ਦੋ ਤਿੰਨ ਸਾਲ ਹੋਗੇ ਛੁਟੀਆਂ ਚ ਕੁੱਲੂ ਮਨਾਲੀ ਦਾ ਪ੍ਰੋਗ੍ਰਾਮ ਬਣ ਗਿਆ। ਮਿੱਤਰ ਪਰਿਵਾਰ ਨਾਲ ਚਲੇ ਗਏ। ਰਸਤੇ ਵਿਚ ਹਿਮਾਚਲ ਦਾ ਇੱਕ ਕਸਬਾ ਅਉਂਦਾ ਹੈ ਭੂੰਤਰ। ਓਥੇ ਫਲ ਫਰੂਟ ਦੀਆਂ ਦੁਕਾਨਾਂ ਰਸਤੇ ਵਿਚ ਹੀ ਹਨ। ਜਾਂਦੇ ਵਕਤ ਅਸੀਂ ਓਹਨਾ ਕੋਲੋ ਚੈਰੀ ਲੁਕਾਟ ਤੇ ਹੋਰ ਫਲ ਰਸਤੇ ਵਿਚ ਖਾਣ ਲਈ ਖਰੀਦੇ। ਉਸਨੇ ਬਹੁਤ ਮੁਨਾਸਿਬ ਰੇਟ ਲਾਇਆ। ਤੇ ਸਾਨੂ ਉਂਜ ਖਾਣ ਤੋ ਵੀ ਨਹੀ ਟੋਕਿਆ। ਉਸਦੀ ਦੁਕਾਨ ਦਾਰੀ ਪਸੰਦ ਆ ਗਈ। ਮੈ ਮੇਰੇ ਨਾਲਦੇ ਨੂ ਕਿਹਾ ਵਾਪਿਸੀ ਵੇਲੇ ਇਸੇ ਕੋਲੋ ਫਰੂਟ ਖਰੀਦਾ ਗੇ। ਓਹ ਵੀ ਮੇਰੇ ਨਾਲ ਸੇਹਮਤ ਹੋ ਗਿਆ। ਮੈ ਉਸ ਦੁਕਾਨ ਦਾਰ ਨੂ ਉਸਦਾ ਨਾਮ ਪੁਛਿਆ ਤੇ ਆਖਿਆ ਵਾਪਿਸੀ ਵੇਲੇ ਤੇਰੇ ਤੋ ਹੀ ਸਮਾਂਨ ਖਰੀਦਾ ਗੇ। ਮੇਰਾ ਨਾਮ ਹੈ ਜੀ ਸੋਨੂ ਚੋਰ। ਸਾਨੂ ਦੋਹਾਂ ਨੂ ਹਸੀ ਆ ਗਈ। ਇਥੇ ਚੋਰ ਤਾਂ ਜੀ ਸਾਰੇ ਹੀ ਹਨ ਪਰ ਮੈ ਇੱਕਲੈ ਨੇ ਹੀ ਆਪਣਾ ਨਾਮ ਸੋਨੂ ਚੋਰ ਰਖਿਆ ਹੋਇਆ ਹੈ। ਚਾਰ ਕੁ ਦਿਨਾ ਬਾਅਦ ਅਸੀਂ ਵਾਪਿਸੀ ਤੇ ਸੋਨੂ ਚੋਰ ਦੀ ਦੁਕਾਨ ਤੋ ਹੀ ਫਰੂਟ ਖਰੀਦਿਆ। ਰੇਟ ਉਸਨੇ ਓਹੀ ਲਾਇਆ ਪਰ ਅਸੀਂ ਬਹੁਤੀ ਪੁਛ ਪੜਤਾਲ ਤੇ ਮਾਲ ਦੀ ਚੈਕਿੰਗ ਨਹੀ ਕੀਤੀ ਕਿਓਕੇ ਸਾਨੂ ਸੋਨੂ ਚੋਰ ਤੇ ਪੂਰਾ ਵਿਸ਼ਵਾਸ ਸੀ। ਅਸੀਂ ਖੁਲ ਕੇ ਖਰੀਦਾਰੀ ਕੀਤੀ ਤੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਲਈ ਵੀ ਫਰੂਟ ਹੀ ਖਰੀਦ ਲਿਆ। ਚੰਡੀਗਡ ਪਹੁੰਚ ਕੇ ਜਦੋ ਅਸੀਂ ਫਰੂਟ ਵਾਲਾ ਡਿੱਬਾ ਖੋਲਿਆ ਤਾਂ ਓਹ ਫਰੂਟ ਗਲਿਆ ਹੋਇਆ ਸੀ। ਹੁਣ ਜੇਹੜੇ ਵੀ ਡਿੱਬੇ ਨੂ ਖੋਲੀਏ ਬਸ ਗਲਿਆ ਫਰੂਟ। ਸਾਨੂ ਤੇ ਸੋਨੂ ਚੋਰ ਨੇ ਪਹਲਾ ਹੀ ਦਸ ਦਿੱਤਾ ਸੀ ਕਿ ਇਥੇ ਸਾਰੇ ਹੀ ਚੋਰ ਹਨ। ਤੇ ਮੈ ਵੀ ਚੋਰ ਹਾਂ। ਪਰ ਅਸੀਂ ਉਸਦੇ ਸਚ ਨੂ ਸਮਝ ਨਹੀ ਸਕੇ। ਯਾਤਰੂਆਂ ਨੂ ਠਗਨਾ ਤੇ ਬੁਧੂ ਬ੍ਨੋਉਣਾ ਓਹਨਾ ਦਾ ਪਹਲਾ ਕਮ ਹੁੰਦਾ ਹੈ। ਹੁਣ ਵੀ ਸੋਨੂ ਚੋਰ ਨੂ ਯਾਦ ਕਰਕੇ ਸਾਨੂ ਆਪਣੀ ਮੂਰਖਤਾ ਤੇ ਗੁੱਸਾ ਵੀ ਅਉਂਦਾ ਹੈ ਤੇ ਹਾਸੀ ਵੀ।
#ਰਮੇਸ਼ਸੇਠੀਬਾਦਲ