ਮੈਂ ਤੇ ਮੇਰਾ ਸਾਈਕਲ | mai te mera cycle

ਇਹ ਮੇਰਾ ਸਾਇਕਲ ਉਸ ਵਕਤ ਲਿਆ ਸੀ ਜਦੋਂ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੁੰਦਾ ਸੀ।ਨਵਾ ਨਹੀਂ ਬੱਸ ਚਲਦਾ ਹੀ ਲਿਆ ਸੀ।ਇਹ ਸਾਈਕਲ ਤੇ ਮੈਂ ਪੜਨ ਵੀ ਜਾਂਦਾ ਰਿਹਾ ਹਾਂ ਉਸ ਵਕਤ ਵੀ ਸਾਇਕਲ ਦਾ ਬਹੁਤ ਜ਼ਿਆਦਾ ਸ਼ੌਕ ਸੀ।ਹਰ ਰੋਜ਼ ਦਿਨ ਚ ਦੋ ਤਿੰਨ ਵਾਰ ਕੱਪੜਾ ਮਾਰਨਾਂ ਜਦੋਂ ਕਿਤੇ ਵੀ ਜਾਣਾਂ ਦੂਰ ਨੇੜੇ ਤਾਂ ਵੀ ਸਾਇਕਲ ਤੇ ਹੀ ਜਾਣਾਂ ਸਮਾਂ ਲੰਘਦਾ ਗਿਆ ਪੜਦਾ ਰਿਹਾ ਆਪਾਂ ਸਭ ਨੂੰ ਹੀ ਪਤਾ ਹੈ ਕਿ ਸਾਇਕਲ ਚਲਾਉਣਾ ਸੇਹਤ ਲਈ ਇਕ ਬਹੁਤ ਵਧੀਆ ਖੁਰਾਕ ਹੈ ਦਵਾਈ ਹੈ। ਸਾਈਕਲ ਦਾ ਅੱਜ ਵੀ ਉਨ੍ਹਾਂ ਹੀ ਸ਼ੌਕ ਹੈ। ਅੱਜ ਵੀ ਇਸ ਸਾਈਕਲ ਦਾ ਮੈਂ ਆਪਣੇ ਆਪ ਤੋਂ ਵੱਧ ਖਿਆਲ ਰੱਖਦਾਂ ਹਾਂ।
ਹਰ ਇੱਕ ਇੰਨਸਾਨ ਦੀ ਆਪਣੀ ਆਪਣੀ ਸੋਚ ਹੁੰਦੀ ਹੈ। ਕੋਈ ਵੀ ਇੰਨਸਾਨ ਮਾੜਾ ਨਹੀਂ ਹੁੰਦਾ ਹੈ। ਆਪਣੀਂ ਆਪਣੀਂ ਥਾਂ ਤੇ ਹਰ ਇੱਕ ਸਹੀ ਹੁੰਦਾ ਹੈ।ਇਸ ਕਰਕੇ ਮੈਨੂੰ ਕੲੀ ਇੰਨਸਾਨਾ ਨੇਂ ਕਿਹਾ ਵੀ ਹੈ ਕਿ ਤੂੰ ਜਿੰਦਗੀ ਚ ਕਦੇ ਵੀ ਸਾਈਕਲ ਤੋਂ ਅੱਗੇ ਨਹੀਂ ਵਧਿਆ ਤੇ ਨਾਂ ਹੀ ਤੂੰ ਵੱਧ ਸਕਦਾਂ।ਪਰ ਮੈਨੂੰ ਇਸ ਗੱਲ ਕੋਈ ਇਤਰਾਜ਼ ਨਹੀਂ ਕੋਈ ਗੁੱਸਾ ਨਹੀਂ ਆਉਂਦਾ ਮੈਨੂੰ ਇਹ ਸੁਣ ਕੇ ਖੁਸ਼ੀ ਹੁੰਦੀ ਹੈ, ਖੁਸ਼ੀ ਇਸ ਤਰ੍ਹਾਂ ਹੁੰਦੀ ਹੈ ਵੀ ਚਲੋਂ ਅਗਲਾ ਆਪਣੀ ਤਰੱਕੀ ਚਹੁੰਦਾ ਹੈ।