ਬੀਬੀ ਸੰਦੀਪ ਕੌਰ ਕਾਸ਼ਤੀਵਾਲ ਜੀ ਬਿਖੜੇ ਪੈਂਡੇ ਵਿੱਚ ਲਿਖਦੇ ਕੇ ਸੰਗਰੂਰ ਜੇਲ ਵਿੱਚ ਬੰਦ ਸਾਂ..ਅਚਾਨਕ ਬਾਕੀ ਬੀਬੀਆਂ ਹੋਰ ਜੇਲ ਵਿਚ ਘੱਲ ਦਿੱਤੀਆਂ..ਕੱਲੀ ਰਹਿ ਗਈ..ਜੀ ਨਾ ਲੱਗਿਆ ਕਰੇ..ਸਾਰਾ ਦਿਨ ਬਾਣੀ ਪੜਦੀ ਰਹਿੰਦੀ..ਕਦੇ ਕਿਤਾਬਾਂ ਤੇ ਕਦੇ ਸਫਾਈ..ਇੱਕ ਅਨਾਰ ਦਾ ਬੂਟਾ ਵੀ ਲਾ ਦਿੱਤਾ..ਇੱਕ ਦਿਨ ਵਰਾਂਡੇ ਵਿਚ ਇੱਕ ਬਿੱਲੀ ਦਿੱਸੀ..ਭੁੱਖੀ ਸੀ ਦੁੱਧ ਪਾ ਦਿੱਤਾ..ਮਗਰੋਂ ਓਥੇ ਹੀ ਗਿੱਝ ਗਈ..ਪਤਾ ਲੱਗਾ ਕੇ ਭਾਈ ਨਛੱਤਰ ਸਿੰਘ ਰੋਡੇ ਜੀ ਨੇ ਪਾਲੀ ਸੀ..ਓਹਨਾ ਮਗਰੋਂ ਕੱਲੀ ਰਹਿ ਗਈ..ਬੀਬੀ ਜੀ ਆਖਦੇ ਓਥੇ ਇੱਕ ਟਟੀਹਰੀ ਦੇ ਬੱਚੇ ਵੀ ਸਨ..ਮੈਨੂੰ ਲੱਗਿਆ ਇਸ ਬਿੱਲੀ ਨੇ ਖਾ ਜਾਣੇ..ਆਲ੍ਹਣਾ ਚੁੱਕ ਅੰਦਰ ਅਲਮਾਰੀ ਤੇ ਉੱਚੀ ਥਾਂ ਵਿਚ ਰੱਖ ਦਿੱਤਾ..ਹੁਣ ਟਟੀਹਰੀ ਰੌਲਾ ਪਾਵੇ ਮੇਰੇ ਬੋਟ ਵਾਪਿਸ ਕਰ..ਮਜਬੂਰਨ ਫੇਰ ਬਾਹਰ ਰਖਣੇ ਪਏ..!
ਡੁੱਬ ਜਾਣੀ ਕੁਝ ਹੀ ਦਿੰਨਾ ਵਿਚ ਇਕ ਇੱਕ ਕਰਕੇ ਸਾਰੇ ਖਾ ਗਈ..!
ਕਈਆਂ ਦਾ ਭਾਵੇਂ ਜਿੰਨਾ ਮਰਜੀ ਭਲਾ ਕਰ ਲਵੋ..ਭੁੱਖ ਮੱਚਦਿਆਂ ਸਭ ਕੁਝ ਭੁੱਲ ਜਾਂਦੇ..ਇਹ ਬਿਰਤੀ ਇਨਸਾਨ ਵਿੱਚ ਵੀ ਵਾਸ ਕਰਦੀ..ਕਿਸੇ ਵਿੱਚ ਥੋੜੀ ਤੇ ਕਿਸੇ ਵਿੱਚ ਬਹੁਤੀ..!
ਹਰਪ੍ਰੀਤ ਸਿੰਘ ਜਵੰਦਾ