ਪੰਦਰਾਂ ਅਗਸਤ ਨੂੰ ਟਿੰਮ ਤੇ ਦੋ ਲਾਹੌਰੀਏ ਮਿਲ ਗਏ..ਵੱਡੀ ਕੱਟ ਵੱਢ ਤੇ ਗੱਲ ਤੁਰ ਪਈ..ਆਖਣ ਲੱਗੇ ਵਡੇਰੇ ਦੱਸਦੇ ਸਨ ਕੇ ਕੱਟੀਆਂ ਵੱਡੀਆਂ ਲੋਥਾਂ ਦੀ ਗੱਡੀ ਪਹਿਲੋਂ ਅੰਮ੍ਰਿਤਸਰੋਂ ਆਈ ਸੀ ਤਾਂ ਗੱਲ ਵਿਗੜੀ..ਮੈਂ ਆਖਿਆ ਕੇ ਸਾਡੇ ਤਾਂ ਦੱਸਦੇ ਹੁੰਦੇ ਕੇ ਲੋਥਾਂ ਨਾਲ ਭਰੀ ਪਹਿਲੋਂ ਲਾਹੌਰ ਵੱਲੋਂ ਆਈ ਸੀ..ਜਿਸਦਾ ਮੁੜਕੇ ਪ੍ਰਤੀਕਰਮ ਏਧਰੋਂ ਹੋਇਆ ਸੀ!
ਦੱਸਦੇ ਇੱਕ ਵੇਰ ਕਿੰਨੀਆਂ ਸਾਰੀਆਂ ਪੀਲੀਆਂ ਅਤੇ ਕਾਲ਼ੀਆਂ ਕੀੜੀਆਂ ਇਕ ਸ਼ੀਸ਼ੇ ਦੇ ਡੱਬੇ ਵਿਚ ਬੰਦ ਕਰ ਦਿੱਤੀਆਂ..ਜਦੋਂ ਵੀ ਬਾਹਰੋਂ ਡੱਬਾ ਖੜਕਾਇਆ ਜਾਂਦਾ ਤਾਂ ਅੰਦਰ ਬੰਦ ਆਪੋ ਵਿਚ ਲੜ ਪੈਂਦੀਆਂ..ਹਰੇਕ ਨੂੰ ਲੱਗਦਾ ਸ਼ਾਇਦ ਇਹ ਛੇੜ ਦੂਜੀ ਧਿਰ ਵੱਲੋਂ ਹੋਈ..ਸੰਤਾਲੀ ਦੇ ਹੱਲਿਆਂ ਵੇਲੇ ਦਾ ਡੱਬਾ ਖੜਕਾਊ ਮਹਿਕਮਾਂ ਅੱਜ ਵੀ ਦਿੱਲੀ ਤੇ ਕਾਬਿਜ ਹੈ
ਹਰਪ੍ਰੀਤ ਸਿੰਘ ਜਵੰਦਾ