ਸਾਡੇ ਆਸ ਪਾਸ ਬਹੁਤ ਵਾਰ ਹਾਸੋ ਹੀਣੀਆਂ ਗੱਲਾਂ ਵਾਪਰ ਜਾਂਦੀਆਂ,,,,ਸਾਡੇ ਸਕੂਲ ਦੇ ਨਾਲ ਹੀ ਡਿਸਪੈਂਸਰੀ ਹੈ,,,। ਉੱਥੇ ਜਿਹੜੇ ਮਹਿਲਾ ਡਾਕਟਰ ਆਉਂਦੇ ਨੇ ਓਹ ਚਾਹ ਪੀਣ ਦੇ ਕਾਫ਼ੀ ਸ਼ੌਕੀਨ ਨੇ,,,! ਓਹਨਾਂ ਦੀ ਚਾਹ ਓਹਨਾਂ ਦਾ( ਕਲਾਸ ਫੋਰ) ਦਰਜਾ ਚਾਰ ਕਰਮਚਾਰੀ ਹੀ ਬਣਾਉਂਦੈ,, ਇੱਕ ਦਿਨ ਓਹ ਛੁੱਟੀ ਤੇ ਸੀ,,,,!
ਡਾਕਟਰ ਦਾ ਮੈਨੂੰ ਫ਼ੋਨ ਆਇਆ ਕਹਿੰਦੇ ਆਪਣੀਆਂ ਕੁੱਕ ਨੂੰ ਕਹਿ ਕੇ ਮੇਰੇ ਲਈ ਚਾਹ ਬਣਵਾ ਦਿਓ ! ਡਾਕਟਰ ਹੁਣਾਂ ਨੇ ਪਹਿਲੀ ਵਾਰ ਕੋਈ ਕੰਮ ਆਖਿਆ ਸੀ, ਸੋ ਮੈਂ ਖ਼ੁਦ ਉਚੇਚੇ ਤੌਰ ਤੇ ਕੁੱਕ ਨੂੰ ਚਾਹ ਬਣਾ ਕੇ ਭੇਜਣ ਲਈ ਕਹਿ ਕੇ ਆਈ,,,ਤੇ ਆ ਕੇ ਨਿਆਣਿਆਂ ਨੂੰ ਪੜ੍ਹਾਉਣ ਚ ਵਿਅਸਤ ਹੋ ਗਈ,,!
ਅੱਧੇ ਪੌਣੇ ਘੰਟੇ ਬਾਅਦ ਡਾਕਟਰ ਦਾ ਫ਼ੋਨ ਆਉਂਦੈ,,,,ਨਰਾਜ਼ ਹੁੰਦਿਆਂ ਆਖਦੇ,,,,”ਮੈਡਮ ਜੀ ਚਾਹ ਭੇਜੀ ਹੀ ਨਹੀਂ ਤੁਸੀਂ!”
ਮੈਂ ਹੈਰਾਨ ਮੈਂ ਆਖਿਆ ਕੁੱਕ ਚਾਹ ਤੇ ਨਾਲੋ ਨਾਲ ਬਨਾਉਣ ਲੱਗ ਪਈਆਂ ਸਨ,,, ਫ਼ੇਰ ਚਾਹ ਗਈ ਕਿੱਧਰ?”
ਕੁੱਕ ਨੂੰ ਪੁੱਛਿਆ ਤਾਂ ਪਤਾ ਲੱਗਾ ਚਾਹ ਤੇ ਓਦੋਂ ਹੀ ਘਲ੍ਹ ਦਿੱਤੀ ਸੀ,,!!ਨਿਆਣੇ ਦੇ ਆਏ ਚਾਹ!!
ਮੈਂ ਡਾਕਟਰ ਨੂੰ phn ਕੀਤਾ,,,”ਮੈਡਮ ਜੀ ਨਿਆਣੇ ਤਾਂ ਕਦੋਂ ਦੇ ਚਾਹ ਫੜਾ ਆਏ,,,!!
ਤੁਸੀਂ ਦੇਖੋ ਕਿਤੇ ਰੱਖ ਆਏ ਹੋਣੇ ਆ!!”
ਡਾਕਟਰ ਕਹਿੰਦੀ”ਦੇਖਦੀ ਆ,,,”,!!
ਜਦ ਡਾਕਟਰ ਨੇ ਉਰਾ ਪਰਾਂ ਨਿਗ੍ਹਾ ਘੁਮਾਈ ਤਾਂ ਚਾਹ ਫਰਿੱਜ ਵਿੱਚੋਂ ਥਿਆਈ 😊,,,,,ਗਰਮ ਚਾਹ ਠੰਡੀ ਠਾਰ ਹੋਈ ਪਈ,,,,,!!
ਸਮਝ ਨਾ ਆਵੇ ਹੱਸੀਏ ਕੇ ਗੁੱਸਾ ਕਰੀਏ,,,,!!
ਨਿਆਣਿਆਂ ਦਾ ਭੋਲ਼ਾਪਨ 😊😊
ਪਰੀ ਕੰਬੋਜ