ਪਰ ਹੁਣ ਜੋਂ ਮੇਰੇ ਦਿਮਾਗ ਚ ਗੱਲਾਂ ਬਾਤਾਂ ਨੇਂ ਕਿਤਾਬਾਂ ਚ ਵੀ ਪੜ੍ਹਿਆ ਹੈ। ਸਾਈਕਲ ਚਲਾਉਣ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ ਸਾਈਕਲ ਚਲਾਉਣ ਨਾਲ ਦਿਲ, ਦਿਮਾਗ, ਬਿਲਕੁਲ ਹੀ ਸਹੀ ਰਹਿੰਦਾ ਹੈ ਕੋਈ ਪ੍ਰੌਬਲਮ ਨਹੀਂ ਆਉਂਦੀ ਬਾਕੀ ਬਲੱਡ ਪਰੈਸ਼ਰ ਬਿਲਕੁਲ ਸਹੀ ਰਹਿੰਦਾ ਹੈ
ਸਾਰੇ ਦਾ ਸਾਰਾ ਸਰੀਰ ਹੀ ਬਿਲਕੁਲ ਸਹੀ ਰਹਿੰਦਾ ਹੈ।ਇਹ ਵੀ ਨਹੀਂ ਪਤਾ ਲੱਗਿਆ ਮੈਨੂੰ ਤਾਂ ਅਜੇ ਤੱਕ ਵੀ ਡਾਕਟਰ ਕੀਹਨੂੰ ਕਹਿੰਦੇ ਨੇ ਇਸ ਕਰਕੇ ਮੈਂ ਨਹੀਂ ਜ਼ਿਆਦਾ ਸੋਚਿਆ ਕਦੇ ਵੀ ਦੂਰ ਚਾਹੇ ਨੇੜੇ ਚਾਹੇਂ ਕੋਈ ਰਿਸ਼ਤੇਦਾਰੀ ਆ ਸਾਈਕਲਾਂ ਤੇ ਹੀ ਚਲਾ ਜਾਂਦਾ ਹਾਂ ਜਦੋਂ ਕਿਤੇ ਮਨ ਚ ਆ ਜਾਵੇ ਵੀ ਚਲ ਫਲਾਣੇ ਨੂੰ ਮਿਲ ਕੇ ਆਉਣਾ ਉਸੀ ਵਕਤ ਬੱਸ ਤੁਰ ਈ ਪੈਣਾ ਕੋਈ ਕਿਤੇ ਕੱਪੜਿਆਂ ਵੱਲ ਧਿਆਨ ਨਹੀਂ ਗਿਆ ਮੇਰਾ ਵੀ ਕੱਪੜੇ ਬਦਲ ਕੇ ਚੱਲਾਂਗੇ ਬੱਸ ਧਿਆਨ ਹੀ ਨਹੀਂ ਗਿਆ ਕਦੇ ਇੰਨਾ ਗੱਲਾਂਬਾਤਾਂ ਚ ਮੈਂ ਤਾਂ ਹੁਣ ਹੈ ਈ ਇਸ ਤਰ੍ਹਾਂ ਪਹਿਲਾਂ ਆਪਣੇ ਬੱਚਪਨ ਤੋਂ ਹੀ ਸੁਭਾਅ ਪਿਆ ਹੋਇਆ ਹੈ। ਇੱਕ ਵਾਰ ਮੇਰਾ ਬੈਠੇ ਬੈਠੇ ਦਾ ਵਿਚਾਰ ਬਣ ਗਿਆ ਵੀ ਚਲ ਭੂਆ ਕੋਲੇ ਚਲਦੇ ਹਾਂ।ਕੁਸ ਨਹੀਂ ਸੋਚਿਆ ਉਸੀ ਵਕਤ ਤੁਰ ਪਿਆ ਮੈਂ ਰਾਹ ਮੈਨੂੰ ਕੋਈ ਸਾਡੇ ਪਿੰਡ ਦਾ ਬੰਦਾ ਮਿਲਿਆ ਮੇਰੇ ਚਾਚੇ ਦੀ ਥਾ ਲੱਗਦਾ ਉਹ ਮੈਨੂੰ ਕਹਿੰਦਾ ਵੀ ਤੂੰ ਜਗਨੇ ਕਿੱਧਰ ਨੂੰ ਜਾਨਾਂ ਜਿਵੇਂ ਆਪਾਂ ਆਮ ਹੀ ਪੁੱਛ ਲੈਂਦੇ ਹਾਂ ਇੱਕ ਦੂਸਰੇ ਨੂੰ ਮੈਂ ਉਸਨੂੰ ਕਿਹਾ ਵੀ ਚਾਚਾ ਜੀ ਮੈਂ ਆਵਦੀ ਭੂਆ ਕੋਲੇ ਜਾ ਕੇ ਆਉਣਾ ਕਹਿੰਦਾ ਸਾਈਕਲ ਤੇ ਮੈਂ ਕਿਹਾ ਹਾਂ ਕਹਿੰਦਾ ਪਤੰਦਰਾ ਕੋਈ ਸ਼ਰਮ ਮੰਨ ਮਾੜੀ ਮੋਟੀ ਤੂੰ ਰਿਸ਼ਤੇਦਾਰੀ ਚ ਜਾਣਾਂ ਤਾਂ ਤੂੰ ਵਧੀਆ ਕੱਪੜਾ ਲੀੜਾ ਪਾ ਕੇ ਜਾਹ ਮੋਟਸਾਈਕਲ ਤੇ ਜਾਹ ਨਹੀ ਬੱਸ ਤੇ ਜਾਹ ਮੈਂ ਕਿਹਾ ਨਹੀਂ ਮੈਂ ਤਾ ਆਈ ਜਾਊਗਾ ਬੱਸ ਫਿਰ ਉਹ ਮੈਨੂੰ ਕਹਿੰਦਾ ਨੰਬਰ ਬਣਾਉਣੇ ਚਾਹੀਦੇ ਨੇ ਆਵਦੇ ਪੂਰੇ ਫੁੱਲ ਕਹਿੰਦਾ ਅੱਜ ਕੱਲ੍ਹ ਫੇਰ ਈ ਰਿਸ਼ਤਾ ਹੁੰਦਾ ਅਗਲਾ ਕਹਿੰਦਾ ਮੁੰਡਾ ਸੋਹਣਾ ਨਾਲ ਦੀ ਨਾਲ ਈ ਰਿਸ਼ਤਾ ਹੋ ਜਾਂਦਾ ਜਿਹੜੇ ਹਿਸਾਬ ਨਾਲ ਤੂੰ ਰਿਸ਼ਤੇਦਾਰੀ ਚ ਜਾਨਾਂ ਤੈਨੂੰ ਕਿਸੇ ਨੇਂ ਕੁੜੀ ਨਹੀਂ ਤੋਰਨੀ ਤੈਨੂੰ ਮੈਂ ਦੱਸਾ ਗੱਲ ਕਹਿੰਦਾ ਅੱਜ ਕੱਲ੍ਹ ਦੀਆਂ ਕੁੜੀਆਂ ਤਾ ਸੋਹਣੇ ਮੁੰਡੇ ਭਾਲਦੀਆ ਚੰਗੀ ਟੌਹਰ ਸੌਕੀਨੀ ਵਾਲੇ ਅੱਜ ਕੱਲ੍ਹ ਚਲੋ ਮੈਨੂੰ ਕੲੀ ਗੱਲਾਂ ਬਾਤਾਂ ਕਹੀਆ ਮੈਂ ਕਦੇ ਵੀ ਕਿਸੇ ਦਾ ਗ਼ੁੱਸਾ ਬਿਲਕੁਲ ਹੀ ਨਹੀਂ ਕਰਦਾ ਬੇਸ਼ੱਕ ਮੈਨੂੰ ਕੋਈ ਜੋਂ ਮਰਜੀ ਕਹੀ ਜਾਵੇ ਮੈਨੂੰ ਗੁੱਸਾ ਬਿਲਕੁਲ ਨਹੀਂ ਆਉਂਦਾ ਮੈਂ ਇਹੀ ਸੋਚਦਾ ਹਾਂ ਕਿ ਚਲੋ ਕੋਈ ਵੀ ਇੰਨਸਾਨ ਹੋਵੇ ਹਰੇਕ ਇਨਸਾਨ ਹੀ ਆਪਣੀ ਸੋਚ ਮੁਤਾਬਕ ਗੱਲ ਕਰਦਾ ਕਿਉਂਕਿ ਮੈਂ ਆਪ ਆਪਣੀ ਸੋਚ ਤੇ ਅਜ਼ਾਦ ਹਾ ਜਿਵੇਂ ਮੈਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਮੈਂ ਆਪਣੀ ਜ਼ਿੰਦਗੀ ਦਾ ਸਫਰ ਤੈਅ ਕਰਦਾਂ ਹਾਂ ਜਿਵੇਂ ਆਪਣਾਂ ਮਨ ਖੁਸ਼ ਹੋਵੇ ਕਿਉਂਕਿ ਮਨ ਦੀ ਖੁਸ਼ੀ ਕਦੇ ਮੁੱਲ ਨਹੀਂ ਖਰੀਦੀ ਜਾ ਸਕਦੀ ਬਿਲਕੁਲ ਵੀ। ਚਲੋ ਮੈਂ ਉਸਨੂੰ ਕਿਹਾ ਕਿ ਠੀਕ ਐ ਚਾਚਾ ਜੀ ਮੈਨੂੰ ਤੁਹਾਡੀਆਂ ਗੱਲਾਂ ਦਾ ਕੋਈ ਵੀ ਗੁੱਸਾ ਨਹੀਂ ਪਰ ਹੁਣ ਤੁਸੀਂ ਮੇਰੀ ਗੱਲ ਸੁਣੋਂ ਕਹਿੰਦਾ ਨਹੀ ਯਾਰ ਹੁਣ ਤਾਂ ਤੇਜੀ ਐਂ, ਮੈਂ ਤਾਂ ਜਾਨਾ ਕਦੇ ਫੇਰ ਸੁਣਾਂਗੇ ਮੈਂ ਕਿਹਾ ਨਹੀਂ ਤੂੰ ਸੁਣ ਤਾਂ ਸਹੀ ਇੱਕ ਮਿੰਟ ਕਹਿੰਦਾ ਨਹੀਂ ਫੇਰ ਸਹੀ ਕਦੇ ਉਹ ਇੱਧਰ ਪਿੰਡ ਵੱਲ ਆ ਗਿਆ ਤੇ ਮੈਂ ਅੱਗੇ ਆਪਣੀ ਮੰਜ਼ਿਲ ਵੱਲ ਨੂੰ ਤੁਰ ਪਿਆ ਚਲੋ ਮੈਂ ਆਪਣੀ ਭੂਆ ਕੋਲੇ ਗਿਆ ਬਹੁਤ ਵਧੀਆ ਚਾਅ ਕੀਤਾ ਤੇ ਮੈਨੂੰ ਉਹ ਸਾਰਾ ਪਰਿਵਾਰ ਹੀ ਮੇਰੀ ਸੋਚ ਨੂੰ ਸਮਝਦਾਂ ਬਾਕੀ ਮੈਂ ਪਹਿਲਾਂ ਤੋਂ ਆਉਂਦਾ ਜਾਂਦਾ ਹਾਂ ਉਨ੍ਹਾਂ ਕੋਲ ਇਸ ਕਰਕੇ ਮੈਨੂੰ ਉਹ ਸਮਝਦੇ ਨੇ ਮੇਰੀ ਭੂਆ ਦੇ ਦੋ ਮੁੰਡੇ ਨੇ ਮੇਰੀ ਦੋਵਾ ਨਾਲ ਹੀ ਬਹੁਤ ਵਧੀਆ ਬਣਦੀ ਹੈ।ਪਰ ਜਿਹੜਾ ਮੇਰੀ ਭੂਆਂ ਦਾ ਵੱਡਾ ਮੁੰਡਾ ਗੁਰਬਿੰਦਰ ਉਸ ਨਾਲ ਮੇਰੀ ਸੋਚ ਸੇਮ ਹੀ ਮਿਲਦੀ ਸੀ ਸਾਡੀ ਦੋਹਾਂ ਦੀ ਸੋਚ ਬਿਲਕੁਲ ਇੱਕ ਹੀ ਸੀ ਇਸ ਕਰਕੇ ਸਾਨੂੰ ਦੋਵਾਂ ਨੂੰ ਇੱਕ ਦੂਸਰੇ ਨੂੰ ਕੁਸ ਦੱਸਣ ਪੁੱਛਣ ਦੀ ਜ਼ਰੂਰਤ ਨਹੀਂ ਪੈਂਦੀ ਸੀ ਤੇ ਇੱਕ ਦੂਸਰੇ ਨੂੰ ਇਸੇ ਤਰ੍ਹਾਂ ਬਗੈਰ ਬੋਲੇ ਤੋਂ ਹੀ ਸਮਝ ਲੈਂਦੇ ਸੀ।