ਜਦੋ ਅਸੀਂ ਕਿਸੇ ਜਗ੍ਹਾ ਤੇ ਰਹਿੰਦੇ ਹਾ ਤਾ ਸਾਨੂੰ ਉਹ ਜਗ੍ਹਾ ਹੋਲੀ ਹੋਲੀ ਸਦਾਰਣ ਲੱਗਣ ਲੱਗ ਜਾਂਦੀ ਹੈ ,ਸਾਡਾ ਮਨ ਕਰਦਾ ਹੈ ਕੇ ਕਿਸੇ ਨਵੀ ਜਗ੍ਹਾ ਜਾਇਆ ਜਾਵੇ ,ਮਨ ਸੋਚਦਾ ਹੈ ਓਥੇ ਜਾਕੇ ਖੁਸ਼ੀ ਮਿਲੂਗੀ , ਸਾਨੂ ਦੂਰ ਦਿਆਂ ਚੀਜ਼ ਪਹਾੜ ਜਾ ਘੁੰਮਣ ਵਾਲੀਆ ਜਗਾਵਾ ਜਾ ਵਿਦੇਸ਼ ਆਕਰਸ਼ਿਤ ਦਿਖਾਈ ਦਿੰਦੇ ਹਨ, ਅਸੀਂ ਓਥੇ ਜਾਂਦੇ ਹਾ ਰਹਿੰਦੇ ਹਾ ਘੁੰਮਦੇ ਹਾ ਪਰ ਕੁਛ ਵਕ਼ਤ ਬਾਦ ਸਾਡਾ ਮਨ ਭਰ ਜਾਂਦਾ ਹੈ ਓਹੀ ਚੀਜ਼ਾ ਸਾਨੂ ਫਿਕਿਆ ਲੱਗਣ ਲੱਗ ਜਾਂਦੀਆਂ ਹਨ, ਉਹ ਸਬ ਵਿਚੋ ਸਾਡੀ ਖੁਸ਼ੀ ਗਾਇਬ ਹੋ ਜਾਂਦੀ ਹੈ, ਸਾਨੂ ਫੇਰ ਘਰ ਦੀ ਯਾਦ ਆਉਣ ਲੱਗਦੀ ਹੈ ਤੇ ਸਾਡਾ ਦਿਲ ਘਰ ਨੂੰ ਜਾਣ ਨੂੰ ਉਤੇਜਿਤ ਹੋਣ ਲੱਗਦਾ ਹੈ , ਇਹ ਇਸ ਲਈ ਹੁੰਦਾ ਹੈ ਦਰਅਸਲ ਇਹ ਖੁਸ਼ੀ ਥੋੜੇ ਵਕ਼ਤ ਲਈ ਹੁੰਦੀ ਹੁੰਦੀ ਹੈ ਜਿਸ ਚੀਜ਼ ਨੂੰ ਸਾਡਾ ਮਨ ਭੋਗ ਲੈਂਦਾ ਹੈ ਫੇਰ ਉਸ ਵਸਤੂ ਤੋ ਦੂਰ ਹੋਣ ਲੱਗਦਾ ਹੈ ਕਿਊ ਕੇ ਉਸ ਵਸਤੂ ਵਿਚ ਰਸ ਖਤਮ ਹੋ ਜਾਂਦਾ ਹੈ , ਜਿਨਾ ਵਕ਼ਤ ਅਸੀਂ ਕਿਸੇ ਵਸਤੂ ,ਇਨਸਾਨ ਜਾ ਕੋਈ ਵੀ ਦੁਨੀਆਂ ਦੇ ਪਦਾਰਥ ਬਾਰੇ ਜਾਣ ਨਹੀਂ ਲੈਂਦੇ ਓਹਨਾ ਵਕ਼ਤ ਸਾਡੀ ਰੂਚੀ ਉਸ ਵਸਤੂ ਵਿਚ ਰਹਿੰਦੀ ਹੈ, ਜਦੋ ਅਸੀਂ ਉਸ ਵਸਤੂ ਬਾਰੇ ਜਾਣੂ ਹੋ ਜਾਂਦੇ ਹਾ ਤਾ ਸਾਡੀ ਰੂਚੀ ਖਤਮ ਹੋ ਜਾਂਦੀ ਹੈ ਤੇ ਸਾਡੀ ਨਿਗਾਹ ਕਿਸੇ ਹੋਰ ਨਵੀ ਵਸਤੂ ਤੇ ਟਿਕ ਜਾਂਦੀ ਹੈ , ਅਸੀਂ ਨਵੀਆਂ ਨਵੀਆਂ ਚੀਜ਼ਾ ਬਣਾਉਂਦੇ ਹਾ , ਵੱਡੇ ਵੱਡੇ ਘਰ ਬਣਾਉਂਦੇ ਹਾ ਵੱਡੀਆਂ ਗੱਡੀਆਂ ,ਜਮੀਨਾ ,ਪੈਸਾ ਇਕੱਠਾ ਕਰਦੇ ਹਾ , ਨਵੇ ਨਵੇ ਰਿਸਤੇ ਬਣਾਉਂਦੇ ਹਾ, ਦੂਜੇ ਲੋਕ ਨੂੰ ਪ੍ਰਬਾਬਿਤ ਕਰਦੇ ਹਾ ,ਹਰ ਤਰਾ ਦੇ ਵਸੀਲੇ ਕਰਦੇ ਹਾ ਤਾ ਜੋ ਅਸੀਂ ਅਨੰਦ ਨੂੰ ਪ੍ਰਾਪਤ ਕਰ ਸਕੀਏ, ਸਾਨੂੰ ਹਰ ਵਾਰ ਲੱਗਦਾ ਹੈ ਸਾਨੂੰ ਇਹ ਵਸਤੂ ਤ੍ਰਿਪਤ ਕਰ ਦੇਵੇਗੀ ਪਰ ਕੁਛ ਵਕ਼ਤ ਬਾਅਦ ਸਾਨੂੰ ਉਹ ਵਸਤੂ ਆਮ ਲੱਗਣ ਲੱਗ ਜਾਂਦੀ ਹੈ, ਅਸੀਂ ਹਰ ਬਾਰ ਨਿਰਾਸ਼ ਹੁੰਦੇ ਹਾ ਤੇ ਸਾਡੀ ਭਟਕਣਾ ਸਾਰੀ ਜਿੰਦਗੀ ਚਲਦੀ ਰਹਦੀ ਹੈ , ਵਸਤੂਆਂ ਦੀਆਂ ਵਾਸ਼ਨਾਵਾਂ ਸਨੂੰ ਕਦੇ ਤ੍ਰਿਪਤੀ ਨਹੀਂ ਦੇ ਸਕਦੀਆਂ, ਇਸ ਤਰਾ ਸਾਡਾ ਜੀਵਨ ਹੋਲੀ ਹੋਲੀ ਅੰਤ ਵਲ ਨੂੰ ਤੁਰ ਪੈਂਦਾ ਹੈ , ਅਸੀਂ ਅਸਲੀ ਅਨੰਦ ਨੂੰ ਕਦੇ ਪ੍ਰਾਪਤ ਹੀ ਨਹੀਂ ਕਰ ਪਾਉਂਦੇ , ਅਸਲ ਵਿਚ ਅਨੰਦ ਦੀ ਖੋਜ ਅਸੀਂ ਗ਼ਲਤ ਦਿਸ਼ਾ ਵਲ ਕਰਦੇ ਰਹਿੰਦੇ ਹਾ, ਅਸੀਂ ਕਦੇ ਉਸ ਮਾਰਗ ਵਲ ਨਹੀਂ ਤੁਰਦੇ ਜਿਸ ਮਾਰਗ ਤੇ ਸਾਨੂ ਅਨੰਦ ਦੀ ਪ੍ਰਾਪਤੀ ਹੋਣੀ ਹੈ ,ਉਹ ਮਾਰਗ ਸਿਰਫ਼ ਅਦਆਤਮਿਕ ਦਾ ਮਾਰਗ ਹੈ , ਆਪਣੇ ਆਪ ਦੇ ਬੋਧ ਦਾ ਮਾਰਗ ਹੈ, ਇਸ ਮਾਰਗ ਨੇ ਸਾਡੇ ਕਣ ਕਣ ਨੂੰ ਅਨੰਦਿਤ ਕਰ ਦੇਣਾ ਹੈ ਤੇ ਸਾਡੀਆਂ ਸਾਰੀਆਂ ਕਾਮਨਾਮਾ ਨੂੰ ਸ਼ਾਂਤ ਕਰ ਦੇਣਾ ਹੈ , ਹੋਰ ਅਸੀਂ ਕੁਛ ਵੀ ਕਰਦੇ ਹਾ ਜਿੰਦਗੀ ਵਿਚ ਅਸੀਂ ਕੁਛ ਵਕ਼ਤ ਲਈ ਖੁਸ਼ ਹੋ ਸਕਦੇ ਹਾ ਪਰ ਸਦੀਵੀ ਅਨੰਦ ਦੀ ਪ੍ਰਾਪਤੀ ਸਾਨੂੰ ਉਸ ਪਰਮ ਸ਼ਕਤੀ ਨਾਲ ਜੁੜ ਕੇ ਹੀ ਹੋ ਸਕਦੀ ਹੈ ਤੇ ਸਾਡਾ ਜੀਵਨ ਸਫਲ ਹੋ ਸਕਦਾ ਹੈ
ਹਰਜਿੰਦਰ ਢੰਡੋਲੀ(ਸੰਗਰੂਰ)