ਢਾਹ ਦਿੱਤੀ ਗਈ ਗੁਮਟਾਲਾ ਜੇਲ ਦੇ ਅੱਠ ਨੰਬਰ ਅਹਾਤੇ ਸਾਮਣੇ ਇੱਕ ਬੋਹੜ ਅਤੇ ਪਿੱਪਲ ਦੇ ਰੁੱਖ ਹੋਇਆ ਕਰਦੇ ਸਨ..ਤਣੇ ਵਲੇਵੇ ਖਾ ਕੇ ਇੱਕਦੂਜੇ ਨਾਲ ਇੰਝ ਜੁੜੇ ਕੇ ਜੇ ਕੋਈ ਕੱਲਾ ਬੋਹੜ ਵੱਢਣਾ ਚਾਹੇ ਤਾਂ ਨਾਲ ਪਿੱਪਲ ਵੀ ਵੱਢਿਆ ਜਾਊ..!
ਕਿਸੇ ਮੁਲਾਜਿਮ ਨੇ ਦੱਸਿਆ ਕੇ ਸੰਘਰਸ਼ ਵੇਲੇ ਇਸ ਅਹਾਤੇ ਦੋ ਸਿੰਘ ਕੈਦ ਸਨ..ਇੱਕ ਬੋਹੜ ਸਿੰਘ ਤੇ ਦੂਜੇ ਦਾ ਨਾਂਅ ਪਿੱਪਲ ਸਿੰਘ..ਪੱਕੀ ਯਾਰੀ..ਦੋਹਾ ਨੇ ਆਪਣੇ ਹੱਥੀਂ ਲਾਏ ਸਨ..ਕੋਲ ਕੋਲ..ਫੇਰ ਜਮਾਨਤ ਹੋ ਗਈ ਤੇ ਮਗਰੋਂ ਅੱਗੜ ਪਿੱਛੜ ਦੋਵੇਂ ਸ਼ਹੀਦ ਹੋ ਗਏ..!
ਹੁਣ ਇਸ ਨੂੰ ਸਬੱਬ ਆਖਿਆ ਜਾਵੇ ਚੜ੍ਹਦੀ ਕਲਾ ਕੇ ਕਰਾਮਾਤ..!
ਇੱਕ ਚੜ੍ਹਦੀ ਕਲਾ ਇਹ ਜਿਉਣ ਜੋਗਾ ਵੀ ਵਰਤਾ ਗਿਆ..ਸਦੀਵੀਂ ਨੀਂਦਰ ਸੌਣ ਤੋਂ ਪਹਿਲਾਂ..ਸੁਲਾ ਮਾਰੀ ਆਓ ਰੁੱਖ ਲਾਈਏ ਪਰ ਸਾਰੇ ਸਿਰ ਫੇਰ ਗਏ..ਤੂੰ ਤਾਂ ਸਰਕਾਰੀ ਏਂ..ਗੱਦਾਰ ਏਂ..ਤੂੰ ਕਦੇ ਦਾ ਵਿਕ ਗਿਆਂ ਏਂ..!
ਕੱਲੇ ਰਹਿ ਗਏ ਦਾ ਕੌਂਮ ਮੁੱਲ ਨਾ ਪਾ ਸਕੀ ਪਰ ਦੁਸ਼ਮਣ ਪਛਾਣ ਗਿਆ..ਖਾਦੇ ਆਂਵਲੇ ਦਾ ਅਸਰ ਹੁਣ ਵਿਖ ਰਿਹਾ..ਆਖੀਆਂ ਇੰਨ ਬਿੰਨ ਸੱਚ ਹੋ ਰਹੀਆਂ..ਠੀਕ ਇੱਕ ਤਰਤੀਬ ਵਿੱਚ..ਕੱਲਾ ਬੈਠਾ ਕਦੇ ਕਦੇ ਝੂਰਦਾ ਜਰੂਰ ਹੋਣਾ ਕੇ ਕਿਥੇ ਜਨਮ ਹੋ ਗਿਆ ਜਿਥੇ ਯਕੀਨ ਦਵਾਉਣ ਲਈ ਖੁਦ ਮਰਨਾ ਪੈਂਦਾ..ਤਾਂ ਵੀ ਪੂਰੀ ਤਰਾਂ ਗੱਲ ਨਹੀਂ ਬਣਦੀ..ਲੋਥ ਦਾ ਵੀ ਚੀਰ ਹਰਨ ਕਰ ਦਿੰਦੇ..ਖੈਰ ਮੁੱਕਦੀ ਗੱਲ..ਬੜਾ ਚੇਤੇ ਆਉਨਾ ਚੋਬਰਾ..ਦਿਨੇ ਰਾਤ..ਜਿਥੇ ਵੀ ਹੋਵੇਂ ਚੜ੍ਹਦੀ ਕਲਾ ਵਿੱਚ ਹੋਵੇਂ..ਬਹੁਤੇ ਰੋਣਗੇ ਦਿਲਾਂ ਦੇ ਜਾਨੀ..ਮਾਪੇ ਤੈਨੂੰ ਘੱਟ ਰੋਣਗੇ..!
#ਹਰਪ੍ਰੀਤ ਸਿੰਘ #ਜਵੰਦਾ