ਦੋ ਜੌੜੇ ਗਧੇ..ਇੱਕ ਨੂੰ ਧੋਬੀ ਲੈ ਗਿਆ ਤੇ ਦੂਜੇ ਨੂੰ ਘੁਮਿਆਰ..ਧੋਬੀ ਕੰਮ ਸਖਤ ਲੈਂਦਾ ਪਰ ਸੇਵਾ ਬਹੁਤ ਕਰਿਆ ਕਰਦਾ..!
ਘੁਮਿਆਰ ਵਾਲਾ ਔਖਾ ਤੇ ਚਾਰਾ ਪਾਣੀ ਵੀ ਸਰਫ਼ੇ ਦਾ..!
ਇੱਕ ਦਿਨ ਦੋਵੇਂ ਮਿਲ ਪਏ..ਧੋਬੀ ਵਾਲਾ ਰਿਸ਼ਟ ਪੁਸ਼ਟ..ਮਾੜਚੂ ਨੂੰ ਟਿਚਕਰ ਕੀਤੀ..ਓਏ ਕੀ ਹਾਲ ਬਣਾ ਲਿਆ..ਏਧਰ ਆ ਜਾਂਦਾ ਬੜੀ ਸੇਵਾ ਹੁੰਦੀ?
ਅੱਗਿਉਂ ਕਹਿੰਦਾ ਯਾਰ ਮਕਸਦ ਲਈ ਹੀ ਟਿਕਿਆਂ ਹੋਇਆਂ..ਸੇਵਾ ਬੇਸ਼ੱਕ ਘੱਟ ਹੁੰਦੀ ਪਰ ਉਹ ਜਦੋਂ ਵੀ ਧੀ ਨੂੰ ਝਿੜਕ ਮਾਰਦਾ ਤਾਂ ਮੇਰੇ ਵਲ ਇਸ਼ਾਰਾ ਕਰ ਏਨੀ ਗੱਲ ਜਰੂਰ ਆਖਦਾ ਕੇ ਜੇ ਨੰਬਰ ਘੱਟ ਆਏ ਤਾਂ ਇਸ ਨਾਲ ਵਿਆਹ ਦੇਣਾ..!
ਹੁਣ ਤੇ ਮਿੱਤਰਾਂ ਨੂੰ ਬੱਸ ਉਡੀਕ ਏ ਜਿਉਣ ਜੋਗੀ ਫੇਲ ਕਦੋਂ ਹੁੰਦੀ..!
ਦਿੱਲੀ ਵੱਲ ਗਏ ਨਾਲ ਗੱਲ ਹੋਈ..ਆਖਿਆ ਮੁੱਦਿਆਂ ਦੀ ਗੱਲ ਕਿਓਂ ਨਹੀਂ ਕਰਦੇ?
ਆਖਦਾ ਬੱਸ ਈ.ਡੀ ਵਾਲਾ ਕੇਸ ਹੱਲ ਹੋ ਜਾਵੇ ਓਦਣ ਹੀ ਤੋਰ ਲੈਣੀ..!
ਇੱਕ ਆਪਣੇ ਵਾਲੇ ਨਾਲ ਗਿਲਾ ਕੀਤਾ..ਨਸ਼ਾ ਕਿਓਂ ਨਹੀਂ ਰੋਕਦੇ ਹੁਣ ਤੇ ਦੋ ਸਾਲ ਹੋਣ ਨੂੰ ਆਏ?
ਆਖਣ ਲੱਗਾ ਜੀ ਜਦੋਂ ਵੀ ਗੱਲ ਕਰਨ ਜਾਈਏ ਤਾਂ ਅੱਗਿਓਂ ਕੈਬਿਨੇਟ ਵਿਸਥਾਰ ਦੀ ਗੱਲ ਤੋਰ ਲੈਂਦੇ..ਸੋਚਦੇ ਅਜੇ ਚੁੱਪ ਹੀ ਭਲੀ ਸ਼ਾਇਦ ਇਸ ਵੇਰ ਦਾਅ ਲੱਗ ਹੀ ਜਾਵੇ!
ਹਰਪ੍ਰੀਤ ਸਿੰਘ ਜਵੰਦਾ