“ਪੁੱਤ ਮੈਨੂੰ ਸਵਾ ਕੁ ਘੰਟੇ ਤਕ ਬੱਸ ਅੱਡੇ ਤੋਂ ਲੇ ਜਾਈਂ।”ਬਸੰਤ ਕੌਰ ਨੇ ਆਪਣੇ ਪੋਤੇ ਨੂੰ ਫੋਨ ਕਰਕੇ ਕਿਹਾ।
ਦੋ ਘੰਟੇ ਹੋਣ ਵਾਲੇ ਸੀ ਪਰ ਉਸਨੂੰ ਕੋਈ ਲੈਣ ਨਾ ਆਇਆ। ਉਸਨੇ ਫਿਰ ਫੋਨ ਕੀਤਾ” ਵੇ ਦਾਦੇ ਮਗਾਉਣਿਆ!
ਕਿੱਧਰ ਰਹਿ ਗਿਆ ? ਗਰਮੀ ਨਾਲ ਜਾਨ ਨਿਕਲੀ ਜਾਂਦੀ ਮੇਰੀ ਤਾਂ”
” ਦਾਦੀ ਮਾਂ ,ਆਪਣੇ ਸਵਾ ਘੰਟੇ ਬਾਦ ਕਿਹਾ ਥਾ , ਮੈ ਤਾਂ ਸਾਰੇ google ਪਰ search ਮਾਰ ਲਈ ਪਰ ਮੁਝੇ ਨਹੀਂ ਮਿਲਾ ਕੋਈ ਵੀ time। ਜੋ ਆਪਨੇ ਬੋਲਾ ਥਾ।
ਮੇਰਾ ਤੋ ਸਿਰ ਦਰਦ ਕਰਨੇ ਲੱਗ ਗਿਆ। “ਕੰਵਲ ਬੋਲਿਆ।
” ਵਾਧੂ ਦੀਆਂ ਗੱਲਾਂ ਛੱਡ 21 ਨੰਬਰ ਬੱਸ ਵਾਲੀ ਜਗ੍ਹਾ ਤੇ ਆ ਜਾ।”ਬਸੰਤ ਕੌਰ ਬੋਲੀ।
ਫਿਰ ਕਿਨਾ ਚਿਰ ਦੇਖਣ ਤੋਂ ਬਾਦ ਔਖੀ ਹੋਈ ਨੇ ਫਿਰ ਫ਼ੋਨ ਕੀਤਾ, ਵੇ ਚਵਲ਼ਾ ਕਿਸੇ ਥਾਂ ਦਿਆਂ ਕਿੱਥੇ ਰਹਿ ਗਿਆ ਅਜੇ ਤੱਕ ਆਇਆ ਨਹੀਂ |
ਤਾਂ ਕਹਿੰਦਾ” ਦਾਦੀ ਮਾਂ, ਮੈ ਤੋਂ bus stand ਪਰ ਹੀ ਹੂ।ਆਪ ਦਿਖਾਈ ਨਹੀਂ ਦੇ ਰਹੇ।ਬਹੁਤ crowd ਹੈ।”
” ਵੇ 21 ਨੰਬਰ ਵਾਲੀ ਬੱਸ ਦੇ ਕੋਲ ਖੜੀ ਹਾਂ।”
ਉਸਦਾ ਪੋਤਾ ਜੋ convent school ਵਿੱਚ ਪੜ੍ਹ ਰਿਹਾ ਸੀ ਉਸਨੂੰ ਨੰਬਰ ਸਮਝ ਨਹੀਂ ਸੀ ਆ ਰਿਹਾ।
ਬਸੰਤ ਕੌਰ ਕਹਿਣ ਲਗੀ ਵੇ ਖਸਮਾਂ ਨੂੰ ਖਾਣਿਆ ਤੇਰੇ ਕੋਲ ਕੋਈ ਸਿਆਣਾ ਬੰਦਾਂ ਹੈ ਤਾਂ ਓਦੇ ਨਾਲ ਗੱਲ ਕਰਵਾ,,
ਕਿਸੇ ਕੋਲ ਖੜੇ ਮੁੰਡੇ ਨਾਲ ਗੱਲ ਕਰਵਾਈ ਤਾਂ ਜਾ ਕੇ ਉਸਨੂੰ ਸਮਝ ਆਈ ਕਿ twenty one .
