ਸਤ ਸ਼੍ਰੀ ਅਕਾਲ ਜੀ ..ਇਹ ਮੇਰੀ ਪਹਿਲੀ ਪੋਸਟ ਹੈ .ਉਮੀਦ ਕਰਦਾ ਪਸੰਦ ਕਰੋਗੇ 😊
ਦਿਲ ਦੀਆ ਗੱਲਾ
ਥੱਕੀ ਹੰਭੀ ਪਸੀਨੇ ਨਾਲ ਭਿਝੀ ਸਾਹੋ ਸਾਹੀ ਹੋਈ ਬੇਬੇ ਜਦ ਪੰਜਾਬ ਨੇਸ਼ਨਲ ਬੈਕ ਦੇ ਕੇਸ਼ੀਅਰ ਨੂੰ ਪੁੱਛਦੀ ਆ ..ਪੁੱਤ ਮੇਰੀ ਪਿਲਸਨ ( ਪੇਨਸ਼ਨ ) ਆ ਗਈ ਤਾ .. ਕੇਸ਼ੀਅਰ ਦਾ ਜਵਾਬ ਸੁੱਣ ਕੇ ਸੁੰਨ ਹੋ ਜਾਦੀ ਆ .ਬੇਬੇ ਹਜੇ ਨਹੀ ਆਈ ਪੈਨਸ਼ਨ ..ਚਾਰ ਪੰਜ ਦਿਨਾ ਨੂੰ ਗੇੜਾ ਮਾਰੀ .. ਬੇਬੇ ਕਹਿੰਦੀ ਪੁੱਤ ਮੈਨੂੰ ਵਾਰ ਵਾਰ ਗੇੜਾ ਮਾਰਨਾ ਬਹੁਤ ਅੋਖਾ ..ਇੰਨੀ ਗਰਮੀ ਚ ਤਾ ਮੈ ਪਹਿਲਾ ਹਿਬੜ ਹਿਬੜ ਕਰਦੀ ਆਈ ਆ .ਫੇਰ ਜਾਉਗੀ ..ਮੈਨੂੰ ਤਾ ਅੱਖਾ ਤੋ ਮੱਚਨਾ ਦਿਸਦਾ ਨਹੀ ..ਐਨਕ ਬਣਵੋਨੀ ਆ.. ਬੈਕ ਦਾ ਕੇਸ਼ੀਅਰ ਬੋਲਦਾ ਬੇਬੇ ਅਸੀ ਦੱਸ ਕੀ ਕਰੀਏ ਜਦ ਪੈਨਸ਼ਨ ਆਉਗੀ ਉਦੋ ਹੀ ਦਵਾਗੇ .ਬੇਬੇ ਦਾ ਮਨ ਭਰ ਆਉਦਾ .ਪੁੱਤ ਮੈਨੂੰ ਤਾ ਜਵਾਕ ਨਹੀ ਚਵਾਨੀ ਦਿੰਦੇ ਆਹ ਬੁਢਾਪਾ ਪੈਨਸ਼ਨ ਨਾਲ ਹੀ ਦਵਾਈ ਬੂੱਟੀ ਲੈ ਆਉਣੀ ਆ . ਉਥੇ ਹੀ ਮੇਰੇ ਵਰਗੇ ਇਕ ਅਨਪੜ ਜਾ ਖੜਾ ਹੂੰਦਾ ਉਹ ਬੋਲਦਾ ਚਲ ਬੇਬੇ ਤੇਰੀ ਐਨਕ ਬਣਵਾ ਕੇ ਦਵਾ .. ਨਾਲ 4 ਕਦਮਾ ਤੇ ਅੱਖਾ ਵਾਲਾ ਡਾਕਟਰ ਹੂੰਦਾ .ਉਹ ਅਨਪੜ ਬੰਦਾ ਬੇਬੇ ਦੀ ਨਿਗਾ ਚੈਕ ਕਰਵਾ ਕੇ ਐਨਕ ਲਵਾ ਦਿੰਦਾ .