ਗੱਲ ਸੱਤ ਕੁ ਸਾਲ ਪਹਿਲਾਂ ਦੀ ਹੈ।ਜੂਨ ਦੀਆਂ ਛੁੱਟੀਆਂ ਵਿੱਚ ਇੱਕ ਹਫਤੇ ਦੇ ਟੂਰ ਪ੍ਰੋਗਰਾਮ ਲਈ ਮੈਂ ਪਰਿਵਾਰ ਸਮੇਤ ਆਪਣੀ ਮਾਸੀ ਮਾਸੜ ਕੋਲ ਬੀਕਾਨੇਰ ਚਲਿਆ ਗਿਆ।ਬੀਕਾਨੇਰ ਦੇ ਇਤਿਹਾਸਕ ਕਿਲ੍ਹੇ ਜੂਨਾਗੜ੍ਹ ਦੇ ਨਾਲ ਅਸੀਂ ਥੋੜ੍ਹੀ ਦੂਰ ਸਥਿਤ ਕਰਨੀ ਮਾਤਾ ਦੇ ਮੰਦਰ ਵੀ ਗਏ… ਹੋਰ ਵੀ ਕਈ ਇਤਿਹਾਸਕ ਥਾਵਾਂ ਵੇਖੀਆਂ।ਸਾਡੀ ਖੂਬ ਖਾਤਰਦਾਰੀ ਕੀਤੀ ਮੇਰੀ ਮਾਸੀ ਮਾਸੜ ਨੇ।ਉਹ ਸਾਨੂੰ ਬਹੁਤ ਪਿਆਰ ਕਰਦੇ ਸਨ…ਬਹੁਤ ਇੱਜਤ ਕਰਦੇ ਸਨ।
ਮੇਰੇ ਮਾਸੜ ਜੀ ਰਿਟਾਇਰਡ ਹੈਡਮਾਸਟਰ ਸਨ..ਘਰ ਵਿੱਚ ਜਦੋਂ ਵੀ ਕੋਈ ਸਮਾਨ ਦੀ ਜਰੂਰਤ ਪੈਂਦੀ ਤਾਂ ਮਾਰਕੀਟ ਜਾਣ ਤੋਂ ਪਹਿਲਾਂ ਮੇਰੇ ਮਾਸੜ ਜੀ ਕਪੜੇ ਚੈਂਜ ਕਰਦੇ ..ਜੋ ਇੱਕ ਵਧੀਆ ਪੈਂਟ ਕਮੀਜ਼ ਹੁੰਦੀ ਸੀ।ਵਾਪਸੀ ਤੇ ਉਹ ਘਰ ਪਹੁੰਚ ਕੇ ਫਿਰ ਤੋਂ ਨਾਰਮਲ ਕਪੜੇ ਬਦਲ ਲੈਂਦੇ…ਇਸ ਤਰ੍ਹਾਂ ਉਹ ਦਿਨ ਵਿੱਚ ਕਈਵਾਰ ਏਵੇਂ ਕਰਦੇ।
ਇੱਕ ਦਿਨ ਮੈਂ ਉਨ੍ਹਾਂ ਨੂੰ ਏਸ ਬਾਰੇ ਪੁਛਿਆ ਕਿ ਤੁਸੀਂ ਏਵੇਂ ਹਰ ਵਾਰ ਕਪੜੇ ਕਿਉਂ ਚੈਜ ਕਰਦੇ ਹੋ?ਤੁਸੀਂ ਅਕਦੇ ਨਹੀਂ…ਤਾਂ ਉਨ੍ਹਾਂ ਦਾ ਜੁਆਬ ਸੀ ਬਿਲਕੁਲ ਨਹੀਂ ਕਿਉਂਕਿ” ਮੈਂ ਇੱਕ ਰਿਟਾਇਰਡ ਅਧਿਕਾਰੀ ਹਾਂ..ਮੈਂ ਡਰੈਸ ਕੋਡ ਦੀ ਮੱਹਤਤਾ ਬਾਰੇ ਜਾਣਦਾ ਹਾਂ…ਜੇਕਰ ਤੁਸੀਂ ਸਾਫ਼ ਸੁੱਥਰੇ ਅਤੇ ਜੱਚਦੇ ਫੱਬਦੇ ਕਪੜੇ ਪਾ ਕੇ ਨਿਕਲੋਗੇ ਤਾਂ ਹਰੇਕ ਵਿਅਕਤੀ ਤੁਹਾਡੇ ਨਾਲ ਤਮੀਜ਼ ਨਾਲ ਪੇਸ਼ ਆਉਂਦੇ…ਭਾਵੇਂ ਪੁਲੀਸ, ਦੁਕਾਨਦਾਰ, ਆਟੋਵਾਲਾ ਜਾਂ ਆਮ ਆਦਮੀ।ਫੇਰ ਮੈਂ ਆਪਣੇ ਔਹਦੇ ਦੀ ਮਰਿਯਾਦਾ ਦਾ ਖਿਆਲ ਵੀ ਰੱਖਣਾ ਹੈ।”
ਉਦੋਂ ਤਾਂ ਮੈਨੂੰ ਇਹ ਸਭ ਅਜੀਬ ਲਗ ਰਿਹਾ ਸੀ।ਪਰੰਤੂ ਹੁਣ ਜਦ ਮੈਂ ਖੁਦ ਰਿਟਾਇਰ ਹੋ ਗਿਆ ਹਾਂ…ਤਾਂ ਮੈਂਨੂੰ ਵੀ ਉਨ੍ਹਾਂ ਦਾ ਫਾਰਮੂਲਾ ਅਪਨਾਉਣਾ ਪਿਆ..ਕਿਉਂਕਿ ਜਿਹੜੇ ਬੈਂਕ ਵਾਲੇ ..ਕਲ ਤੱਕ ਛੋਟੇ ਮੋਟੇ ਕੰਮਾਂ ਲਈ ਗੱਲ ਨਹੀਂ ਸੀ ਸੁਣਦੇ ..ਹੁਣ ਪਾਣੀ ਪੁੱਛਦੇ ਤੇ ਕੰਮ ਵੀ ਪਹਿਲ ਦੇ ਆਧਾਰ ਤੇ ਕਰਦੇ ਹਨ। ਅੱਜ ਉਹ ਦੋਵੇਂ ਇਸ ਦੁਨੀਆਂ ਤੋਂ ਦੂਰ ਹਨ…ਪਰੰਤੂ ਉਨ੍ਹਾਂ ਦੀ ਯਾਦ ਸਦਾ ਦਿਲਾਂ ਵਿੱਚ ਰਹੇਗੀ।
ਸੁਨੀਲ ਕੁਮਾਰ
98775 -92087