂਦਾ। ਅੱਜ ਜਦੋਂ ਓਹੀ ਟਰੈਕਟਰ ਅੱਧੇ ਪਾਣੀ ਵਿੱਚ ਡੁੱਬੇ ਸਬਲ ਜਿਡੀ ਲਾਟ ਮਾਰਕੇ,ਪਾਣੀ ਦੀ ਹਿੱਕ ਚੀਰ ਕੇ ਪਰਛਾਦਾ ਵਾਹਿਗੁਰੂ ਜੀ ਦਾ ਹੋਕਾ ਲਗਾਉਂਦੀ ਜਵਾਨੀ ਨਸ਼ੇੜੀ ਤੇ ਫੁਕਰੇ ਟੈਗ ਤੇ ਚਪੇੜ ਮਾਰਦੀ ਜਾਪਦੀ ਹੈ। ਤਾਂ ਲੌਕਡਾਉਨ ਵਿੱਚ ਝੋਨੇ ਦੀ ਪਨੀਰੀ ਲਗਾਉਣ ਲਈ ਮੁੰਹਮੰਗਿਆ ਰੇਟ ਲੇਣ ਵਾਲਿਆ ਦੇ ਝੁਕੇ ਸਿਰ ਸਭ ਕੁਝ ਬਿਆਨ ਕਰਦੇ ਹਨ। ਡੁੱਬੇ ਸੈਕਟਰਾ ਵਿੱਚ ਲਗਜ਼ਰੀ ਕਾਰਾਂ ਅੱਜ ਖੁੰਜੇ ਲੱਗ ਗਇਆ ਨੇ ਤੇ ਸਾਡੀਆਂ 4×4 ਬੂਫਰਾਂ ਤੇ LED ਲੱਗੀਆਂ ਝੋਟੀਆਂ ਲੋਕਾਂ ਨੂੰ ਰੇਸਕਿਊ ਕਰ ਰਹੀਆਂ ਨੇ ਲੋਕਾਂ ਦੇ ਦੋਗਲੇ ਚਹਿਰੇ ਸਾਹਮਣੇ ਨੇ ਹੁੱਲੜਬਾਜ਼ ਜੱਟਾਂ ਨੂੰ ਸੇਵਾਦਾਰ ਵੀਰ ਆਖਿਆ ਜਾ ਰਿਹਾ। ਆਪਣਿਆ ਹੜਾਂ ਵਿੱਚ ਰੁੜਿਆ ਫਸਲਾਂ ਤੇ ਨਸ਼ੇ ਵਿੱਚ ਰੁੜ ਰਹਿਆ ਨਸਲਾਂ ਨੂੰ ਵਿੱਚ ਛੱਡ ਏਹ ਕੌਮ ਮਾੜਾ ਬੋਲਣ ਵਾਲਿਆਂ ਦੀ ਮਦਦ ਕਰ ਰਹੀ ਹੈ। ਕੋਈ ਕੌਮ ਆਪਣੇ ਤੇ ਪਏ ਦੁੱਖ ਨੂੰ ਭੁੱਲ ਕਿਸੇ ਹੋਰ ਦੀ ਮਦਦ ਕਿਵੇਂ ਕਰ ਸਕਦੀ ਹੈ ਓਹਵੀ ਓਹਨਾ ਦੀ ਜੋ ਕਿਸੇ ਨਾਗ ਵਾਂਗੂੰ ਡੱਸਣ ਦਾ ਕੋਈ ਮੋਕਾ ਨਹੀ ਛੱਡ ਦੇ। ਜੱਟਾਂ ਨੇ ਮਾਊਟਏਵਰੇਸਟ ਜਿੱਡੇ ਜਿਗਰੇ ਨਾਲ ਸਭ ਜੰਗਾਂ ਫਤਿੱਹ ਕੀਤੀਆਂ ਸਿਵਾਏ ਘਰੇਲੂ ਜੰਗਾਂ ਦੇ।