ਵਿਆਹ ਤੋਂ ਬਾਈ ਤੇਈ ਸਾਲ ਬਾਅਦ ਮਿਲੀਆਂ ਸਹੇਲੀਆਂ ਰੇਖਾ ਤੇ ਸਨਦੀਪ ਨੇ ਕਪੜੇ ਦੀ ਦੁਕਾਨ ਤੇ ਬਹਿ ਕੇ ਹੀ ਦੁੱਖ ਸੁੱਖ ਫੋਲਣਾ ਸ਼ੁਰੂ ਕਰ ਦਿੱਤਾ।
ਰੇਖਾ ਤੂੰ ਸੁਣਾ ਕਿਵੇਂ ਚਲ ਰਹੀ ਹੈ ਜ਼ਿੰਦਗੀ, ,,,ਬੱਚੇ ਕਿਵੇਂ ਨੇ,,,,, ਘਰਵਾਲਾ ਕੀ ਕਰਦਾ ਤੇਰਾ,,,,,,,ਕਿੱਥੇ ਰਹਿੰਦੇ ਓ ਲੁਧਿਆਣਾ ਚ ਤੁਸੀਂ,,,,,,,ਤੂੰ ਤਾਂ ਵਿਆਹ ਤੋਂ ਬਾਅਦ ਪਤਾ ਨਹੀਂ ਕਿੱਥੇ ਅਲੋਪ ਹੋ ਗਈ ਸੀ। ਨਾਲੇ ਤੇਰਾ ਵਿਆਹ ਮੈਂ ਦੇਖ ਨਹੀ ਸੀ ਸੱਕੀ , ਕਿਉਕਿ ਮੇਰੇ ਬੀ ਏ ਫਾਈਨਲ ਦੇ ਪੇਪਰ ਸੀ ਅਤੇ ਤੇਰੇ ਘਰਦਿਆਂ ਨੇ ਤੈਨੂੰ ਪੇਪਰਾਂ ਦੇ ਵਿੱਚ ਹੀ ਵਿਆਹ ਦਿੱਤਾ ਸੀ ।,,,,,,ਅਖੇ ਟੇਵੇ ਮਿਲਦੇ ਨੇ ,,,,,,,, ਮੁੰਡਾ ਬਹੁਤ ਵਧੀਆ ਹੈ,,,,,,,,ਸਾਰੇ ਗੁਣ ਮਿਲਦੇ ਨੇ , ਹੋਰ ਪਤਾ ਨਹੀਂ ਕੀ ਕੀ ਦੱਸਿਆ ਸੀ ਆਪਣੇ ਕਾਲਜ ਦੀਆਂ ਕੁੜੀਆਂ ਨੇ।
ਹੋਰ ਸੁਣਾ ਕਿਵੇਂ ਹੈ ਤੇਰਾ ਹੀਰੋ ???? ( ਸੰਦੀਪ ਦਾ ਰੇਖਾ ਨੂੰ ਸਵਾਲ)
ਸਨਦੀਪ’,,,,,,,,,, ਓਹ ਤਾਂ ਹੁਣ ਇਸ ਦੁਨੀਆਂ ਚ ਨਹੀ ਰਿਹਾ। ਇਕ ਨੰਬਰ ਦਾ ਨਸ਼ੇੜੀ ਸੀ। ਮੈਨੂੰ ਬਹੁਤ ਮਾਰਦਾ ਕੁੱਟਦਾ ਸੀ। ਓਹਦੇ ਜਾਣ ਤੋਂ ਬਾਅਦ ਦੋ ਬੱਚੇ ਕੁੜੀ ਮੁੰਡਾ ਬਹੁਤ ਹੀ ਔਖੇ ਪਾਲੇ ਮੈਂ। ਮਾਪਿਆਂ ਨੇ ਬਸ ਟੇਵੇ ਮਿਲਾਏ। ਕਿਸਮਤ ਤਾਂ ਇਹਨਾਂ ਟੇਵਿਆਂ ਤੋਂ ਵੀ ਉੱਪਰ ਹੁੰਦੀ ਹੈ। ਹੁਣ ਕੁੜੀ ਜਵਾਨ ਹੈ। ਬੀ ਏ ਪੂਰੀ ਕਰਕੇ ਪ੍ਰਾਈਵੇਟ ਨੌਕਰੀ ਕਰਦੀ ਹੈ। ਬੇਟਾ ਅਜੇ ਬਾਹਰਵੀਂ ਚ ਹੈ। ਹੁਣ ਕੁੜੀ ਵਾਸਤੇ ਕੋਈ ਚੰਗਾ ਰਿਸ਼ਤਾ ਮਿਲ ਜਾਵੇ ਇਹੀਓ ਉਮੀਦ ਲਗਾ ਕੇ ਬੈਠੀ ਆਂ। ਬਾਕੀ ਘਰਦਿਆਂ ਨੇ ਮੇਰਾ ਬਹੁਤ ਸਾਥ ਦਿੱਤਾ। ਸਹੁਰੇ ਕਹਿੰਦੇ ਤੇਰੇ ਹਿੱਸੇ ਦੀ ਜ਼ਮੀਨ ਤਾਂ ਤੇਰਾ ਘਰ ਵਾਲਾ ਨਸ਼ੇ ਚ ਉਡਾ ਗਿਆ। ਮੈਨੂੰ ਕੁਝ ਨਹੀਂ ਮਿਲਿਆ ਓਹਨਾਂ ਤੋਂ। ਮੈਂ ਜੌਬ ਕਰਕੇ ਕੁਝ ਪੈਸੇ ਜੋੜੇ ਅਤੇ ਕੁਝ ਮਾਪਿਆਂ ਨੇ ਪੈਸੇ ਪਾ ਕੇ ਮੈਨੂੰ ਇੱਕ ਘਰ ਲੈ ਕੇ ਦਿੱਤਾ। ਹੁਣ ਮੈਂ ਆਤਮਨਿਰਭਰ ਹਾਂ।
ਤੂੰ ਦੱਸ ਤੇਰਾ ਕੀ ਹਾਲ ਹੈ ਸਨਦੀਪ। ਤੇਰਾ ਘਰਬਾਰ ਕਿਵੇਂ ਹੈ?
