ਨੌਕਰੀਪੇਸ਼ਾ ਔਰਤਾਂ ਦਾ ਵੀ ਕੋਈ ਹਾਲ ਨੀ ਹੁੰਦਾ,,,ਦੂਹਰੀਆਂ ਡਿਊਟੀਆਂ ਨਿਭਾਉਂਦੀਆਂ ਵਿਚਾਰੀਆਂ ,ਸਵੇਰੇ ਡਿਊਟੀ ਜਾਣ ਲਈ ਭੱਜ – ਭੱਜ ਕੰਮ ਕਰਦੀਆਂ ਕਾਫ਼ੀ ਕੁੱਝ ਗੜਬੜ ਕਰ ਦਿੰਦੀਆਂ ,,, ਇੱਕ ਵਾਰ ਸਾਡੇ ਨਾਲ ਦੀ ਇਕ ਮੈਡਮ ,ਜੋਤ ਜਗਾ ਕੇ ਫਰਿਜ਼ ਵਿੱਚ ਰੱਖ ਆਈ ,,, ਉਦੋਂ ਫੋਨ ਆਮ ਨਹੀਂ ਸਨ ,,ਅਸੀਂ ਬਹੁਤ ਸਮਝਾਇਆ ਵੀ ਫਰਿੱਜ ਵਿੱਚ ਜੋਤ ਉਦੋਂ ਹੀ ਬੰਦ ਹੋਗੀ ਹੋਣੀ ਆ ਪਰ ਵਿਚਾਰੀ ਡਰਦੀ ਛੁੱਟੀ ਲੈ ਕੇ ਚਲੀ ਗਈ,,,ਇੱਕ ਕਾਹਲ ਵਿਚ ਅੱਡੋ -ਅੱਡ ਚੱਪਲਾਂ ਪਾ ਕੇ ਆ ਗਈ ,ਇੱਕ ਭੈਣ ਜੀ ਮੋਬਾਇਲ ਦੇ ਭੁਲੇਖੇ ਟੀ ਵੀ ਦਾ ਰਿਮੋਟ ਹੀ ਪਰਸ ‘ਚ ਪਾ ਲਿਆਈ ਤੇ ਇੱਕ ਵਿਚਾਰੀ ਨੇ ਤਾਂ ਸਿਰਾ ਹੀ ਕਰ ਦਿੱਤਾ ,,,ਕਾਹਲ ਨਾਲ ਤਿਆਰ ਹੋ ਕਾਲਾ ਸ਼ਾਲ ਮੋਢੇ ਰੱਖ ਬਾਹਰ ਆ ਗਈ ,,ਏਨੇ ਨੂੰ ਘਰ ਵਾਲਾ ਬਾਥਰੂਮ ਚੋਂ ਨਹਾ ਕੇ ਬਾਹਰ ਆਇਆ ਤੇ ਕਿਤੇ ਪੈਂਟ ਨਾ ਵੇਖਕੇ ਜਦੋਂ ਘਰ ਆਲੀ ਤੋਂ ਪੈਂਟ ਪੁੱਛਣ ਬਾਹਰ ਆਇਆ ਤਾਂ ਰਕਾਨ ਸ਼ਾਲ ਦੀ ਥਾਂ ਕਾਲੀ ਪੈਂਟ ਮੋਢੇ ‘ਤੇ ਸੁੱਟ ਰਿਕਸ਼ਾ ‘ਚ ਬੈਠੀ ਜਾਵੇ ,,,ਘਰ ਵਾਲਾ ਕਛਹਿਰੇ ‘ਚ ਪਿੱਛੋਂ ਵਾਜਾਂ ਮਾਰੇ ,,,ਭੈਣ ਜੀ ਪੂਰੀ ਗੱਲ ਤਾਂ ਸੁਣੇ ਨਾ ,,ਅੱਗੋਂ ਹੱਥ ਚੱਕ – ਚੱਕ ਕਹਿੰਦੀ ਜਾਵੇ ,,ਟਿਫ਼ਨ ਪੈਕ ਕੀਤਾ ਪਿਆ ਰਸੋਈ ‘ਚ ,,,ਬਟੂਆ ਦਰਾਜ਼ ‘ਚ ਪਿਆ ,,,ਰੁਮਾਲ ਤੇ ਘੜੀ ਟੇਬਲ ‘ਤੇ ਪਏ ਆ ,,,ਘਰ ਵਾਲਾ ਅੱਖੜ ਜੱਟ,,,ਪਿੱਛੇ ਭੱਜਦਾ ਗਾਹਲ ਕੱਢ ਕੇ ਕਹਿੰਦਾ ,,ਜਿਹੜੀ ਤੇਰੀ ਮਾਂ ਮੋਢੇ ‘ਤੇ ਧਰੀ ਜਾਨੀ ਐਂ,,,ਮੇਰੀ ਪੈਂਟ ਦੇ ਜਾ ,,,😂😂🤣🤣
( ਅੰਮ੍ਰਿਤਾ ਸਰਾਂ)
ਹਾਹਾਹਾਹਾ, ਬਹੁਤ ਵਧੀਆ ਲਿਖਿਆਂ ਤੁਸੀਂ।
bahut vadia ….akhar akhar sach