ਦੁਨੀਆਂ ਵਿਚ ਬਹੁਤ ਰਹਿਬਰ ਹੋਏ ਨੇ ਉਹਨਾਂ ਨੇ ਆਪਣੇ ਵਿਚਾਰ ਲੋਕਾਂ ਨੂੰ ਦੱਸੇ ਤੇ ਹੋਰ ਵੀ ਬਹੁਤ ਕੁੱਝ ਦੁਨੀਆਂ ਤੇ ਆਪਣੇ ਚਲਾਏ ਗਏ ਧਰਮ ਨੂੰ ਦੇ ਕੇ ਗਏ। ਏਸੇ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਹੁਤ ਵਰ ਦਿੱਤੇ ਹਨ ਜਿੰਨਾਂ ਵਿਚ ਇੱਕ ਹੈ ਸਰਦਾਰੀ। ਸਾਨੂੰ ਸਰਦਾਰ ਬਣਾ ਦਿੱਤਾ ਕੇਸ ਦਾੜੀ ਤੇ ਸਿਰ ਤੇ ਪੱਗ । ਅੱਜ ਦੁਨੀਆਂ ਸਾਨੂੰ ਸਰਦਾਰ ਜੀ ਕਹਿ ਕੇ ਬੋਲਦੀ ਹੈ ਤੇ ਬਹੁਤ ਮਾਣ ਵਾਲੀ ਗੱਲ ਹੈ। ਦੁਨੀਆ ਭਰ ਵਿੱਚ ਚਲ ਰਹੇ ਲੰਗਰਾਂ ਨੂੰ ਦੁਨੀਆਂ ਬਹੁਤ ਹੈਰਾਨ ਹੋ ਕੇ ਦੇਖਦੀ ਹੈ ਕੇ ਲੰਗਰ ਵਾਸਤੇ ਐਨਾ ਪੈਸੇ ਕਿੱਥੋਂ ਆ ਰਿਹਾ। ਮੈ ਛੋਟਾ ਹੁੰਦਾ ਸੀ ਤੇ ਆਪਣੇ ਬਾਪੂ ਜੀ ਨਾਲ ਦਰਬਾਰ ਸਾਹਿਬ ਦੇ ਲੰਗਰ ਹਾਲ ਵਿੱਚ ਬੈਠਾ ਸੀ ਤੇ ਆਪਣੇ ਬਾਪੂ ਨੂੰ ਪੁਛਿਆ ਕਿ ਐਨੇ ਲੋਕਾਂ ਨੂੰ ਰੋਟੀ ਕੌਣ ਖਵਾ ਰਿਹਾ ਤੇ ਬਾਪੂ ਜੀ ਕਿਹਾ ਕੇ ਏਨੇ ਲੋਕਾਂ ਨੂੰ ਰੋਟੀ ਗੁਰੂ ਰਾਮਦਾਸ ਸਾਹਿਬ ਹੀ ਖਵਾ ਸਕਦੇ ਹਨ। ਉਸ ਵਕਤ ਐਨੀ ਸਮਝ ਨਹੀਂ ਸੀ ਪਰ ਅੱਜ ਪਤਾ ਲੱਗ ਗਿਆ ਕੇ ਗੁਰੂ ਸਾਹਿਬ ਨੇ ਇਕੱਲੀ ਸਿਰ ਦੀ ਸਰਦਾਰੀ ਹੀ ਨਹੀਂ ਸਾਨੂੰ ਰਿਜਕ ਦੀ ਸਰਦਾਰੀ ਵੀ ਬਖਸ਼ੀ ਆ । ਅੱਜ ਦੁਨੀਆਂ ਦੇ ਕਈ ਦੇਸਾਂ ਵਿਚ ਲੋਕ ਭੁੱਖ ਨਾਲ ਮਰ ਰਹੇ ਨੇ ਤੇ ਬਹੁਤ ਸਾਰੀਆਂ ਸਰਕਾਰਾ ਨੂੰ ਇਹ ਫਿਕਰ ਹੈ ਕਿ ਕੁੱਝ ਸਾਲਾਂ ਬਾਅਦ ਅਸੀਂ ਆਪਣੇ ਲੋਕਾਂ ਲਈ ਰਾਸ਼ਨ ਕਿੱਥੋ ਲਿਆਵਾਂਗੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਜਿਨਾਂ ਨੇ ਸਾਨੂੰ ਰਿਜ਼ਕ ਦੀ ਸਰਦਾਰੀ ਨਾਲ ਵੀ ਨਿਵਾਜ ਦਿੱਤਾ। ਗੁਰੂ ਸਾਹਿਬ ਦੀ ਮਿਹਰ ਨਾਲ ਅਸੀਂ ਇਸ ਧਰਤੀ ਦੇ ਉਸ ਖਿੱਤੇ ਦੇ ਮਾਲਕ ਹਾਂ ਜਿੱਥੇ ਭੁੱਖ ਨਾਲ ਮਰਨਾ ਤਾਂ ਦੂਰ ਦੀ ਗੱਲ ਏ ਇਥੇ ਕੋਈ ਭੁੱਖਾ ਸੌਂ ਵੀ ਨਹੀ ਸਕਦਾ। ( ਕਿਰਪਾਲ ਸਿੰਘ ਢਿੱਲੋਂ )