ਇੱਕ ਵਾਰ ਬੱਸ ‘ਚ ਸਾਡੇ ਨਾਲ ਕਿਸੇ ਬਾਹਰਲੇ ਜਿਲ੍ਹੇ ਤੋਂ ਆਇਆ ਬਜ਼ੁਰਗ ਬੈਠਾ ਸੀ , ਜਦੋਂ ਉਸਦੀ ਟਿਕਟ ਦੀ ਵਾਰੀ ਆਈ ਤਾਂ ਉਹ ਬੜਾ ਬੇਚੈਨ ਜਿਹਾ ਹੋ ਰਿਹਾ ਸੀ । ਕੰਡਕਟਰ ਨੇ ਆਸੇ ਪਾਸੇ ਦੀਆਂ ਟਿਕਟਾਂ ਕਟਦਿਆਂ ਕਈ ਵਾਰ ਬਾਬੇ ਨੂੰ ਟਿਕਟ ਕਟਾਉਂਣ ਦਾ ਕਿਹਾ । ਅਖੀਰ ਕੰਡਕਟਰ ਨੇ ਖਿਝ ਕੇ ਉੱਚੀ ਸਾਰੀ ਕਿਹਾ ਕਿ ਬਾਬਾ ਤੈਨੂੰ ਕਿੰਨ੍ਹੇ ਵਾਰ ਕਹਿਤਾ ,,ਸੁਣਦਾ ਹੀ ਨੀ ,,ਮੈਂ ਸਾਰੀ ਬੱਸ ਦੀਆਂ ਟਿਕਟਾਂ ਕੱਟ ਆਇਆ ,,,ਲਗਦਾ ਮਹੂਰਤ ਕਢਾ ਕੇ ਟਿਕਟ ਕਟਾਉਣੀ ਐ ?
ਸਾਰੀ ਬੱਸ ਦਾ ਧਿਆਨ ਬਾਬੇ ਵੱਲ ਹੋ ਗਿਆ ਸੀ । ਬਾਬੇ ਨੇ ਸ਼ਰਮਿੰਦਾ ਜਿਹਾ ਹੁੰਦਿਆਂ ਕਿਹਾ ਕਿ ਭਾਈ ਕਾਕੇ ,ਮੈਂ ਤਾਂ ਪਿੰਡ ਦਾ ਨਾਂ ਭੁੱਲ ਗਿਆ , ਓਦੋਂ ਦਾ ਯਾਦ ਕਰੀਂ ਜਾਨਾ ,,, ਮੁੰਡੇ ਨੇ ਲਿਖ ਕੇ ਵੀ ਦਿੱਤਾ ਸੀ ਪਰ ਪਰਚੀ ਗਵਾਚ ਗੀ ,,,ਕੰਡਕਟਰ ਦੁਖੀ ਜਾ ਹੋ ਕੇ ਕਹਿੰਦਾ ਲੈ ਦੱਸ ,,ਕੋਈ ਤਾਂ ਮਾੜੀ ਮੋਟੀ ਨਿਸ਼ਾਨੀ ਦੱਸ ,,,ਬਾਬਾ ਵਿਚਾਰਾ ਆਸੇ-ਪਾਸੇ ਜੇ ਵੇਖਦਾ ਕਹਿੰਦਾ ,, ਪੁੱਤ ਕੋਈ ਡਿੱਗਪੀ ਡਿੱਗਪੀ ਜਾ ਪਿੰਡ ਐ । ਇੱਕ ਵਾਰ ਤਾਂ ਆਲੇ -ਦੁਆਲੇ ਦੇ ਲੋਕ ਤੇ ਕੰਡਕਟਰ ਵੀ ਸੋਚਣ ਲੱਗ ਪਿਆ ਫੇਰ ਇੱਕ ਦਮ ਉੱਚੀ- ਉੱਚੀ ਹੱਸਣ ਲੱਗ ਪਿਆ … ਸਾਰੇ ਹੈਰਾਨ ਹੋ ਕੇ ਉਸ ਵੱਲ ਵੇਖਣ ਲੱਗੇ …ਉਹ ਹੱਸਦਾ- ਹੱਸਦਾ ਬੋਲਿਆ ਕਿ ਬਾਬਾ ਤੂੰ ਵੀ ਸੱਚਾ ਈ ਏਂ … ਉਹ ਪਿੰਡ ਡਿੱਗਪੀ ਨਹੀਂ …ਢੈਪਈ ਐ…ਸਾਰੀ ਬੱਸ ਹੱਸ ਹੱਸ-ਹੱਸ ਦੂਹਰੀ ਹੋਗੀ 😂😂🤣🤣
ਅੰਮ੍ਰਿਤਾ ਸਰਾਂ
ਹਾਹਾਹਾਹਾ, ਬਾਕਮਾਲ