ਉਸਦਾ ਇੱਕ ਸ਼ੌਕ ਸੀ ਉਸ ਕੋਲ ਕਾਪੀ ਹੁੰਦੀ ਛੋਟੀ ਜਿਹੀ ਉਸ ਤੇ ਕੁਸ ਨਾ ਕੁਸ਼ ਉਹ ਬੱਸ ਲਿਖਦਾ ਹੀ ਰਹਿੰਦਾ ਕਦੇ ਕੋਈ ਸ਼ੇਅਰ ਲਿਖਤਾਂ ਕਦੇ ਕੋਈ ਕਵਿਤਾ ਲਿਖਤੀ ਬੱਸ ਸਾਰਾ ਦਿਨ ਚੁੱਪ ਚਾਪ ਹੀ ਰਹਿੰਦਾ ਤੇ ਜਦੋਂ ਕੁਸ ਦਿਮਾਗ ਚ ਆ ਜਾਂਦਾ ਤਾ ਨਾਲ ਦੀ ਨਾਲ ਲਿਖ ਲੈਂਦਾ ਛੋਟੀ ਜਿਹੀ ਡਾਇਰੀ ਤੇ ਪਿੰਨ ਜ਼ੇਬ ਚ ਹੀ ਰੱਖਦਾਂ ਸੀ।ਇਸ ਕਰਕੇ ਕੋਈ ਵੀ ਉਸ ਦੇ ਦਿਲ ਚ ਗੱਲ ਹੁੰਦੀ ਤਾਂ ਉਹ ਮੈਨੂੰ ਦੱਸ ਦਿੰਦਾ ਜੇ ਮੇਰੇ ਦਿਲ ਚ ਕੋਈ ਗੱਲ ਹੁੰਦੀ ਤਾਂ ਮੈਂ ਉਸਨੂੰ ਦੱਸ ਦਿੰਦਾ ਇਸ ਕਰਕੇ ਸਾਡੀ ਦੋਵਾਂ ਦੀ ਬਹੁਤ ਹੀ ਵਧੀਆ ਬਣਦੀ ਸੀ।ਉਸਦੀ ਡੈਥ ਹੋ ਗਈ ਸੀ ਛੇ ਸੱਤ ਸਾਲ ਪਹਿਲਾਂ ਤੇ ਮੈਨੂੰ ਅੱਜ ਵੀ ਨਹੀਂ ਭੁੱਲਦਾ ਕਿਉਂਕਿ ਜ਼ਿੰਦਗੀ ਚ ਛੇਤੀਂ ਕਿਸੇ ਇੰਨਸਾਨ ਨਾਲ ਸੋਚ ਨਹੀਂ ਮਿਲਦੀ ਜੀਹਦੇ ਨਾਲ ਆਪਾਂ ਆਪਣੇ ਦਿਲ ਦੀਆਂ ਗੱਲਾਂ ਬਾਤਾਂ ਕਰ ਲੈਂਦੇ ਹਾਂ।ਉਹੀ ਇੱਕ ਦੁਨੀਆਂ ਚ ਪਹਿਲਾਂ ਬੰਦਾਂ ਸੀ ਜੀਹਦੇ ਨਾਲ ਮੇਰੀ ਸੋਚ ਮਿਲੀ ਸੀ ਉਸ ਤੋਂ ਬਾਅਦ ਅਜ਼ੇ ਕਿਸੇ ਨਾਲ ਵੀ ਮੇਰੀ ਸੋਚ ਵਿਚਾਰ ਨਹੀਂ ਮਿਲੇ ਤੇ ਨਾਂ ਹੀ ਮੈਂ ਕਦੇ ਵੀ ਕਿਸੇ ਨਾਲ ਆਪਣੇ ਦਿਲ ਦੀ ਕੋਈ ਵੀ ਗੱਲ ਸ਼ੇਅਰ ਕੀਤੀ ਹੈ
ਬਾਕੀ ਮੈਂ ਰਿਹਾਂ ਹੀ ਪਹਿਲੇ ਦਿਨ ਤੋਂ ਇਕੱਲਾ ਜਿਹਾਂ ਹਾਂ। ਬੋਲ ਕੇ ਵੀ ਬਹੁਤ ਘੱਟ ਈ ਖੁਸ਼ ਹਾਂ। ਜਿਥੇ ਵੀ ਕੋਈ ਗੱਲ ਸੁਣ ਲਵਾਂ ਉਥੇ ਹੀ ਛੱਡ ਦਿੰਦਾਂ ਹਾਂ। ਮੈਂ ਆਪ ਕਿਸੇ ਨਾਲ ਕੋਈ ਗੱਲ ਕਰਦਾ ਨਹੀਂ ਹੋਰ ਤਾਂ ਹੋਰ ਮੈਨੂੰ ਤਾਂ ਜੇਕਰ ਕਦੇ ਕੋਈ ਸੁਪਨਾ ਵੀ ਆ ਜਾਵੇ ਉਹ ਵੀ ਨਹੀਂ ਕਿਤੇ ਸ਼ੇਅਰ ਕੀਤਾਂ ਕਿਸੇ ਨਾਲ ਵੀ ਚਲੋਂ ਛੱਡੋ। ਮੈਂ ਆਪਣੀ ਭੂਆ ਕੋਲੋਂ ਤਿੰਨ ਕੁ ਦਿਨਾਂ ਬਾਅਦ ਮੁੜ ਕੇ ਪਿੰਡ ਆ ਗਿਆ ਤੇ ਆਉਂਦੇ ਨੂੰ ਚਾਚਾ ਸੱਥ ਚ ਬੈਠਾਂ ਆਪਣੇ ਘਰ ਕੋਲ ਸੱਥ ਹੈ। ਚਾਚਾ ਕਹਿੰਦਾ ਕਿਉਂ ਜਗਨੇ ਕੀ ਹਾਲ ਚਾਲ ਐ ਮਿਲਿਆ ਆਇਆਂ ਭੂਆਂ ਨੂੰ ਮੈਂ ਕਿਹਾ ਹਾ ਜੀ ਚਾਚਾ ਜੀ ਫਿਰ ਮੈਂ ਵੀ ਲਾ ਕੇ ਸਾਈਕਲ ਦਾ ਸਟੈਂਡ ਬੈਠ ਗਿਆ ਚਾਚੇ ਕੋਲ ਤੇ ਕਿਹਾ ਚਾਚਾ ਜੀ ਮੈਂ ਉਸ ਦਿਨ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਸੀ। ਕਹਿੰਦਾ ਮੈਨੂੰ ਜਗਨੇ ਬਹੁਤ ਹੀ ਜ਼ਿਆਦਾ ਤੇਜ਼ੀ ਸੀ ਉਸ ਦਿਨ ਫੇਰ ਮੈਂ ਹਸਦੇ ਹਸਦੇ ਨੇ ਕਿਹਾ ਹੁਣ ਤਾ ਨਹੀਂ ਤੇਜੀ ਕਹਿੰਦਾ ਹੁਣ ਨਹੀਂ ਹੁਣ ਤਾ ਤੇਰੇ ਕੋਲ਼ੇ ਹੀ ਹਾਂ। ਫਿਰ ਅਸੀ ਦੋਵਾ ਨੇ ਕਾਫੀ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਕਿਹਾ ਚਾਚਾ ਜੀ ਦੇਖੋਂ ਹੁਣ ਤੁਸੀਂ ਸੱਥ ਚ ਬੈਠੇ ਉ ਸਾਦੇ ਪਹਿਰਾਵੇਂ ਚ ਤੁਹਾਨੂੰ ਸਾਰੇ ਈ ਜਾਣਦੇ ਨੇ ਕਿ ਇਹ ਮੁੰਡਾ ਕੀਹਦਾ ਤੇ ਕਿਵੇਂ ਦਾ ਇੰਨਸਾਨ ਹੈਂ। ਕਹਿੰਦਾ ਹਾਂ ਫਿਰ ਮੈਂ ਕਿਹਾ ਕਿ ਜੇਕਰ ਤੁਸੀਂ ਏਥੇ ਚੰਗੀ ਸ਼ੌਕੀਨੀ ਲਾ ਕੇ ਬੈਠੋਗੇ ਤਾਂ ਵੀ ਤੁਹਾਡੀ ਉਸੇ ਤਰ੍ਹਾਂ ਹੀ ਪਹਿਚਾਣ ਰਹੇਂਗੀ ਕਹਿੰਦਾ ਹਾਂ ਸਹੀ ਹੈ ਫਿਰ ਮੈਂ ਕਿ ਚਾਚਾ ਜੀ ਤੁਸੀਂ ਹੁਣ ਮੋਟਰਸਾਈਕਲ ਤੇ ਸਫਰ ਕਰਦੇ ਉ ਤਾਂ ਵੀ ਤੁਹਾਡੀ ਉਹੀ ਪਛਾਣ ਹੈ ਜੇਕਰ ਤੁਸੀਂ ਹੁਣ ਮੋਟਰਸਾਈਕਲ ਛੱਡ ਕੇ ਨਵੀ ਕਾਰ ਤੇ ਸ਼ੌਕੀਨੀ ਲਾ ਕੇ ਸਫ਼ਰ ਤੈਅ ਕਰੋਂ ਗੇ ਤਾਂ ਵੀ ਤੁਹਾਡੀ ਉਹੀ ਪਹਿਚਾਣ ਰਹੇਂਗੀ ਪਹਿਚਾਣ ਤਾ ਤੁਹਾਡੀ ਉਹੀ ਰਹੇਗੀ। ਬੇਸ਼ੱਕ ਤੁਸੀਂ ਜਹਾਜ਼ ਤੇ ਸਫ਼ਰ ਤੈਅ ਕਰ ਲਵੋ। ਪਹਿਚਾਣ ਨਹੀਂ ਕਿਸੇ ਵੀ ਇੰਨਸਾਨ ਦੀ ਬਦਲ ਸਕਦੀ ਚਾਚਾ ਜੀ ਕਹਿੰਦੇ ਹਾਂ ਜਗਨ ਬਿਲਕੁਲ ਸਹੀ ਕਿਹਾ ਤੂੰ ਬੰਦੇ ਦਾ ਤਾ ਉਈ ਪਤਾ ਲੱਗ ਜਾਂਦਾ ਹੈ ਕਿ ਕੌਂਣ ਕਿੰਨੇ ਕੁ ਪਾਣੀ ਚ ਹੈ। ਦਿਖਾਵੇ ਦੀ ਤਾ ਲੋੜ ਈ ਨਹੀਂ ਪੈਂਦੀ।
ਇਸ ਕਰਕੇ ਹਮੇਸ਼ਾ ਹੀ ਆਪਣੀ ਸੋਚ ਤੇ ਅਜ਼ਾਦ ਹੋ ਕੇ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਜਿਵੇਂ ਮਨ ਖੁਸ਼ ਹੋਵੇ ਕਰੋਂ ਕਿਉਂਕਿ ਮਨ ਦੀ ਖੁਸ਼ੀ ਕਦੇ ਵੀ ਮੁੱਲ ਨਹੀਂ ਖਰੀਦੀ ਜਾ ਸਕਦੀ ਪਰ ਸੋਚ ਹਰ ਇੱਕ ਇੰਨਸਾਨ ਨੂੰ ਚੰਗੀ ਰੱਖਣੀ ਚਾਹੀਦੀ ਹੈ।ਗਲਤ ਕੰਮਾਂ ਤੋਂ ਬੱਚਣਾ ਚਾਹੀਦਾ ਹੈ,ਗਲਤ ਸੰਗਤ ਤੋਂ ਬਚਣਾ ਚਾਹੀਦਾ ਹੈ, ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਸ ਕਰਕੇ ਮੈਂ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਸਾਈਕਲ ਚਲਾਉ ਸੇਹਤ ਬਚਾਉ ਸਾਈਕਲ ਚਲਾਉਣ ਦੇ ਰਿਜਾਲਟ ਤੁਹਾਨੂੰ ਆਪਣੇ ਆਪ ਮਿਲਣ ਲੱਗ ਜਾਣਗੇ।
ਜਗਨ ਉੱਗੋਕੇ ਧਾਲੀਵਾਲ,

Leave a Reply

Your email address will not be published. Required fields are marked *