ਦੋਸਤੋ ਆਪਾਂ ਗੱਲ ਕਰਦੇ ਹਾਂ ਅੱਜ ਵਟਸਐਪ ਤੇ ਫੇਸਬੁੱਕ ਦੀ ਚੈਟ ਬਾਰੇ।
ਹੁਣ ਦੇ ਸਮੇਂ ਚ ਹਰ ਇੰਨਸਾਨ ਪੜਿਆ ਲਿਖਿਆ ਹੈ। ਹਰੇਕ ਇਨਸਾਨ ਹੀ ਆਪਣੀ ਆਪਣੀ ਥਾਂ ਤੇ ਬਿਲਕੁਲ ਸਹੀ ਹੁੰਦਾ ਹੈ।ਹਰ ਇੱਕ ਇੰਨਸਾਨ ਹੀ ਆਪਣੀ ਸੋਚ ਮੁਤਾਬਕ ਅਜ਼ਾਦ ਰਹਿਣਾ ਚਾਹੁੰਦਾ ਹੈ।
ਅੱਜ ਕੱਲ੍ਹ ਦੇ ਹਲਾਤਾਂ ਬਾਰੇ ਆਪਾਂ ਸਭ ਚੰਗੀ ਤਰ੍ਹਾਂ ਹੀ ਜਾਣਦੇ ਹਾਂ।ਹਰ ਇੱਕ ਇਨਸਾਨ ਆਪਣੇ ਆਪਣੇ ਕੰਮਾਂ ਅਨੁਸਾਰ ਫ੍ਰੀ ਹੋ ਕੇ ਜ਼ਿਆਦਾ ਸਮਾਂ ਫੋਨ ਹੀ ਵੇਖਦਾਂ ਹੈਂ।
ਬਹੁਤ ਇੰਨਸਾਨ ਅਜਿਹੇ ਵੀ ਨੇਂ ਜਿੰਨਾ ਦਾ ਫੋਨ ਤੇ ਹੀ ਰੁਜ਼ਗਾਰ ਚਲਦਾ ਹੈ।
ਬਾਕੀ ਜਿਵੇਂ ਅੱਜ ਕੱਲ੍ਹ ਕੋਈ ਅਜਿਹਾ ਇੰਨਸਾਨ ਨਹੀਂ ਹੋਣਾ ਜੋਂ ਮੁਬਾਇਲ ਦੀ ਵਰਤੋਂ ਨਾ ਕਰਦਾ ਹੋਵੇ। ਫੇਸਬੁੱਕ, ਵਟਸਐਪ, ਇੰਸਟਾਗ੍ਰਾਮ, ਤਾਂ ਹਰੇਕ ਇਨਸਾਨ ਹੀ ਚਲਾਉਂਦਾ ਹੈ ਬਾਕੀ ਹੋਰ ਵੀ ਬਹੁਤ ਜ਼ਿਆਦਾ ਐਪ ਹੋਣਗੇ ਜੋਂ ਆਪਾਂ ਨੂੰ (play Store) ਚੋਂ ਜਾ ਕੇ ਮਿਲ ਜਾਂਦੇ ਨੇ।
ਆਪਾਂ ਸਭ ਜਾਣਦੇ ਹਾਂ ਅੱਜ ਦੇ ਸਮੇਂ ਚ ਆਪਾਂ ਸਾਰੇ ਦੋਸਤ ਹੀ ਫੋਨ ਤੋਂ ਬਗੈਰ ਬਿਲਕੁਲ ਹੀ ਨਹੀਂ ਰਹਿ ਸਕਦੇ।
ਗੱਲ ਮੁਕਾਉ ਫੋਨ ਤੇ ਹੀ ਸਾਰੀ ਦੁਨੀਆਂ ਚੱਲਦੀ ਹੈ।
ਬਾਕੀ ਬਹੁਤ ਇੰਨਸਾਨ ਸੋਸ਼ਲ ਮੀਡੀਆ ਤੇ ਆਪਣੇਂ ਵਿਚਾਰ ਰੱਖਦੇ ਨੇ ਲਿਖਤਾਂ ਰਾਹੀਂ ਵੀਡੀਓਜ਼ ਰਾਹੀ।
ਇਸ ਕਰਕੇ ਆਪਾਂ ਨੂੰ ਫੋਨ ਤੋਂ ਹਰ ਰੋਜ਼ ਈ ਪੜਨ ਸੁੰਣਨ ਨੂੰ ਨਵਾਂ ਨਵਾਂ ਮਿਲਦਾ ਬਹੁਤ ਵਧੀਆ ਸਿਖਿਆ ਵੀ ਮਿਲਦੀ ਹੈ।
ਸੋਸ਼ਲ ਮੀਡੀਆ ਦੇ ਜ਼ਰੀਏ ਆਪਾਂ ਨੂੰ ਬਹੁਤ ਚੰਗੀ ਚੰਗੀ ਸੋਚ ਦੇ ਇੰਨਸਾਨ ਵੀ ਮਿਲ ਜਾਂਦੇ ਨੇ ਅਤੇ ਉਨਾਂ ਨਾਲ ਆਪਣੀ ਗੱਲ ਵੀ ਹੋਣ ਲੱਗ ਜਾਂਦੀ ਹੈਂ। ਅਤੇ ਜਾਂਣ ਪਛਾਣ ਵੀ ਪੂਰੀ ਫੁੱਲ ਹੀ ਹੋ ਜਾਂਦੀ ਹੈ। ਉਥੇ ਬੇਸ਼ੱਕ ਚੈਟ ਕਰੋਂ ਬੇਸ਼ੱਕ ਫੋਨ ਉਥੇ ਕੋਈ ਵੀ ਕਿਸੇ ਪ੍ਰਕਾਰ ਦਾ ਵਹਿਮ ਭਰਮ ਨਹੀਂ ਰਹਿੰਦਾ ਨਾਂ ਹੀ ਕੋਈ ਖਤਰਾ ਹੁੰਦਾ ਹੈ।
