ਅਬੋਹਰ ਸ਼ਹਿਰ ‘ਚ ਇੱਕ ਬਹੁਤ ਵੱਡਾ ਸੇਠ ਸੀ । ਜਦੋਂ ਵੀ ਉਸਨੂੰ ਕਿਸੇ ਨੇ ਰਾਮ-ਰਾਮ ਕਰਨੀ, ਉਹਨੇ ਅੱਗੋਂ ਇਹੋ ਕਹਿਣਾ ਹਾਂ ਭਾਈ ਕਹਿ ਦਿਆਂਗਾ
ਜਦੋਂ ਵੀ ਕਿਸੇ ਦੁਆ ਸਲਾਮ ਕਰਨੀ ਉਹਨੇ ਇਹੀ ਜਵਾਬ ਦੇਣਾ ਹਾਂ ਭਾਈ ਕਹਿ ਦਿਆਂਗਾ । ਇੱਕ ਦਿਨ, ਕਿਸੇ ਨੇ ਉਸਦੀ ਬਾਂਹ ਫੜੀ ਤੇ ਪੁੱਛਿਆ ਕੀ ਗੱਲ ਸੇਠ ਜੀ ਜਦੋਂ ਤੈਨੂੰ ਰਾਮ-ਰਾਮ ਬੁਲਾਈਏ ਤੁਸੀ ਹਰ ਵਾਰੀ ਕਹਿ ਦਿੰਦੇ ਹੋ ਕਹਿ ਦਿਆਂਗਾ ਆਹ ਗੱਲ ਪੱਲੇ ਨਹੀਂ ਪੈਂਦੀ ਚੱਕਰ ਕੀ ਹੈ?
ਅੱਗੋਂ ਸੇਠ ਕਹਿੰਦਾ ਭਾਈ ਸ਼ਾਮੀਂ ਘਰੇ ਆ ਜਾਇਓ ਸਾਰੀ ਗੱਲ ਦੱਸ ਦਿਆਂਗਾ ।
ਉਹ ਬੰਦਾ ਸ਼ਾਮ ਪਈ ਤਾਂ ਸੇਠ ਘਰ ਪਹੁੰਚ ਗਿਆ । ਸੇਠ ਨੇ ਘਰ ਤੀਜ਼ੋਰੀ
ਖੋਲੀ ਤੇ ਪੈਸਿਆਂ ਨੂੰ ਮੱਥਾ ਟੇਕ ਕੇ ਕਹਿੰਦਾ ਸਾਰੇ ਸ਼ਹਿਰ ਵਾਲਿਆਂ ਨੇ ਰਾਮ-ਰਾਮ ਭੇਜੀ ਹੈ । ਜਿਹੜਾ ਬੰਦਾ ਘਰ ਆਇਆ ਸੀ ਬੌਂਦਲਿਆ ਜਿਹਾ ਸੇਠ ਵੱਲ ਦੇਖਣ ਲੱਗਾ । ਸੇਠ ਕਹਿੰਦਾ ਪਹਿਲਾਂ ਜਦੋ ਮੇਰੇ ਕੋਲ ਪੈਸਾ ਨਹੀਂ ਸੀ ਤਾਂ ਮੈਨੂੰ ਕੋਈ ਨਹੀਂ ਸੀ ਬੁਲਾਉਂਦਾ, ਜਦੋਂ ਦਾ ਇਹ ਮੇਰੇ ਕੋਲ ਆਇਆ ਲੋਕ ਮੈਨੂੰ ਰੋਕ ਰੋਕ ਕੇ ਰਾਮ-ਰਾਮ ਬੁਲਾਉਂਦੇ ਤਾਂ ਮੈ ਤੁਹਾਨੂੰ ਸਭ ਨੂੰ ਇਹੀ ਜਵਾਬ ਦਿੰਦਾ ਹਾਂ ਕਿ ਕਹਿ ਦਿਆਂਗਾ, ਹੁਣ ਤੁਸੀਂ ਗਵਾਹ ਹੋ ਕਿ ਮੈ ਤੁਹਾਡਾ ਸਭ ਦਾ ਸੁਨੇਹਾ ਦਿੰਦਾ ਹਾਂ।
ਕਥਾਵਾਚਕ ਤੋਂ ਸੁਣੇ ਹੋਏ ਬੋਲ।
ਲਿਖ਼ਤ
ਰੁਪਿੰਦਰਸਿੰਘ
ਲੁਧਿਆਣਾ