ਅੱਜ ਤੋਂ ਦਸ ਬਾਰਾਂ ਸਾਲ ਪਹਿਲਾਂ ਜੱਗੇ ਕਿਆ ਨੇ ਪਿੰਡੋਂ ਘਰ ਵੇਚ ਕੇ ਖੇਤ ਵਾਲ਼ੇ ਕੱਚੇ ਰਾਹ ਤੇ ਘਰ ਪਾ ਲਿਆ ਸੋ ਨਵਾਂ ਨਵਾਂ ਘਰ ਬਣਿਆ ਸੀ ਤੇ ਜੱਗੇ ਨੇ ਸਕੂਟਰ ਵੀ ਨਵਾਂ ਨਵਾਂ ਈ ਸਿੱਖਿਆ ਸੀ ਜੱਗੇ ਦੇ ਚਾਚੇ ਦਾ ਘਰ ਪਿੰਡ ਵਿੱਚ ਸੀ ਜੱਗਾ ਸਕੂਟਰ ਤੇ ਪਿੰਡ ਗੇੜਾ ਮਾਰਨ ਆਇਆਂ ਜੱਗੇ ਦਾ ਚਾਚਾ ਕਹਿੰਦਾਂ ਜੱਗੇ ਅੱਜ ਬੇਬੇ ਨੂੰ ਖੇਤ ਆਲ਼ੇ ਘਰੇਂ ਲੈਜੀ ਜੱਗੇ ਨੇ ਬੇਬੇ ਬਿਠਾਈ ਸਕੂਟਰ ਮਗਰ ਸਕੂਟਰ ਖੇਤ ਵਾਲ਼ੇ ਘਰ ਨੂੰ ਚੱਕਤਾ ਰਸਤੇ ਵਿੱਚ ਜਾਕੇ ਜੱਗਾ ਸਕੂਟਰ ਚਲਾਉਂਦਾ ਚਲਾਉਂਦਾ ਪਿੱਛੇ ਵੱਲ ਨੂੰ ਦੇਖਣ ਲੱਗ ਗਿਆ ਹੋਇਆਂ ਕੀ ਸਣੇ ਸਕੂਟਰ ਜੱਗਾ ਤੇ ਬੇਬੇ ਰਾਹ ਦੇ ਨਾਲ ਜਾਂਦੇ ਕੱਚੇ ਖਾਲ ਚ ਪਏ ਬੇਬੇ ਪਾਵੇ ਰੋਲਾਂ ਵੇ ਜੱਗਿਆ ਜੈ ਵੱਢੀ ਦਿਆਂ ਮਾਰਤੇ ਵੇ ਚੱਲ ਬੱਚਤ ਹੋਗੀ ਖੇਤਾਂ ਵਾਲਿਆਂ ਨੇ ਆਕੇ ਚੱਕਲੇ ਰਸਤਾ ਤੇ ਖਾਲ ਕੱਚਾ ਹੋਣ ਕਰਕੇ ਸੱਟੋ ਫੇਟੋ ਬੱਚਕੇ ਬੇਬੇ ਕਹਿੰਦੀ ਮੈਂ ਤਾਂ ਤੁਰਕੇ ਜਾ ਵੜੂ ਜੱਗੇ ਮਗ਼ਰ ਨੀ ਬਹਿੰਦੀ ਲੋਕ ਕਹਿੰਦੇ ਜੱਗਿਆ ਗੱਲ ਕੀ ਬਣੀ ਕਿਹਿੰਦਾ ਬਾਈ ਮੈਂ ਮਗ਼ਰ ਦੇਖਦਾਂ ਸੀ ਲੋਕ ਆਹਦੇ ਮਗਰ ਕੀ ਦੇਖਦਾਂ ਸੀ ਜੱਗਾਂ ਕਹਿੰਦਾਂ ਮੈਂ ਮਗ਼ਰ ਦੇਖਦਾਂ ਸੀ ਕਿ ਧੂੜ ਕਿੰਨੀਂ ਕੁ ਉਡਦੀ ਐਂ
ਲੋਕ ਆਹਦੇ ਪਤੰਦਰਾ ਤੇਰੀ ਧੂੜ ਨੇ ਬੁੜੀ ਮਾਰਤੀ ਸੀ
ਇਸ ਹਾਦਸੇ ਤੋਂ ਮਗਰੋਂ ਜੱਗੇ ਨੂੰ ਸਾਰਾ ਪਿੰਡ ਜੱਗਾ ਧੂੜ ਵਾਲਾ ਕਹਿਣ ਲੱਗ ਪਿਆ
ਗੁਰਲਾਲ ਸਿੰਘ ਬਰਾੜ
ਕੌਰ ਸਾਹਿਬ ਤੀਜ਼ੇ ਫ਼ਰੀਦਕੋਟ ਸਟੇਟ