ਇੱਕ ਔਰਤ ਤਕਰੀਬਨ ਬਗੈਰ ਤਨ ਦੇ ਵਸਤਰਾਂ ਤੋਂ ਇੱਕ ਟੈਕਸੀ ਵਿੱਚ ਦਾਖਿਲ ਹੋਈ ਤੇ ਡਰਾਈਵਰ ਨੂੰ ਚੱਲਣ ਲਈ ਆਖਿਆ..ਪਰ ਉਸਨੇ ਗੱਡੀ ਨਾ ਤੋਰੀ..ਲਗਾਤਾਰ ਉਸ ਵੱਲ ਘੂਰਦਾ ਰਿਹਾ..ਹਰ ਕੇ ਆਖਣ ਲੱਗੀ ਕੀ ਗੱਲ ਕਦੇ ਨਗਨ ਨਿਰਵਸਤਰ ਔਰਤ ਨਹੀਂ ਵੇਖੀ?
ਆਖਣ ਲੱਗਾ ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੇ ਤੂੰ ਕਿੰਨੇ ਕੱਪੜੇ ਪਾਏ ਹੋਏ ਨੇ..ਮੈਂ ਤੇ ਇਹ ਹਿਸਾਬ ਲਾ ਰਿਹਾ ਕੇ ਮੇਰੇ ਬਣਦੇ ਭਾੜੇ ਦੇ ਪੈਸੇ ਤੂੰ ਰੱਖੇ ਕਿਥੇ ਨੇ!
ਦੋਸਤੋ ਅਗਾਊਂ ਮੁਆਫੀ ਸ਼ਾਇਦ ਇਹ ਬਿਰਤਾਂਤ ਕਈਆਂ ਨੂੰ ਮਰਿਆਦਾ ਤੋਂ ਹਟ ਕੇ ਲੱਗੇ ਪਰ ਕਨੇਡਾ ਦੀ ਅਜੋਕੀ ਹਾਲਤ ਕੁਝ ਏਦਾਂ ਦੀ ਬਣ ਗਈ ਕੇ ਵਰਤਣਾ ਪਿਆ..!
ਬੈੰਕਿੰਗ ਸੈਕਟਰ ਦੇ ਇੱਕ ਦੋਸਤ ਨੇ ਦੱਸਿਆ ਕੇ ਅੱਜ ਕੱਲ ਅਨੇਕਾਂ ਲੋਕ ਬੇਨਤੀਆਂ ਕਰ ਰਹੇ..ਸਾਡੀ ਨੌਕਰੀ ਛੁੱਟ ਗਈ..ਵਧੀਆਂ ਵਿਆਜ ਦਰਾਂ ਕਰਕੇ ਕਿਸ਼ਤ ਦੇਣੀ ਔਖੀ ਹੋਈ ਪਈ ਏ..ਗਰੋਸਰੀ ਦੇ ਭਾਅ ਅਸਮਾਨੀ ਛੂਹ ਰਹੇ ਨੇ..ਕੁਝ ਕਰੋ..!
ਪਰ ਬੈੰਕ ਸਭ ਕੁਝ ਅਣਸੁਣਿਆ ਕਰਕੇ ਇਹ ਹਿਸਾਬ ਲਗਾਉਣ ਵਿੱਚ ਰੁੱਝਿਆ ਏ ਕੇ ਇਹ ਬਾਕੀ ਬਚੀਆਂ ਕਿਸ਼ਤਾਂ ਕਿਥੋਂ ਤੇ ਕਦੋਂ ਤੀਕਰ ਤਾਰ ਸਕੇਗਾ..!
ਸੋ ਦੋਸਤੋ ਕਿਸੇ ਰਿਸ਼ਤੇਦਾਰ ਆਂਢ ਗਵਾਂਢ ਦੋਸਤ ਮਿੱਤਰ ਤੇ ਜਾਂ ਫੇਰ ਕਿਸੇ ਫੂਕ ਛਕਾ ਮਹਿਕਮੇਂ ਦੇ ਝਾਂਸੇ ਵਿੱਚ ਆ ਕੇ ਕੋਈ ਐਸਾ ਫੈਸਲਾ ਨਾ ਲੈਣਾ ਕੇ ਲੈਣੇ ਦੇ ਦੇਣੇ ਪੈ ਜਾਣ..ਇਥੇ ਭੀੜ ਬਣੀ ਤੇ ਕੋਈ ਨਹੀਂ ਪੁੱਛਦਾ..ਆਪਣਾ ਲੱਕ ਬੰਦੇ ਨੂੰ ਖੁਦ ਆਪ ਨੂੰ ਹੀ ਖੁਰਕਣਾ ਪੈਂਦਾ..!
ਹਰਪ੍ਰੀਤ ਸਿੰਘ ਜਵੰਦਾ