ਮੇਰਾ ਬਹੁਤ ਵਧੀਆ । ਮੈ ਆਪਣੀ ਪੜਾਈ ਪੂਰੀ ਕੀਤੀ। ਕੋਰਸ ਕੀਤਾ। ਫੇਰ ਘਰਦਿਆਂ ਨੇ ਮੇਰਾ ਵਿਆਹ ਕਰ ਦਿੱਤਾ। ਵਧੀਆ ਪਰਿਵਾਰ ਹੈ। ਮੈਂ ਆਪਣੀ ਹੀ ਫਰਮ ਚਲਾ ਰਹੀ ਆਂ। ਦੋ ਬੱਚੇ ਨੇ
ਮੁੰਡਾ ਸੋਲਾਂ ਸਾਲ ਦਾ ਤੇ ਕੁੜੀ ਨੌਂ ਸਾਲ ਦੀ। ਬਾਕੀ ਸਾਡੇ ਤਾਂ ਸਿੱਖ ਮਰਿਆਦਾ ਅਨੁਸਾਰ ਵਿਆਹ ਹੁੰਦਾ। ਟੇਵੇ ਟੂਵੇ ਨਹੀ ਹੁੰਦੇ ਸਾਡੇ। ਗੁਣ ਰੱਬ ਨੇ ਆਪੇ ਮਿਲਾ ਦਿੱਤੇ।
ਨਾ ਅੜੀਏ ਹੁਣ ਹੋਰ ਕੁਝ ਨਾ ਬੋਲ । ਮੇਰੇ ਤਾਂ ਪੂਰੇ ਗੁਣ ਮਿਲਵਾਏ ਸੀ। ਮੇਰਾ ਕੀ ਹਾਲ ਹੋਇਆ। ਸਭ ਓਹਦੇ ਭਾਣੇ ਚ ਹੁੰਦਾ। ਤੁਹਾਡੇ ਵਧੀਆ ਇਹ ਸਭ ਪੰਗਾ ਨਹੀ ਹੁੰਦਾ।
ਹੁਣ ਮੇਰੀ ਬੇਟੀ ਲਈ ਤੂੰ ਹੀ ਰਿਸ਼ਤਾ ਲੱਭ।
ਜਰੂਰ ਜੀ । ਬਹੁਤ ਸੋਹਣਾ ਤੇ ਸਾਊ ਮੁੰਡਾ ਹੈ ਮੇਰੀ ਨਜ਼ਰ ਚ । ਤੂੰ ਫ਼ਿਕਰ ਨਾ ਕਰ । ਵਾਹਿਗੁਰੂ ਨੇ ਬਹੁਤ ਵਧੀਆ ਕਰ ਦੇਣ ਸਭ ਕੁਝ। ਨਾਲੇ ਇਕ ਗੱਲ ਬਹੁਤ ਜਰੂਰੀ, ਮੈ ਰਿਸ਼ਤਾ ਆਪਣੀਆਂ ਸ਼ਰਤਾਂ ਤੇ ਕਰਵਾਉਣਾ ਕੋਈ ਟੇਵਾ ਕੋਈ ਗੁਣ ਨਹੀ ਮਿਲਾਉਣਾ। ਮਨਜੂਰ ਹੈ ਤਾਂ ਬੋਲ।
ਅੱਛਾ ਮੇਰੀ ਮਾਂ ਜਿਵੇਂ ਤੈਨੂੰ ਵਧੀਆ ਲੱਗੇ।
ਅੱਛਾ ਪੁੱਤਰੀ ਵਰ ਵਧੀਆ ਹੋਵੇਗਾ ਸਾਡੀ ਧੀ ਰਾਣੀ ਦਾ।
ਫੇਰ ਘਰ ਮਿਲਣ ਦਾ ਵਾਅਦਾ ਕਰਕੇ ਓਹ ਦੋਵੇਂ ਸਹੇਲੀਆਂ ਕਪੜੇ ਦੀ ਦੁਕਾਨ ਚੋਂ ਨਿਕਲ ਕੇ ਜ਼ਿੰਦਗੀ ਦੀ ਆਪਣੀ ਆਪਣੀ ਰਾਹ ਤੇ ਤੁਰ ਪਈਆਂ।
ਸੁਖਵਿੰਦਰ ਸਿੰਘ ਅਨਹਦ