ਕਾਫੀ ਖੱਜਲ ਖਰਾਬ ਹੋਣ ਤੋਂ ਬਾਦ ਮਸਾਂ ਬਸੰਤ ”
ਕੌਰ ਘਰ ਪੁੱਜੀ।
ਘਰ ਜਾ ਕੇ ਕਹਿੰਦੀ ” ਪੁੱਤ ਤੂੰ ਸਕੂਲ ਜਾ ਕੇ ਪੜਦਾ ਨਹੀਂ।ਤੇਰੇ ਮਾਸਟਰਾਂ ਨੇ ਤੈਨੂੰ ਗਿਣਤੀ ਨਹੀਂ ਸਿਖਾਈ ਨਾ ਟਾਈਮ ਦੇਖਣਾ ਦਸਿਆ।ਤੇਰਾ ਪਿਓ ਇੰਨਾ ਬੁੱਕ ਭਰ ਕੇ ਰੁਪਏ ਭੇਜਦਾ ਤੇਰੇ ਸਕੂਲ।
ਮੈਂ ਤਾਂ ਪੰਜ ਪੜੀ ਸਰਕਾਰੀ ਸਕੂਲ ਵਿੱਚ ਪਰ ਮੈਨੂੰ ਗਿਣਤੀ ਵੀ ਆਉਂਦੀ ਤੇ ਟਾਈਮ ਦੇਖਣਾ ਵੀ।”
ਕੰਵਲ ਬੋਲਿਆ” ਸਬ ਸਿਖਾਤੇ ਹੈ ਮੁਝੇ counting english ਮੇ ਆਤੀ ਹੈ ਔਰ time ਦੇਖਨਾ ਬੀ ।”
ਬਸੰਤ ਕੌਰ ਨੇ ਆਪਣੀ ਨੂੰਹ ਨੂੰ ਕਿਹਾ” ਇਹਨੂੰ ਤਾਂ ਕੁੱਝ ਸਮਝ ਆਉਂਦੀ ਨੀ ।ਇਹ ਸਕੂਲ ਜਾਂਦਾ ਵੀ ਹੈ? ਰਸਤੇ ਚ ਬੰਟੇ ਤਾਂ ਨਹੀਂ ਖੇਡਣ ਬੈਠ ਜਾਂਦਾ।”
“ਮੰਮੀ ਜੀ ਇਹਨੂੰ ਅੰਗਰੇਜ਼ੀ ਤੇ ਹਿੰਦੀ ਪੜ੍ਹਾਂਦੇ ਹਨ।ਪੰਜਾਬੀ ਨਹੀਂ।ਤਾਂ ਇਸ ਨੂੰ ਸਮਝ ਨਹੀਂ ਆਉਂਦੀ।
ਹੈਰਾਨ ਹੋਈ ਬਸੰਤ ਕੌਰ ਮੱਥੇ ਤੇ ਹੱਥ ਮਾਰ ਕਹਿੰਦੀ ” ਇਹਦਾ ਤਾਂ ਉਹ ਹਾਲ ਹੈ ਅਖੇ ਧੋਬੀ ਦਾ ਕੁੱਤਾ ਨਾ ਘਰ ਦਾ ਨਾਂ ਘਾਟ ਦਾ।”ਬਸੰਤ ਕੌਰ ਖਪੀ ਤਪੀ ਆਪਣੀ ਨੂੰਹ ਨੂੰ ਕਹਿੰਦੀ “ਤੂੰ ਵੀ ਮੇਰੇ ਮੂੰਹ ਵੱਲ ਦੇਖੀ ਜਾਣੀ ਏ ਪਾਣੀ ਦਾ ਕੁੱਟ ਤਾਂ ਲਿਆਦੇ “,,,, ਉਹ ਦਵਾ ਦਵ ਗਈ ਤਾਂ ਠੰਡੇ ਪਾਣੀ ਦਾ ਕੌਲਾ ਭਰ ਲਿਆਈ “ਆਹ ਲੋ ਮੰਮੀ ਜੀ ਪਾਣੀ!ਬਸੰਤ ਕੌਰ ਨੇ ਪਾਣੀ ਪਿਤਾ ਤਾਂ ਜਾ ਕਿ ਸੁਖ ਦਾ ਸਾਹ ਲਿਆ |
