ਇਕ ਵਾਰ ਇਕ ਤੋਤਾ ਅਤੇ ਮੈਨਾ ਦੋਵੇ ਪਤੀ ਪਤਨੀ ਇੱਕ ਉਜੜੇ ਹੋਏ ਇਲਾਕੇ ਵਿੱਚੋ ਦੀ ਗੁਜਰ ਰਹੇ ਸੀ ਉੱਜੜੀ ਵੀਰਾਨ ਜਗ੍ਹਾ ਨੂੰ ਦੇਖ ਮੈਨਾ ਬੋਲੀ ..”ਦੇਖੋ ਜੀ ਕਿੰਨੀ ਵੀਰਾਨ ਉੱਜੜੀ ਜਗ੍ਹਾ ਹੈ।
ਉਸ ਦੀ ਗਲ ਸੁਣ ਤੋਤਾ ਬੋਲਿਆ..”ਇਹ ਜਗ੍ਹਾ ਏਨੀ ਵੀਰਾਨ ਇਸ ਕਰਕੇ ਆ ਕਿਉ ਕਿ ਜਰੂਰ ਏਥੋ ਦੀ ਕੋਈ ਉੱਲੂ ਗੁਜਰਿਆ ਹੋਵੇਗਾ ਕਿਉ ਕਿ ਉੱਲੂ ਉਜਾੜ ਹੀ ਭਾਲਦਾ ਹੁੰਦਾ।
ਦੋਵਾ ਦੀਆ ਆਪਸੀ ਗੱਲਾ ਨੂੰ ਇਕ ਉੱਲੂ ਨੇ ਸੁਣ ਲਈਆ ਉਹ ਉੱਡ ਕੇ ਦੋਵਾ ਜਿਆ ਕੋਲ ਆਇਆ ਤੇ ਬੋਲਿਆ…”ਤੁਸੀ ਲੰਮੇ ਸਫਰ ਤੋ ਆਏ ਹੋ ਅੱਜ ਮੇਰੇ ਕੋਲ ਰੁਕੋ ਫਿਰ ਅੱਗੇ ਚਲੇ ਜਾਣਾ।
ਉਸ ਦੀ ਗਲ ਸੁਣ ਪਹਿਲਾ ਤਾ ਦੋਵਾ ਨੇ ਮਨਾ ਕੀਤਾ ਪਰ ਉੱਲੂ ਦੇ ਵਾਰ-੨ ਕਹਿਣ ਤੇ ਆਖਿਰ ਉਹ ਦੋਵੇ ਮੰਨ ਗਏ। ਉੱਲੂ ਨੇ ਦੋਵਾ ਲਈ ਵਧੀਆ ਖਾਣੇ ਦਾ ਪ੍ਰਬੰਧ ਕੀਤਾ। ਖਾਣਾ ਖਾਣ ਤੋ ਬਾਦ ਦੋਵੇ ਜੀ ਜਦੋ ਜਾਣ ਲੱਗੇ ਤਾ ਉੱਲੂ ਨੇ ਮੈਨਾ ਨੂੰ ਰੋਕਦੇ ਹੋਏ ਕਿਹਾ..”ਤੂੰ ਕਿੱਧਰ ਚੱਲੀ ਆ”?
ਉਸ ਦੀ ਗਲ ਸੁਣ ਮੈਨਾ ਬੋਲੀ…”ਕੀ ਮਤਲਬ ਮੈ ਆਪਣੇ ਪਤੀ ਨਾਲ ਜਾਣ ਰਹੀ ਆ। ਕਿਹੜਾ ਪਤੀ ਤੂੰ ਤਾ ਮੇਰੀ ਘਰਵਾਲੀ ਆ ਇਹ ਸੁਣ ਤੋਤਾ ਉੱਲੂ ਨਾਲ ਲੜਣ ਲੱਗ ਪਿਆ ਫਿਰ ਥੋੜੇ ਜਿਹੇ ਸਮੇ ਬਾਦ ਉੱਲੂ ਬੋਲਿਆ…”ਆਪਾ ਅਦਾਲਤ ਵਿੱਚ ਜਾ ਕੇ ਇਸ ਗੱਲ ਦਾ ਫੈਸਲਾ ਕਰਵਾ ਲੈਨੇ ਆ।
ਉਸ ਦੀ ਤੋਤੇ ਨੇ ਵੀ ਮੰਨ ਲਈ ਫਿਰ ਉਹ ਤਿੰਨੋ ਇਕ ਅਦਾਲਤ ਵਿੱਚ ਗਏ ਦੋਵਾ ਨੇ ਆਪਣੇ-ਆਪਣੇ ਤਰਕ ਅਦਾਲਤ ਅੱਗੇ ਰੱਖੇ ਫਿਰ ਅਦਾਲਤ ਨੇ ਸਾਰਾ ਕੁਝ ਦੇਖਦੇ ਹੋਏ ਫੈਸਲਾ ਉੱਲੂ ਦੇ ਹੱਕ ਵਿੱਚ ਸੁਣਾ ਦਿੱਤਾ।
ਨਿਰਾਸ ਹੋਇਆ ਤੋਤਾ ਉੱਡਣ ਲੱਗਾ ਤਾ ਪਿੱਛੋ ਉੱਲੂ ਨੇ ਆਵਾਜ ਮਾਰਦੇ ਹੋਏ ਕਿਹਾ…”ਭਾਈ ਸਾਹਿਬ ਆਪਣੀ ਪਤਨੀ ਨੂੰ ਤਾ ਨਾਲ ਲੈ ਜਾ”…ਮੇਰੀ ਪਤਨੀ”? ਪਰ ਅਦਾਲਤ ਨੇ ਤਾ ਇਹ ਨੂੰ ਤੁਹਾਡੀ ਪਤਨੀ ਬਣਾ ਦਿੱਤਾ ਹੈ ਫਿਰ ਇਹ ਮੇਰੀ ਕਿਵੇਂ ਹੋ ਗਈ”?
ਉੱਲੂ ਬੋਲਿਆ…”ਨਹੀ ਦੋਸਤ ਮੈਨਾ ਤੇਰੀ ਹੀ ਪਤਨੀ ਹੈ ਮੈ ਬਸ ਤੈਨੂੰ ਇਹ ਸਮਝਾਉਣਾ ਸੀ ਕਿ ਬਸਤੀਆਂ ਉੱਲੂ ਨਹੀ ਉਜਾੜ ਦੇ ਬਲਕਿ ਇਹ ਬਸਤੀਆਂ ਉਦੋ ਉੱਜੜ ਦਿਆ ਹਨ ਜਦੋ ਏਨਾ ਵਿੱਚੋ ਇਨਸਾਫ ਖਤਮ ਹੋ ਜਾਦਾ ਹੈ।
ਕੁਲਦੀਪ ✍️