ਸੇਠ ਸੁੰਦਰ ਮੱਲ ਨੇ ਸੋਚਿਆ ਬਈ ਜੱਟਾਂ ਨੂੰ ਕਮਾਈ ਬਹੁਤ ਐਂ ਵੱਡੀਆਂ ਵੱਡੀਆਂ ਕੋਠੀਆਂ ਪਾਈਂ ਬੈਠੇ ਹਨ ਵੱਡੀਆਂ ਵੱਡੀਆਂ ਗੱਡੀਆਂ ਰੱਖੀਆਂ ਹਨ ਸੇਠ ਜੀ ਨੇ ਬਾਬੇ ਭਾਗ ਤੋਂ ਦਸ ਕਿੱਲੇ ਜ਼ਮੀਨ ਠੇਕੇ ਤੇ ਲੈ ਲਈ ਇੱਕ ਸੀਰੀ ਰੱਖ ਲਿਆ ਨਰਮਾ ਬੀਜਣਾ ਸੀ ਲੱਗਪੇ ਰੌਣੀ ਕਰਨ ਸਰਦਾਰ ਕੁੱਢਾ ਸਿੰਘ ਵਾਲ਼ੇ ਮੋਘੇ ਦਾ ਪਾਣੀਂ ਬਹੁਤ ਐਂ ਕੱਸੀ ਦੀ ਵਾਰੀ ਸੀ ਸੀਰੀ ਕਹਿੰਦਾਂ ਸੇਠ ਜੀ ਕਿਆਰਾ ਭਰ ਗਿਆ ਇਹ ਬੰਨ੍ਹ ਕੇ ਦੂਜੇ ਕਿਆਰੇ ਵਿੱਚ ਪਾਣੀਂ ਛੱਡਦੀਏ ਸੇਠ ਜੀ ਨੇ ਤੱਕੜੀ ਵੱਟੇ ਚੱਕੇ ਇੱਕ ਕਿੱਲੋ ਮਿੱਟੀ ਤੋਲੀ ਨੱਕੇ ਤੇ ਸਿੱਟੀ ਬਈ ਨੱਕਾ ਲਾਦੀਏ ਕਿੱਲੋ ਮਿੱਟੀ ਦਾ ਐਨੇ ਤੇਜ ਪਾਣੀਂ ਮੂਹਰੇ ਕੀ ਬਣਦਾ ਮਿੱਟੀ ਖੁਰਗੀ ਸੇਠ ਜੀ ਨੇ ਡੇਢ਼ ਕਿੱਲੋ ਮਿੱਟੀ ਪਾਈ ਉਹ ਵੀ ਖੁਰਕੀ ਏਨੇ ਨੂੰ ਤੇਜਾ ਰਾਹ ਉੱਤੋਂ ਦੀ ਨੱਗਿਆ ਜਾਂਦਾ ਸੀ ਸੇਠ ਕਹਿੰਦਾ ਸਰਦਾਰ ਜੀ ਨੱਕਾ ਨੀ ਲੱਗਦਾ ਤੇਜਾ ਕਹਿੰਦਾ ਪਰਾ ਹੋ ਸੇਠਾ ਚੱਕਲਾ ਆਵਦੀਆਂ ਤੱਕੜੀਆ ਵੱਟੇ ਤੇਜੇ ਕੋਲ ਬਹਿਬਲ ਵਾਲਾਂ ਵੱਢਾ ਕਹਾਂ ਸੀ ਤੇਜੇ ਨੇਂ ਮਾਰੇ ਚਾਰ ਟੱਕ ਨੱਕਾ ਲਾਤਾ ਸੇਠ ਜੀ ਸੀਰੀ ਨੂੰ ਕਹਿੰਦੇ ਚੱਲ ਉਏ ਲੱਭਿਆ ਚੱਲੀਏ ਘਰ ਨੂੰ ਜੱਟਾਂ ਦਾ ਕੰਮ ਤਾਂ ਅਣਤੋਲਿਆ ਆਪਾਂ ਤੋਂ ਨੀਂ ਲੋਟ ਆਉਣਾ
ਗੁਰਲਾਲ ਸਿੰਘ ਬਰਾੜ
ਕੌਰ ਸਾਹਿਬ ਤੀਜ਼ੇ ਫ਼ਰੀਦਕੋਟ ਸਟੇਟ