ਫਿਰ ਉਹ ਕੰਵਲ ਨੂੰ ਆਪਣੇ ਪੁੱਤਰ ਰਾਣੇ ਦੀਆਂ ਸ਼ਰਾਰਤਾਂ ਭਰਿਆ ਬਚਪਨ ਦੀਆ ਗੱਲਾਂ ਸੁਣੋਂਨ ਲਗੀ!ਅਜਮੇਰ ਆਪਣਾ ਗੁਆਂਢੀ ਵੀ ਸੀ ਤੇ ਤੇਰੇ ਪਿਓ ਦਾ ਲੰਗੋਟੀਆ ਯਾਰ ਵੀ ਸੀ। ਬਚਪਨ ਚ ਇਕੱਠੇ ਖੇਡਦੇ ਰਹੇ ਥੋੜ੍ਹਾ ਬਹੁਤ ਇੱਕ ਦੂਜੇ ਨਾਲ ਲੜਦੇ ਵੀ ਰਹਿੰਦੇ ਸੀ,ਪਰ ਗੱਲ ਦਿਲ ਵਿੱਚ ਕਦੀ ਨਾ ਰੱਖਦੇ! ਰਹਿੰਦੇ ਵੀ ਇਕੱਠੇ ਸੀ। ਉਹ ਜਿੰਨਾ ਚਲਾਕ ਸੀ ਪੜ੍ਹਾਈ ਚ ਓਨਾ ਹੀ ਨਲਾਇਕ ਸੀ। ਇਕੱਠੇ ਹੀ ਪੜ੍ਹਨ ਜਾਂਦੇ ਸੀ ਤੇ ਸਕੂਲੋਂ ਆ ਕੇ ਤੇਰੇ ਪਿਓ ਨੇ ਸਕੂਲ ਦਾ ਕੰਮ ਮੁਕਾ ਲੈਣਾ ਤੇ ਓਨੇ ਸਾਡੇ ਘਰ ਆ ਕੇ ਕਹਿਣਾ ਤੂੰ ਮੇਰਾ ਵੀਰ ਨਹੀਂ ਮੇਰਾ ਵੀ ਸਕੂਲ ਦਾ ਕੰਮ ਕਰਦੇ ਤੇ ਕੰਵਲ ਨੇ ਛੇਤੀ ਛੇਤੀ ਓਹਦਾ ਕੰਮ ਵੀ ਕਰ ਦੇਣਾ! ਫਿਰ ਇਨ੍ਹਾਂ ਦੋਨਾਂ ਖੇਡਣ ਚਲੇ ਜਾਣਾ ਓਸ ਸਮੇਂ ਸਾਰਾ ਪਿੰਡ ਗਾਹੁੰਦੇ ਹੁੰਦੇ ਸੀ। ਤਕਰੀਬਨ ਪਿੰਡ ਦੇ ਨਿਆਣੇ ਇਕੱਠੇ ਹੋ ਕੇ ਹੀ ਖੇਡਦੇ ਹੁੰਦੇ ਸੀ। ਜਦੋਂ ਤਕਾਲ਼ਾਂ ਨੂੰ ਘਰ ਆਉਣਾ ਤੇ ਪੂਰੀ ਤਰ੍ਹਾਂ ਮਿੱਟੀ ਨਾਲ ਮੂੰਹ ਸਿਰ ਕੱਪੜੇ ਸਭ ਕੁੱਝ ਮਿੱਟੀ ਨਾਲ ਭਰਿਆ ਹੁੰਦਾ ਸੀ ‘ਤੇ ਮੈਂ ਕਹਿਣਾ ਕੱਪੜੇ ਲਾਹ ਕੇ ਨਲ਼ਕੇ ਥੱਲੇ ਹੋ ਜਾਹ , ਜੇ ਏਦਾਂ ਬਿਸਤਰੇ ਤੇ ਚੜ੍ਹਿਆ ਤਾਂ ਛਿੱਤਰੌਲ਼ ਬੌਤ (ਬਹੁਤ) ਹੋਣੀ ਆ, ਓਸ ਵੇਲੇ ਜਵਾਕਾ ਨੂੰ ਨਹਾਉਣਾ ਦਾ ਨਾਮ ਸੁਣ ਕਿ ਮੌਤ ਈ ਪੈ ਜਾਂਦੀ ਸੀ ‘ ਤੇ ਸੋਚਣਾ ਕੱਲ੍ਹ ਨੂੰ ਨਹੀਂ ਏਦਾਂ ਲਿਬੜਨਾ । ਕਈ ਵਾਰ ਨਹਾਉਣ ਤੋਂ ਅੜਨਾ ਤੇ ਛਿੱਤਰ ਪਰੇਟ ਵੀ ਹੋ ਜਾਂਦੀ ਸੀ । ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਬਾਅਦ ਫਿਰ ਹਾਈ ਸਕੂਲ ਬਾਦਸ਼ਾਹ ਪੁਰ ਵਿਖੇ ਪੜ੍ਹਨ ਲੱਗ ਪਏ ਅਜਮੇਰ ਛੇਵੀਂ ਚੋਂ ਦੋ ਵਾਰ ਫੇਲ੍ਹ ਹੋਣ ਕਾਰਨ ਪੜ੍ਹਨੋ ਹੱਟ ਗਿਆ ਤੇ ਖੇਤੀ ਕਰਨ ਲੱਗ ਪਿਆ। ਤੇਰਾਂ ਪਿਓ ਵੀ ਦਸਵੀਂ ਕਰਕੇ ਪੜ੍ਹਨੋ ਹੱਟ ਗਿਆ ਮੈਂ ਤੇ ਤੇਰੇ ਦਾਦੇ ਨੇ ਬਹੁਤ ਜੋਰ ਲਾਇਆ ਪਰ ਕੰਵਲ ਹੱਟ ਗਿਆ ਫਿਰ ਤੇਰੇ ਦਾਦੇ ਨੇ ਟਰੈਕਟਰ ਲੈ ਦਿੱਤਾ ਤੇ ਖੇਤੀ ਕਰਨ ਲੱਗ ਪਿਆ। ਮੇਰਾ ਭਤੀਜਾ (ਤੇਰੇ ਪਾਪਾ ਦੇ ਮਾਮਾ ਦਾ ਮੁੰਡਾ )ਖੇਤੀ ਦੇ ਨਾਲ ਲੱਕੜ ਦਾ ਵਪਾਰ ਵੀ ਕਰਦਾ ਸੀ ਤੇ ਅਜਮੇਰ ਵੀ ਮਾਮਾ ਜੀ ਦੇ ਮੁੰਡੇ ਨੂੰ ਜਾਣਦਾ ਸੀ, ਅਜਮੇਰ ਸਵੇਰੇ ਸਵੇਰੇ ਅੱਡਿਓੰ ਪਾਈਆ (ਸ਼ਰਾਬ ਦਾ) ਮਾਰ ਕੇ ਆਇਆ ਸੀ ‘ਤੇ ਪਹਿਲੀ ਅਪ੍ਰੈਲ ਵਾਲੇ ਦਿਨ ਤੇਰੇ ਪਾਪਾ ਤੇ ਖੇੜ ਗਿਆ ਮਤਲਬ ਸ਼ਰਾਰਤ ਕਰ ਗਿਆ,, ਕਹਿੰਦਾ ਮੈਂ ਹੁਣੇ-ਹੁਣੇ ਨਾਲ ਦੇ ਪਿੰਡੋਂ ਆਇਆਂ ਹਾਂ ਓਥੇ ਤੇਰੇ ਮਾਮੇ ਦੇ ਮੁੰਡੇ ਦੀ ਲੱਕੜਾਂ ਨਾਲ ਲੱਦੀ ਟਰਾਲੀ ਖੁੱਭੀ (ਫਸੀ) ਹੋਈ ਆ ਪਲਟ ਵੀ ਸਕਦੀ ਹੈ, ਤੂੰ ਛੇਤੀ ਨਾਲ ਟਰੈਕਟਰ ਤੇ ਸੰਗਲ਼ (ਟੋਚਨ) ਨਾਲ ਲੈ ਕੇ ਚਲਾ ਜਾਹ। ਓਸ ਸਮੇਂ ਫੋਨ ਨਹੀਂ ਹੁੰਦੇ ਸਨ। ਕੰਵਲ ਛੇਤੀ ਨਾਲ ਟਰੈਕਟਰ ਲੈ ਕੇ ਚਲਾ ਗਿਆ, ਨਾਲਦੇ ਪਿੰਡ ਸਾਰੇ ਪਾਸੇ ਘੁੰਮਦਾ ਰਿਹਾ ਕਿਤੇ ਨਹੀਂ ਲੱਭਿਆ ਕਈਆਂ ਲੋਕਾਂ ਨੂੰ ਪੁੱਛਿਆ ਵੀ ਪਰ…… । ਮੈਂ ਸੋਚਦੀ ਰਿਹੀ ਕਿ ਅਜਮੇਰ ਨੇ ਤੇਰੇ ਪਿਓ ਨਾਲ ਝੂਠ ਕਿਉਂ ਬੋਲਿਆ ਹੋਵੇਗਾ ਫਿਰ ਦਿਮਾਗ ਚ ਆਇਆ ਕਿਤੇ ਪਹਿਲੀ ਅਪ੍ਰੈਲ ਤ ਨਹੀਂ,, ਜਦ ਘੜੀ ਤੇ ਨਿਗ੍ਹਾ ਮਾਰੀ ‘ਤਰੀਕ ਮਹੀਨਾ ਦੇਖਿਆ ‘ਤ ਮੱਥੇ ਤੇ ਹੱਥ ਮਾਰਿਆ ਓਏ ਤੈਨੂੰ ਫੂਲ ਬਣਾ ਗਿਆ, ‘ਅਜਮੇਰ । ਮੈਨੂੰ ਏਨਾ ਜਿਆਦਾ ਗੁੱਸਾ ਆਇਆ ਸੀ ‘ ਕਿ ਏਦੇ ਨਾਲ ਵੀ ਕਿਤੇ ਏਦਾਂ ਹੀ ਕਰਾਵਗੀ ਤੇਰੇ ਪਿਓ ਤੋ , ਪਰ ਓਸ ਸ਼ੁਦਾਈ ਨੇ ਬਦਲਾ ਲੈਣ ਦਾ ਮੁੜਕੇ ਮੌਕਾ ਹੀ ਨਹੀਂ ਦਿੱਤਾ,,, ਥੋੜ੍ਹੇ ਸਮੇਂ ਬਾਅਦ ਉਸਦੀ ਬੇਵਕਤੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ। 20 ਸਾਲ ਦੀ ਉਮਰ ਵਿਚ ਉਸਦਾ ਵਿਆਹ ਹੋ ਗਿਆ ਸੀ। ਉਹ ਬਹੁਤ ਸੋਹਣਾ ‘ਤੇ ਜਵਾਨ ਸੀ, ਉਹ ਖੇਤੀ ਦਾ ਕੰਮ ਵੀ ਬਹੁਤ ਸੁਚੱਜੇ ਢੰਗ ਨਾਲ ਕਰਦਾ ਸੀ । ਉਸਨੂੰ ਮਾੜੀ ਆਦਤ ਪੈਣ ਕਾਰਨ 25 ਸਾਲ ਦੀ ਉਮਰ ਵਿਚ ਮੌਤ ਹੋ ਗਈ, ਉਹ ਪਿੱਛੇ ਦੋ ਛੋਟੇ ਛੋਟੇ ਬੱਚੇ ਛੱਡ ਗਿਆ। ਉਹ ਛੋਟੀ ਉਮਰੇ ਹੀ ਸ਼ਰਾਬ ਬਹੁਤ ਜਿਆਦਾ ਪੀਣ ਲੱਗ ਪਿਆ ਸੀ ਮਤਲਬ 24 ਘੰਟੇ ਸ਼ਰਾਬ ਪੀਣ ਦਾ ਆਦੀ ਹੋ ਚੁੱਕਾ ਸੀ, ਪਟਿਆਲਾ ਦੇ ਇਕ ਹਸਪਤਾਲ ਵਿਚ ਤਿੰਨ ਮਹੀਨੇ ਇਲਾਜ਼ ਤੋਂ ਬਾਅਦ ਡਾਕਟਰਾਂ ਨੇ ਜੁਆਬ ਦੇ ਦਿੱਤਾ ਸੀ ਕਿ ਘਰ ਲੈ ਜਾਓ, ਇਸ ਦੇ ਅੰਦਰ ਕੁੱਛ ਬਚਿਆ ਨਹੀਂ ਜੋ ਅਸੀਂ ਇਲਾਜ਼ ਕਰ ਸਕੀਏ ! ਫਿਰ ਕੀ ਸੀ ਓ ਤਾਂ ਮੁੱਕਣ ਵਾਲਾ ਮੁਕ ਗਿਆ ਪਰ ਉਸ ਦੀ ਪਤਨੀ ਦਾ ਕੋਈ ਹਾਲ ਨਹੀਂ ਸੀ!ਤੇਰੇ ਦਾਦਾ ਜੀ ਅਜਮੇਰ ਨੂੰ ਵੀ ਆਪਣਾ ਪੁੱਤਰ ਹੀ ਮੰਨਦੇ ਸੀ, ਤੇ ਅਜਮੇਰ ਦੀ ਪਤਨੀ ਨੂੰ ਆਪਣੀ ਨੂੰਹ,,,, ਤੇਰੀ ਮਾਂ ਨੇ ਵੀ ਕਦੀ ਜੇਲਸੀ ਨਹੀਂ ਸੀ ਕੀਤੀ ਉਸ ਤੋਂ,,,,,, ਸਾਰਿਆਂ ਨੇ ਰਲ਼ ਮਿਲ ਕਿ ਉਸ ਦੇ ਬੱਚੇ ਪਾਲ ਦਿਤੇ ਤੇ ਉਸ ਨੂੰ ਵੀ ਸਹਾਰਾ ਮਿਲ ਗਿਆ,,,,,, ਅਜਮੇਰ ਦੇ ਦੋਨੋ ਬੇਟਿਆ ਦੀ ਪੜ੍ਹਾਈ ਦਾ ਖਰਚ ਤੇਰੇ ਦਾਦਾ ਜੀ ਦੇਦੇ ਸੀ!
ਮੇਰੀਆਂ ਗੱਲਾਂ ਸੁਣਦਿਆਂ – ਸੁਣਦਿਆਂ ਕੰਵਲ ਤਾਂ ਕਿਸੇ ਡੁਗੀਆਂ ਸੋਚਾਂ ਸੋਚਣ ਲਗਾ |ਤੇ ਕਹਿਣ ਲਗਿਆ ਕਿ ਅਜਮੇਰ ਤਾਇਆ ਬੁਰੀ ਸਗਤ ਚ ਕਿਉਂ ਪਿਆ!ਉਨੂੰ ਕਿਸੇ ਨੇ ਰੋਕਿਆ ਕਿਉਂ ਨਹੀਂ!ਏਦਾਂ ਹੀ ਗੱਲਾਂ ਕਰਦੇ ਕਰਦੇ ਦੋ ਟਾਈ ਘੰਟੇ ਬੀਤ ਗਏ |ਅੱਜ ਅਜਮੇਰ ਦੀਆਂ ਗੱਲਾਂ ਕਰਕੇ ਤਾਂ ਇੰਝ ਲੱਗ ਰਿਹਾ ਸੀ ਕਿ ਜਿਵੇ ਅਜਮੇਰ ਆ ਕਿ ਤੇਰੇ ਪਾਪਾ ਨੂੰ ਆਵਾਜ਼ ਮਾਰ ਰਿਹਾ ਹੋਵੇ,,,,,|
ਲੇਖਕ — ਗੁਰਿੰਦਰ ਕੌਰ ਕਹਾਲੋਂ |