ਅੱਜ ਦੇ ਬੱਚੇ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣ ਰਹੇ ਹਨ, ਹਾਈ-ਪ੍ਰੋਫਾਈਲ ਮਾਪੇ ਹਨ, ਹਾਈ ਪ੍ਰੋਫਾਈਲ ਬੱਚੇ ਦੀ ਪਰਵਰਿਸ਼ ਹੋ ਰਹੀ ਹੈ, ਸੁਪਰ ਸਪੈਸਲਿਸਟੀ ਹਸਪਤਾਲ ਵਿਚ ਪੈਦਾ ਹੁੰਦੇ ਹਨ, ਇੰਟਰਨੈਸ਼ਨਲ ਸਕੂਲਾਂ ਵਿੱਚ ਪੜ੍ਹਦੇ ਹਨ,ਹਾਈ ਪ੍ਰੋਫਾਈਲ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਹਾਈ-ਪ੍ਰੋਫਾਈਲ ਹੋਟਲਾਂ ਵਿਚ ਜਾਂਦੇ ਹਨ, ਹਾਈ ਪ੍ਰੋਫਾਈਲ ਜਨਮ ਦਿਨ ਆਦਿ ਤੇ ਪਾਰਟੀਆਂ ਕਰਦੇ ਹਨ।
ਇਹਨਾਂ ਦੀ ਗਾੜ੍ਹੀ ਕਮਾਈ ਨਾਲ ਵੱਡੇ ਵੱਡੇ ਹੋਟਲ ਬਣਦੇ ਹਨ, ਇਹੋ ਹੋਟਲਾਂ ਦੇ ਖਾਣੇ ਖਾ ਕੇ ਬਿਮਾਰ ਹੋਣ ਤੋਂ ਬਾਅਦ ਇਹ ਵੱਡੇ ਵੱਡੇ ਸੁਪਰ ਸਪੈਸਲਿਸਟੀ ਹਸਪਤਾਲ ਨੂੰ ਜਨਮ ਦਿੰਦੇ ਹਨ , ਇਹ ਹਸਪਤਾਲ ਪੰਜ ਤਾਰਾ ਹੋਟਲ ਵਰਗੇ ਹਨ , ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੀ ਕਮਾਈ ਦਾ ਇਹ ਬੱਚੇ ਸਰੋਤ ਹਨ , ਮਿਡਲ ਕਲਾਸ ਤਬਕਾ ਇਲਾਜ ਕਰਾਉਣ ਦੇ ਲਈ ਕਰਜ਼ਾਈ ਤੱਕ ਬਣ ਜਾਂਦਾ ਹੈ, ਇਸ ਕਮਾਈ ਨਾਲ ਮੌਲ ਬਣਦੇ ਹਨ ,ਵੱਡੇ ਵੱਡੇ ਸ਼ੋਅ ਰੂਮ, ਜਿਮ ਬਣਦੇ ਹਨ ਤੇ ਇਹ ਬੱਚੇ ਮਲਟੀਨੈਸ਼ਨਲ ਕੰਪਨੀਆਂ ਦੇ ਲਈ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਬਣ ਜਾਂਦੇ ਹਨ ਤੇ ਜਦ ਕੋਈ ਮੁਰਗੀ ਆਪਣੀ ਮਿਹਨਤ ਦਾ ਮੁੱਲ ਜਿਆਦਾ ਮੰਗੇ ਤਾਂ ਉਸ ਨੂੰ ਬਾਹਰ ਕੱਢ ਦਿਤਾ ਜਾਂਦਾ ਹੈ ਤੇ ਥੋੜ੍ਹਾ ਚੋਗਾ ਚੁਗਣ ਵਾਲੀ ਮੁਰਗੀ ਨੂੰ ਰੱਖ ਲਿਆ ਜਾਂਦਾ ਹੈ,ਇਸ ਤਰ੍ਹਾਂ ਇਹ ਬੱਚੇ ਕੁੱਝ ਕੁ ਲਈ ,’ ਅਮੀਰ ਬਣਨ ਦੀ ਢਾਲ’ ਦਾ ਕੰਮ ਕਰਦੇ ਹਨ ।
ਕੰਵਲਜੀਤ ਕੌਰ ਜੁਨੇਜਾ