ਮੈਨੂੰ ਯਾਦ ਐ ਗੁਹਾਟੀ ਤੋਂ ਅਰੁਨਾਚਲ ਵੱਲ ਛੁੱਟੀ ਵਾਲਿਆਂ ਦੀ ਪਰੋਟੈਕਸ਼ਨ ਚੱਲਦੇ ਸੀ। ਫੌਜੀ ਗੱਡੀ ਜਿਸਦੀਆਂ ਸੀਟਾਂ ਲੋਹੇ ਦੀਆਂ ਦਿਨ ਚ ਤਿੰਨ ਚਾਰ ਸੌ ਕਿਲੋਮੀਟਰ ਸਫਰ।ਸਵੇਰੇ ਢਾਈ ਵਜੇ ਉਠਣਾ ਰਾਤ ਦੇ ਦਸ ਵੱਜ ਜਾਣੇ ਵਿਹਲੇ ਹੋਣਾ । ਉਤਰਦੇ ਸਾਰ ਮੋਟਾ ਜਿਹਾ ਪੈੱਗ ਸਿੱਟਣਾ ਫੇਰ ਨਹਾਉਣਾ।ਫੇਰ ਆਕੇ ਦੋ ਲੰਡੇ ਜਹੇ ਮਾਰਕੇ ਰੋਟੀ ਖਾਣੀ।ਫੇਰ ਹਥਿਆਰਾਂ ਤੇ ਸਭ ਦੀ ਅੱਧਾ ਅੱਧਾ ਘੰਟਾ ਡਿਊਟੀ ਹੋਣੀ। ਬੂਟ ਚਮਕਾਉਣ ਵਾਲਾ ਕੀੜਾ ਸ਼ੁਰੂ ਤੋਂ ਬਹੁਤ। ਏਹ ਸ਼ਾਇਦ ਬਾਪ ਦਾਦਿਆਂ ਕਰਕੇ ਗੁੜਤੀ ਚ ਮਿਲਿਆ। ਅੱਧਾ ਘੰਟਾ ਡਿਊਟੀ ਸੀ ਬੂਟ ਅੱਗੇ ਰੱਖ ਲਏ ਤੇ ਲੱਗ ਗਿਆ ਪਾਲਸ਼ ਮਾਰਨ। ਅੱਧੇ ਘੰਟੇ ਚ ਮੂੰਹ ਦਿਸਣ ਲਾਤਾ । ਕੋਲੇ ਹੀ ਜੰਮੂ ਦਾ ਇੱਕ ਸੀ ਸੂਰਤੀ ਨਾਮ ਓਹਦਾ। ਓਹ ਕੋਲੇ ਬੈਠਾ ਗੱਪਾਂ ਮਾਰੀ ਜਾਏ। ਮੈਂ ਸੋਚਾਂ ਡਿਊਟੀ ਮੇਰੀ ਐ ਏਹ ਪਤਾ ਨਹੀਂ ਕਿਓਂ ਬੈਠਾ। ਜਦ ਅੱਧਾ ਘੰਟਾ ਹੋ ਗਿਆ ਦੂਸਰਾ ਡਿਊਟੀ ਵਾਲਾ ਆ ਗਿਆ ਤੇ ਸੂਰਤੀ ਮੇਰੇ ਅੱਗੋਂ ਬੂਟ ਚੱਕਕੇ ਤੁਰ ਪਿਆ। ਮੈਂ ਕਿਹਾ ਕਿੱਧਰ?
ਓਹ ਮਲਕ ਦੇਣੀ ਕਹਿੰਦਾ ਬੂਟ ਮੇਰੇ ਸੀ। ਮੈਂ ਗੰਦੀ ਜਹੀ ਗਾਲ ਕੱਡਕੇ ਬੂਟਾਂ ਵਾਲਾ ਬੁਰਸ਼ ਚਲਾਂਵਾਂ ਮਾਰਿਆ ਕਿ ਭੈਣ ਦਿਆ 🤐🤐 ਦਸ ਮਿੰਟ ਪਹਿਲਾਂ ਦੱਸ ਦਿੰਦਾ ਘੱਟੋ ਘੱਟ ਮੈਂ ਆਪਣੇ ਵੀ ਕਰ ਲੈਂਦਾ।
ਐਨੀ ਕੁ ਗੱਲ ਕਹਿ ਕੇ ਦੰਦ ਜਹੇ ਕੱਡਕੇ ਬਿਸਤਰੇ ਤੇ ਜਾ ਪਹੁੰਚਾ ਕਹਿੰਦਾ ਫੇਰ ਤੂੰ ਐਨੀ ਰੀਝ ਨਹੀਂ ਸੀ ਲਾਓਣੀ । 😡