ਮੈਨੂੰ ਨਸ਼ਾ ਦੇ ਦਿਓ, ਭਾਵੇਂ ਮੇਰੇ ਨਾਲ ਕੁੱਝ ਵੀ ਕਰ ਲਵੋ। ਜਦੋਂ ਤੋੜ ਲੱਗਦੀ ਹੈ ਤਾਂ ਸਰੀਰ ਵੇਚਣ ਨੂੰ ਮਜਬੂਰ ਹੋ ਜਾਂਦੀ ਹਾਂ।’ ਇਹ ਗੱਲਾਂ ਲੁਧਿਆਣਾ ਤੋਂ ਮਿਲੀ ਨਸ਼ੇ ਨਾਲ ਝੰਬੀ ਮੁਟਿਆਰ ਦੀਆਂ ਹਨ।
ਕਹਿੰਦੀ, ‘ਨਸ਼ੇ ’ਚ ਮੇਰੇ ਦੋਸਤ ਨੇ ਧੱਕਿਆ। ਪੰਜ ਸਾਲ ਤੋਂ ਨਸ਼ਾ ਕਰਦੀ ਹਾਂ। ਬੈਂਕ ’ਚ ਨੌਕਰੀ ਕਰਦੀ ਸਾਂ, ਹੁਣ ਸਭ ਛੁੱਟ ਗਿਆ।’ ਜਿਹੜੀ ਪਾਰਕ ’ਚ ਕੁੜੀ ਬੈਠੀ ਹੈ, ਉਥੋਂ ਹਫ਼ਤੇ ’ਚ ਪੰਜਵੀਂ ਵੀਡੀਓ ਸਾਹਮਣੇ ਆਈ ਹੈ।
ਪੰਜ ਦਿਨ ਪਹਿਲ ਫਤੂਹੀਵਾਲਾ ਦੇ 34 ਦਿਨ ’ਚ ਟੀਕੇ ਲਾਉਣ ਨਾਲ ਮਰੇ ਦੋ ਪੁੱਤਾਂ ਦੀ ਮਾਂ ਵਿਲਕੀ ਸੀ। ਕਹਿੰਦੀ ਹੁਣ ਤੀਜਾ ਮੁੰਡਾ ਵੀ ਉਹੀ ਟੀਕੇ ਲਾਉਂਦਾ।
ਇਹ ਕਹਾਣੀ ਇੱਕ-ਦੋ ਨਹੀਂ, ਸੈਂਕੜੇ-ਹਜ਼ਾਰਾਂ ਦੀ ਹੈ। ਨਸ਼ਾ ਕਿਸ ਨੇ ਪੈਦਾ ਕੀਤਾ, ਕਿਸ ਨੇ ਵਧਾਇਆ, ਅਸੀਂ ਤਾਂ ਘਟਾਇਆ, ਅਸੀਂ ਖਤਮ ਕਰ ਰਹੇ ਹਾਂ, ਇਹ ਡਰਾਮੇਬਾਜ਼ੀ ਸੀ ਤੇ ਹੈ। ਲੋੜ ਖੁਦ ਬਚਣ ਤੇ ਦੂਜਿਆਂ ਨੂੰ ਬਚਾਉਣ ਦੀ ਹੈ। ਲੀਡਰਾਂ ’ਤੇ ਭਰੋਸਾ ਕਰਨ ਨਾਲੋਂ ਖੁਦ ’ਤੇ ਕਰੀਏ। ਨਸ਼ਾ ਵੰਡ-ਵੰਡ ਜਿੱਤਣ ਵਾਲੇ, ਨਸ਼ਾ ਕਿਵੇਂ ਬੰਦ ਕਰਾਉਣਗੇ।
– ਸਵਰਨ ਸਿੰਘ ਟਹਿਣਾ