ਇੱਕ ਪਾਸੇ ਅਜਿਹੇ ਇੰਨਸਾਨ ਵੀ ਹੈਗੇਆ ਜੋਂ ਪੜਨ ਲਿਖਣ ਦੇ ਬਾਵਜੂਦ ਵੀ ਅਤੇ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੁਛ ਨਹੀਂ ਸੋਚਦੇ ਜਿੰਨਾ ਦਾ ਮਤਲਬ ਈ ਕੇਵਲ ਚੈਟ ਕਰਨ ਤੱਕ ਈ ਹੁੰਦਾ ਹੈ। ਅੱਗੇ ਕਿਸੇ ਨਾਲ਼ ਜਾਂਣ ਪਛਾਣ ਹੋਵੇ ਬੇਸ਼ੱਕ ਨਾ ਹੋਵੇ ਬੱਸ ਉਨ੍ਹਾਂ ਨੇ ਆਨੇ ਬਹਾਨੇ ਚੈਟ ਹੀ ਕਰਨੀ ਹੁੰਦੀ ਹੈ।
ਉਦਾਹਰਣ ਜਿਵੇਂ ਮੰਨ ਲਵੋ—- ਕਿਸੇ ਵੀ ਐਪ ਤੇ ਮੁੰਡਾ ਕੁੜੀ ਦੋਵੇਂ ਚੈਟ ਕਰ ਰਹੇ ਨੇ ਬਗੈਰ ਜਾਂਣ- ਪਛਾਣ ਤੋਂ ਹਰ ਰੋਜ਼ ਦੋਵਾਂ ਦਾ ਰੁਟੀਨ ਬਣ ਜਾਂਦਾ ਹੈ।
ਇੱਕ ਦੂਸਰੇ ਨੂੰ ਮੈਸੇਜ ਭੇਜਣੇ ਇੱਕ ਦੂਸਰੇ ਦੇ ਮੈਸੇਜ ਦੀ ਵੇਟ ਕਰਨੀ ਇਹ ਵੀ ਇੱਕ ਨਸ਼ਾ ਹੀ ਹੈ।
ਬਗੈਰ ਜਾਂਣ ਪਛਾਣ ਤੋਂ ਕਿਸੇ ਨੂੰ ਮੈਸੇਜ ਕਰਨੇਂ ਨਾਲ਼ੇ ਸਮਾਂ ਬਰਬਾਦ ਤਾਂ ਹੁੰਦਾ ਹੀ ਹੈ।
ਕੁਦਰਤੀ ਕੁੜੀ ਉਧਰੋਂ ਕਿਸੇ ਹੋਰ ਨਾਲੋਂ ਚਲੀ ਜਾਵੇ ਬਾਅਦ ਚ ਫੋਨ ਚੈਕ ਹੋਣ ਤੇ ਮੈਸੇਜ ਹੋਰ ਕਿਸੇ ਦੇ ਮਿਲ ਜਾਣ ਫੇਰ ਵੀ ਪੰਗਾ ਹੀ ਹੈ।
ਜਾ ਮੰਨ ਲਵੋ ਜਿਵੇਂ ਅੱਜ ਕੱਲ੍ਹ ਬਾਹਰ ਬਹੁਤ ਕੁਛ ਚੱਲਦਾ ਹੈ।
ਮੁੰਡਾ ਘਰੋਂ ਬਾਹਰ ਕਿਸੇ ਹੋਰ ਨਾਲ਼ ਲੜਿਆ ਹੋਵੇ ਘਰੇ ਕਿਸੇ ਕਹਾਣੀ ਦਾ ਪਤਾ ਨਹੀਂ ਹੁੰਦਾ ਉਧਰੋਂ ਕੁਦਰਤੀ ਮੁੰਡੇ ਦਾ ਕੋਈ ਨੁਕਸਾਨ ਹੋ ਜਾਵੇ ਤਾਂ ਫੇਰ ਵੀ ਵਿੱਚ ਕੁੜੀ ਦੀ ਚੈਟ ਆ ਜਾਵੇ ਅਗਲਾ ਕਹਿੰਦਾ ਸਾਡਾ ਮੁੰਡਾ ਕੁੜੀ ਨੇ ਮਰਵਾਇਆ ਹੈ।
ਇਸ ਕਰਕੇ ਕਰਦਾ ਕੋਈ ਹੋਰ ਹੁੰਦਾ ਹੈ ਭਰਦਾ ਕੋਈ ਹੋਰ ਹੁੰਦਾ ਹੈ।
ਚੈਟ ਮੈਸੈਜਾ ਤੋਂ ਜਿੰਨਾ ਵੀ ਹੋ ਸਕਦਾ ਬਚੋਂ।
ਬੇਸ਼ੱਕ ਫੇਸਬੁੱਕ ਜਾ ਵਟਸਐਪ ਹੋਵੇ ਬਿਨਾਂ ਜਾਂਣ ਪਛਾਣ ਤੋਂ ਮੈਸੇਜ ਦਾ ਰਿਪਲਾਈ ਕਰਨਾ ਵੀ ਗ਼ਲਤ ਹੈ।
ਨਤੀਜੇ ਬਹੁਤ ਗ਼ਲਤ ਹੀ ਮਿਲ਼ਦੇ ਨੇ।
🙏🙏🙏🙏🙏🙏🙏🙏
✍️ਜਗਨ ਉੱਗੋਕੇ ਧਾਲੀਵਾਲ, 9915598209,