ਬਚਪਨ ਦੀਆਂ ਯਾਦਾਂ ਦੀ ਪੋਟਲੀ ਵਿੱਚ ਝਾਤੀ ਮਾਰਾਂ ਤਾਂ ਹੋਰ ਯਾਦਾਂ ਦੇ ਨਾਲ ਇਕ ਰੇਡੀਓ ਵੀ ਨਜ਼ਰ ਆਉਂਦਾ। ਡੈਡੀ ਜੀ ਮਸਕਟ ਤੋਂ ਲਿਆਏ ਸੀ। ਅਕਸਰ ਰੇਡੀਓ ਤੇ ਆਪਣੀ ਪਸੰਦ ਦਾ ਪ੍ਰੋਗਰਾਮ ਸੁਨਣ ਲਈ ਭੈਣਾਂ ‘ਚ ਲੜਾਈ ਹੋ ਜਾਂਦੀ। ਖਾਸ ਕਰਕੇ ਐਤਵਾਰ। ਮੇਰੇ ਸਭ ਤੋਂ ਵੱਡੇ ਦੀਦੀ ਆਪਣੀ ਉਮਰ ਦੇ ਹਿਸਾਬ ਨਾਲ ਵਿਵਿਧ ਭਾਰਤੀ ਤੋਂ ਗਾਣਿਆਂ ਦੀ ਫਰਮਾਇਸ਼ ਦਾ ਪ੍ਰੋਗਰਾਮ ਸੁਨਣਾ ਚਾਹੁੰਦੇ ਤੇ ਮੈਂ ਆਲ ਇੰਡੀਆ ਰੇਡੀਓ ਕੀ ਉਰਦੂ ਸਰਵਿਸ ਤੋਂ ਬੱਚਿਆਂ ਦਾ ਪ੍ਰੋਗਰਾਮ। ਬਹਿਸ ਬਾਜੀ ਤੋਂ ਬਾਅਦ ਖਿੱਚੋਤਾਣ ਵਿਚ ਸ਼ਾਮਤ ਰੇਡੀਓ ਦੀ ਆ ਜਾਂਦੀ। ਛੋਟੀ ਦੀਦੀ ਤੇ ਮੈਥੋਂ ਛੋਟੀ ਭੈਣ ਉਹ ਦੋਵੇਂ ਅਕਸਰ ਇਸ ਲੜਾਈ ਵਿੱਚ ਨਹੀਂ ਆਉਂਦੀਆਂ।
ਬਾਅਦ ਵਿੱਚ ਸ਼ੁਕਰ ਹੈ ਕਿ ਉਦੋਂ ਟੀਵੀ ਦਾ ਇਕ ਹੀ ਚੈਨਲ ਹੁੰਦਾ ਸੀ। ਜੋ ਵੀ ਆਉਂਦਾ ਸੀ ਉਹੀ ਦੇਖਣਾ ਪੈਂਦਾ ਸੀ। ਸ਼ੁਰੂ ਵਿੱਚ ਤਾਂ ਦੂਰਦਰਸ਼ਨ ਦੇ ਘੁੰਮਦੇ ਲੋਗੋ ਦਾ ਮਿਊਜ਼ਿਕ ਹੀ ਵਧੀਆ ਲੱਗਦਾ ਸੀ। ਹੁਣ ਚੈਨਲਾਂ ਦੀ ਭਰਮਾਰ ਵਿਚ ਬੰਦਾ ਚੈਨਲ ਹੀ ਬਦਲਦਾ ਰਹਿ ਜਾਂਦਾ।
ਉਹ ਦਿਨ ਬੱਸ ਯਾਦਾਂ ਵਿੱਚ ਹੀ ਰਹਿ ਗਏ।
ਪਰਵੀਨ ਕੌਰ, ਲੁਧਿਆਣਾ