ਇੱਕ ਹਮਾਤੜ ਦੇ ਦੋ ਵਿਆਹ..ਦੋਵੇਂ ਨਾਲ ਹੀ ਰਹਿੰਦੀਆਂ ਸਨ..ਇੱਕ ਉਮਰੋਂ ਵੱਡੀ ਤੇ ਦੂਜੀ ਛੋਟੀ..ਜਦੋਂ ਕਦੇ ਵੱਡੀ ਦੀ ਝੋਲੀ ਵਿਚ ਸਿਰ ਰੱਖ ਸੋਂ ਜਾਂਦਾ ਤਾਂ ਉਹ ਤੇਲ ਝੱਸਣ ਬਹਾਨੇ ਕਿੰਨੇ ਸਾਰੇ “ਕਾਲੇ” ਵਾਲ ਪੁੱਟ ਦਿਆ ਕਰਦੀ..ਤਾਂ ਕੇ ਉਮਰੋਂ ਮੇਰੇ ਜਿੱਡਾ ਹੀ ਜਾਪੇ..!
ਛੋਟੀ ਦਾ ਵੀ ਜਦੋਂ ਦਾਅ ਲੱਗਦਾ ਤਾਂ ਉਹ ਚਿੱਟੇ ਧੌਲੇ ਗਾਇਬ ਕਰ ਦਿਆਂ ਕਰਦੀ..ਤਾਂ ਕੇ ਉਸਦੇ ਹਾਣ ਪ੍ਰਵਾਣ ਦਾ ਹੀ ਲੱਗੇ..ਅਖੀਰ ਓਹੀ ਹੋਇਆ ਜਿਸਦਾ ਡਰ ਸੀ!
ਹੁਣ ਤੱਕ ਤਾਂ ਸੁਣਦੇ ਆਏ ਸਾਂ ਕੇ ਪਿਆਰ ਸਿਰਫ ਅੰਨਾ ਹੀ ਕਰਦਾ ਸੀ ਪਰ ਅੱਜ ਇੱਕ ਛੜੇ ਨੇ ਬੱਲੇ ਬੱਲੇ ਦੇ ਚੱਕਰ ਵਿਚ ਪੂਰੀ ਹਿੰਦੁਸਤਾਨੀ ਜਨਤਾ ਗੰਜੀ ਕਰ ਕੇ ਰੱਖ ਦਿੱਤੀ..!
ਪਿਤਾ ਜੀ..ਰੇਲਵੇ ਦੀ ਪੈਂਤੀ ਸਾਲ ਨੌਕਰੀ..ਅਕਸਰ ਦੱਸਦੇ..ਗੱਡੀ ਦਾ ਇੰਜਣ ਮਜਬੂਤ ਹੋਣਾ ਚਾਹੀਦਾ ਤੇ ਇੰਜਣ ਦਾ ਅਗਲਾ ਪਾਸਾ..ਭਾਵੇਂ ਹਾਥੀ ਵੀ ਕਿਓਂ ਨਾ ਆਣ ਵੱਜੇ ਕੁਝ ਨੀ ਹੁੰਦਾ..ਪਰ ਆਹ ਵੰਦੇ ਭਾਰਤ..ਇੰਜਣ ਦੇ ਜਿਸ ਹਿੱਸੇ ਵਿਚ ਨਿਰਾ ਲੋਹਾ ਭਰਿਆ ਹੋਣ ਚਾਹੀਦਾ ਸੀ ਓਥੇ ਹਵਾ ਭਰ ਫਾਈਬਰ ਗਲਾਸ ਨਾਲ ਢੱਕ ਫੈਸੀ ਜਿਹਾ ਪੇਂਟ ਮਾਰ ਦਿੱਤਾ!
ਇੱਕ ਦਿਨ ਦੋ ਮੱਝਾਂ ਆਣ ਵਜੀਆਂ..ਖੱਬਾ ਪਾਸਾ ਖਿੱਲਰ ਗਿਆ ਤੇ ਦੂਜੇ ਦਿਨ ਇੱਕ ਗਾਂ ਵੱਜ ਗਈ..ਵੱਡਾ ਡੈਂਟ ਪੈ ਗਿਆ..ਰੱਬ ਨਾ ਕਰੇ ਕਿਸੇ ਦਿਨ ਹਾਥੀ ਜਾਂ ਆਸਾਮ ਦਾ ਗੈਂਡਾ ਵੱਜ ਗਿਆ ਤਾਂ ਸਭ ਤੋਂ ਪਹਿਲੋਂ ਡਰਾਈਵਰ ਨੂੰ ਹੀ ਲੈ ਬੈਠੇਗਾ..!
ਫੇਰ ਬਿਨਾ ਡਰਾਈਵਰ ਦੇ ਗੱਡੀ ਦਾ ਓਹੀ ਹਾਲ ਹੋਊ ਜੋ ਮੁਲਖ ਦਾ ਹੋਣ ਜਾ ਰਿਹਾ!
ਹਰਪ੍ਰੀਤ ਸਿੰਘ ਜਵੰਦਾ
ਬਹੁਤ ਵਧੀਆ ਕਹਾਣੀ ਹੈ ਜੀ
ਬਿਲਕੁਲ ਸਹੀ ਕਿਹਾ ਵੀਰ ਜੀ