ਤੇ ਨਾਲ ਖਾਣ ਵਾਲੀ ਦਵਾਈ ਤੇ ਅੱਖਾ ਚ ਪੋਣ ਵਾਲੀ ਦਵਾਈ ਵੀ ਦਵਾ ਦਿੰਦਾ ..ਉਸ ਅਨਪੜ ਬੰਦੇ ਦਾ ਖਰਚਾ ਆਉਦਾ ਸਿਰਫ ਇਕ ਹਜਾਰ ਤੇ ਬਦਲੇ ਚ ਬੇਬੇ ਦੀਆ ਦੁਆਵਾ ਲੱਖਾ ਕਰੋੜਾ ਦੀਆ ..ਤੇ ਉਹ ਇਹ ਫਾਇਦੇ ਵਾਲਾ ਸੋਦਾ ਕਰ ਲੈਦਾ ਥੋੜੀ ਜਿਹੀ ਮਦਦ ਪਿੱਛੇ ਕਰੋੜਾ ਦੀਆ ਦੁਆਵਾ ਲੈ ਲੈਦਾ .. ਹੁੱਣ ਉਸ ਬੇਬੇ ਦੀਆ ਅੱਖਾ ਚ ਚਮਕ ਪਰ ਖੁੱਸ਼ੀ ਵਾਲੇ ਆਸੂ ਜਰੂਰ ਜੀ .ਕਹਿੰਦੀ ਪੁੱਤ ਜਿਉਦਾ ਰਹਿ .. ਦੋਸਤੋ ਮੇਰੀ ਸਰਕਾਰ ਅੱਗੇ ਇਕ ਵਿਨਤੀ ਆ ਕੀ 1500 ਸੋ ਰੁਪਏ ਪੈਨਸ਼ਨ ਬਹੁਤ ਘੱਟ ਆ .ਬੁਢਾਪਾ ਪੈਨਸ਼ਨ .ਵਿਧਵਾ ਪੈਨਸ਼ਨ .. ਯਾ ਹੋਰ ਵੀ ਜੋ ਅਪਾਹਿਜ ਨੇ ਉਹਨਾ ਦੀ ਪੈਨਸ਼ਨ ਘੱਟੋ ਘੱਟੋ ਪੰਜ ਹਜਾਰ ਰੁਪਏ ਹੋਵੇ ਤੇ ਦੁਜੀ ਗੱਲ ਪੈਨਸ਼ਨ ਸਹੀ ਇਕ ਯਾ 2 ਤਰੀਕ ਨੂੰ ਅਗਲੇ ਨੂੰ ਮਿਲ ਜਾਵੇ .. ਬਸ ਇੰਨੀ ਕ ਗੱਲ ਕਰਦਾ ਹੋਇਆ ਗੱਲ ਨਬੇੜਦਾ ਜੀ .ਜੇ ਕੋਈ ਗਲਤ ਕਹਿ ਗਿਆ ਹੋਵਾ ਤਾ ਮਾਫ ਕਰਿਉ ਜੀ .✍️ਅਨਪੜ ਬੰਟੀ
ਗਗਨਦੀਪ ਗੋਇਲ ਬੰਟੀ
ਬੰਟੀ ਜੀ ਪੈਨਸ਼ਨ ਜ਼ਿਆਦਾ ਬੇਲੋੜੇ ਲੋਕਾਂ ਨੂੰ ਦਿੱਤੀ ਜਾਂਦੀ ਹੈ ਸਾਡੇ ਪਿੰਡ ਆਧਾਰ ਤੇ ਉਮਰ ਵਧਾ ਕੇ 10 ਕਿੱਲਿਆਂ ਵਾਲੀ ਕੲਈ ਹੋਰ 420 ਕਰਕੇ ਲੈ ਰਹੇ ਹਨ
ਬਹੁਤ ਵਧੀਆ ਕਹਾਣੀ ਆ ਜੀ। ਹਰਦੇਵ ਸਿੰਘ, ਪਿੰਡ ਬਘਿਆੜੀ, ਜਿਲਾ ਤਰਨ ਤਾਰਨ