ਨੌਵੀਂ ਕਲਾਸ ਦੀ ਗੱਲ ਆ, ਸਾਡੇ ਹਿੰਦੀ ਵਾਲੇ ਸਰ ਸਰਦਾਰ ਚੈਂਚਲ ਸਿੰਘ ਜੀ ਜੋ ਆਰਮੀ ਰਿਟਾਇਰਡ ਸਨ। ਸੁਭਾਅ ਬਿਲਕੁਲ ਅੱਜ ਕੱਲ ਦੇ ਵਿਰਾਟ ਕੋਹਲੀ ਦੇ ਬੱਲੇ ਵਰਗਾ ਜਿਵੇਂ ਉਹ ਕਦੇ ਕਦੇ 100 ਵੀ ਮਾਰ ਜਾਂਦਾ ਤੇ ਕਦੇ 10 ਵੀ ਪੂਰੇ ਨਹੀਂ।
ਓਵੇਂ ਹੀ ਸਰ ਕਦੇ ਕਦੇ ਅਸੀਂ ਸ਼ਰਾਰਤਾਂ ਵੀ ਕਰਦੇ ਤਾਂ ਗੌਰ ਨਾ ਕਰਦੇ ਤੇ ਕਦੇ ਕਿਸੇ ਨਿੱਕੀ ਜਿਹੀ ਗਲਤੀ ਤੋਂ ਵੀ ਢਾਹ ਲੈਂਦੇ।
ਸਾਨੂੰ ਹਿੰਦੀ ਪੜਾਉਂਦੇ ਸਨ ਇਕ ਉਹ ਸਾਡਾ ਟੈਸਟ ਲੈ ਰਹੇ ਸਨ ਕਲਾਸ ਦੇ ਬਾਹਰ ਅਸੀਂ ਲਾਇਨਾਂ ਬਣਾ ਬੈਠੇ ਅਜੇ 10 ਮਿੰਟ ਵੀ ਨਹੀਂ ਹੋਏ ਤਾਂ ਸਾਨੂੰ ਇਕ ਦੂਸਰੇ ਵੱਲ ਝਾਕਦੇ ਦੇਖ ਕਹਿਣ ਲੱਗੇ ਜਿਸਨੂੰ ਨਹੀਂ ਆਉਂਦਾ ਉਹ ਕਲਾਸਰੂਮ ਚ ਜਾ ਕੇ ਪੜ੍ਹਾਈ ਕਰੋ। ਮੇਰੇ ਨਾਲ ਵਾਲੀ ਲਾਈਨ ਚ ਗੁਰਪ੍ਰੀਤ ਜਿਸਨੂੰ ਅਸੀਂ ਸਭ ਰੌਕੀ ਕਹਿ ਕੇ ਬੁਲਾਉਂਦੇ ਸੀ ਬੈਠਾ ਸੀ ਉਸਨੇ ਮੇਰੇ ਵੱਲ ਦੇਖਿਆ ਤੇ ਸਾਹਮਣੇ ਬੈਠੇ ਜਗਦੀਪ ਨੂੰ ਆਵਾਜ਼ ਮਾਰੀ। ਆਪਾਂ ਵੀ ਚੱਲੀਏ ਅੰਦਰ ਅਸੀਂ ਦੋ ਕੁ ਮਿੰਟ ਹਿਚਕਿਚਾਹਟ ਤੋਂ ਬਾਅਦ ਟੈਸਟ ਆਉਂਦਾ ਹੋਣ ਦੇ ਬਾਵਜੂਦ ਵੀ ਕਲਾਸਰੂਮ ਵਿੱਚ ਜਾ ਬੈਠੇ।
ਸਾਡੇ ਤੋਂ ਪਿੱਛੇ ਸਾਰੀ ਕਲਾਸ ਇੱਕ ਇੱਕ ਕਰਕੇ ਅੰਦਰ ਜਾ ਬੈਠੀ।
ਜਦੋਂ ਸਰ ਅੰਦਰ ਆਏ ਤਾਂ ਉਹਨਾਂ ਦੇ ਹੱਥ ਡੰਡਾ ਦੇਖ ਸਾਡੇ ਦਿਲਾਂ ਦੀਆਂ ਧੜਕਣਾਂ ਵੱਧ ਗਈਆਂ ਕਿ ਅੱਜ ਸਾਡੀ ਖੈਰ ਨਹੀਂ।
ਮੈਨੂੰ, ਰੌਕੀ ਤੇ ਜਗਦੀਪ ਨੂੰ ਇੱਕ ਪਾਸੇ ਕਰਕੇ ਬਾਕੀ ਸਾਰੀ ਕਲਾਸ ਨੂੰ ਬੈਠਣ ਲਈ ਕਿਹਾ।
ਸਾਡੀ ਪੂਰੀ ਖੜਕੈਂਤੀ ਹੋਈ।
ਸਰ ਦਾ ਇਹੀ ਕਹਿਣਾ ਸੀ ਬਾਕੀ ਚਲੋ ਪਹਿਲਾਂ ਵੀ ਠੀਕ ਠਾਕ ਨੇ ਪਰ ਤੁਸੀਂ ਤਿੰਨੋਂ ਤਾਂ ਮੇਰੇ ਚੰਗੇ ਵਿਦਿਆਰਥੀ ਹੋ ਜੇ ਤੁਸੀਂ ਏਦਾਂ ਕਰੋਗੇ ਤਾਂ ਬਾਕੀਆਂ ਦਾ ਕੀ ਬਣੂ।
✍️✍️✍️✍️
ਵਿਕਰਮ ਚੀਮਾ