ਲਹਿੰਦੇ ਪੰਜਾਬ ਤੋਂ ਆ ਕੇ ਦਾਦੀ ਜੀ ਨੇ ਚਰਖ਼ਾ ਖਰੀਦਿਆ ਸੀ ਜਿਸ ਨੂੰ ਦਾਦੀ ਜੀ ਨੇ ਕੱਤਿਆ ਭੂਆ ਨੇ ਵੀ ਜਦੋਂ ਬੀਬੀ ਵਿਆਹੀ ਆਈ ਉਸ ਨੇ ਵੀ ਕੱਤਿਆ , ਦਾਦੀ ਜੀ ਤੇ ਬੀਬੀ ਜੀ ਨੂੰ ਛੋਟੇ ਹੁੰਦੇ ਖੁਦ ਕੱਤਦੇ ਦੇਖਿਆ।
ਇਸ ਵਾਰ ਜਦੋਂ ਪਿੰਡ ਗਿਆ ਬੇਸ਼ਕ ਦਾਦੀ ਉਸ ਘਰ ਵਿੱਚ ਨਾ ਦਿੱਸਦੀ ਪਰ ਉਹ ਚਰਖ਼ਾ ਅਜੇ ਵੀ ਉਸੇ ਤਰ੍ਹਾਂ ਪਿਆ ਹੋਇਆ ਹੈ ਚੁਬਾਰੇ ਦੀ ਇੱਕ ਨੁੱਕਰੇ ਉਸ ਚਰਖ਼ੇ ਨੂੰ ਦੇਖ਼ ਕੇ ਬੀਤੇ ਸਮੇਂ ਦੀਆਂ ਬਹੁਤ ਯਾਦਾਂ ਤਾਜ਼ਾ ਹੋ ਜਾਂਦੀਆ ਹਨ । ਜਦੋਂ ਬੀਬੀ ਹੁਣਾਂ ਨੇ ਇਹ ਚਰਖ਼ਾ ਕੱਤਣਾ ਕਈ ਵਾਰ ਪੁਣੀ ਤੋਂ ਧਾਗਾ ਟੁੱਟ ਜਾਣਾ ਜਦੋਂ ਇਹ ਚਰਖ਼ੇ ਨੂੰ ਅਜੇ ਚਲਾਉਣਾ ਸ਼ੁਰੂ ਕਰਦੇ ਤਾਂ ,
ਬੀਬੀ ਨੇ ਉੱਚੀ ਅਵਾਜ਼ ਮਾਰਨੀ ਕਾਕਾ ਆਈ ਚਰਖ਼ੇ ਨੂੰ ਪੋਖਾਂ ਦੇ ਅਸੀਂ ਚਰਖ਼ੇ ਦੇ ਵਿਚਕਾਰ ਜਿੱਥੋਂ ਤਕਲਾ ਆਰ – ਪਾਰ ਹੁੰਦਾ ਸੀ ਉਸ ਲੱਤ ਤੇ ਪੈਰ ਰੱਖ ਦੇਣਾ ਬੱਸ ਇਸ ਨੂੰ ਹੀ ਪੋਖਾਂ ਕਿਹਾ ਜਾਂਦਾ ਸੀ, ਅਸਲ ਵਿੱਚ ਇਸ ਨੂੰ ਸੁਭ ਸ਼ਗਨ ਮੰਨਿਆ ਜਾਂਦਾ ਸੀ ਜਿਸ ਨਾਲ ਪੂਣੀ ਨਾਲੋਂ ਧਾਗਾ ਨਹੀਂ ਸੀ ਟੁੱਟਦਾ, ਅੱਜ ਵੀ ਜਦੋਂ ਪਿੰਡ ਜਾਂਦਾ ਤਾਂ ਚੁਬਾਰੇ ਤੇ ਪਏ ਉਸ ਚਰਖ਼ੇ ਨੂੰ ਇਕਾਂਤ ਵਿੱਚ ਬੈਠ ਕੇ ਦੇਖਦੇ ਰਹੀਦਾ ਹੈ ਤੇ ਉਨ੍ਹਾਂ ਯਾਦਾਂ ਵਿੱਚ ਗੁਆਚਣ ਦਾ ਯਤਨ ਕਰੀਦਾ ਹੈ ਬੜਾ ਸਕੂਨ ਮਿਲਦਾ ਹੈ।
ਅੱਜ ਸਭ ਕੁੱਝ ਦੇਖਣ ਨੂੰ ਮਿਲਦਾ ਪਰ ਇਹ ਸਾਡਾ ਪੁਰਾਤਨ ਸੱਭਿਆਚਾਰ ਖ਼ਤਮ ਹੋ ਗਿਆ ਬੱਸ ਗੱਲਾਂ ਹੀ ਰਹਿ ਗਈਆਂ ।
ਨੋਟ -ਉਸ ਚਰਖ਼ੇ ਦੀ ਮੇਰੇ ਕੋਲ ਫ਼ੋਟੋ ਹੈ ਪਰ ਦੂਜੇ ਫੂਨ ਵਿੱਚ ਹੋਣ ਕਰਕੇ ਪੋਸਟ ਨਾਲ ਐਡ ਨਹੀ ਕਰ ਸਕਿਆ
– ਹਰਿ ਸਿੰਘ