ਹੰਢਾਈਆਂ ਗੱਲਾਂ | handiyan gallan

ਖੁਦਕਸੀ ਕਿਸੇ ਵੀ ਮੁਸੀਬਤ ਦਾ ਹੱਲ ਨਹੀ ,ਇਸ ਨਾਲ ਅਸੀ ਆਪਣੇ ਪਿੱਛੇ ਬਚਦੇ ਪਰਿਵਾਰਕ ਮੈਂਬਰਾਂ ਨੂੰ ਤੜਫਦੇ ਛੱਡ ਜਾਂਦੇ ਹਾਂ ,
ਰੋਗ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ ਜਦੋਂ ਅਸੀ ਉਸਦਾ ਦੁੱਖ ਮਹਿਸੂਸ ਕਰਨਾ ਛੱਡ ਦਿੱਤਾ ਰੋਗ ਆਪੇ ਠੀਕ ਹੋਣ ਲੱਗ ਜਾਂਣਾ ,
ਬਹੁਤੀਆਂ ਬਿਮਾਰੀਆਂ ਸਾਨੂੰ ਹੁੰਦੀਆਂ ਨਹੀ ਬੇ ਫਾਲਤੂ ਦੇ ਕਰਵਾਏ ਟੈਸਟਾਂ ਨਾਲ ਅਸੀ ਆਪਣੇ ਆਪ ਨੂੰ ਬਿਮਾਰ ਕਰ ਲੈਂਦੇ ਹਾਂ
ਰੋਗ ਕੋਈ ਵੀ ਵੱਡਾ ਛੋਟਾ ਨਹੀ ਤੁਸੀ ਆਪਣੇ ਮਨ ਨੂੰ ਸੱਚੇ ਇਰਾਦੇ ਨਾਲ ਕਹੋ ਕਿ ਇਸਨੂੰ ਠੀਕ ਕਰਦੇ ਉਹ ਉਸਨੂੰ ਠੀਕ ਕਰਨ ਵਿੱਚ ਲੱਗ ਜਾਵੇਗਾ ,
ਮਾਂ ਦਾ ਪੁੱਤ ਚਾਹੇ ਚੰਗਾ ਹੋਵੇ ਜਾਂ ਮਾੜਾ ਮਾਂ ਲਈ ਹਮੇਸਾਂ ਪੁੱਤ ਹੀ ਰਹਿੰਦਾ ਏ ,ਕੁੱਖੋਂ ਜੰਮਿਆ ਜੋ ਹੈ ,
ਔਰਤਾਂ ਤੇ ਮਰਦਾਂ ਦੀ ਸਮੂਹਿਕ ਆਦਤ ਹੈ ਗੱਲ ਇਹ ਪੂਰੇ ਪਿੰਡ ਚ ਫੈਲਾ ਦੇਣਗੇ ਪਰ ਇੱਕ ਦੂਜੇ ਨੂੰ ਇਹ ਜਰੂਰ ਕਹਿਣਗੇ ਗਹਾਂ ਗੱਲ ਨਾ ਕਰੀ ਬੱਸ ਤੈਨੂੰ ਹੀ ਦੱਸਿਆ ,
ਜੇਕਰ ਨੂੰਹ ਸੱਸ ਨੂੰ ਮਾਂ ਸਮਝੇ ਤੇ ਸੱਸ ਨੂੰਹ ਨੂੰ ਆਪਣੀ ਧੀ ਸਮਝੇ ਤਾਂ ਹੋ ਨੀ ਸਕਦਾ ਕਿ ਘਰ ਚ ਕਦੇ ਦੀਵਾਰਾਂ ਨਿਕਲ ਜਾਣ ,
ਜਵਾਈ ਐਹੋ ਜਾ ਬਣੋ ਕਿ ਸਹੁਰਾ ਪਰਿਵਾਰ ਕਹੇ ਵੀ ਐਹੋ ਜਾ ਜਵਾਈ ਘਰ ਘਰ ਹੋਵੇ ,
ਚਾਹੇ ਸਾਡੇ ਕੋਲ ਕੁੱਲੀ ਹੈ ਜਾਂ ਕੋਠੀ ਪਰ ਹਰ ਚੀਜ ਨੂੰ ਸੱਚੇ ਪਾਤਸਾਹ ਦਾ ਸੁਕਰਾਨਾ ਕਰਨਾ ਨਾ ਭੁੱਲੋ,
ਜਿੰਦਗੀ ਵਿੱਚ ਜਦੋਂ ਤੁਸੀ ਦੁਖੀ ਹੁੰਦੇ ਹੋ ਤਾਂ ਆਪਣਾ ਦੁੱਖ ਉਹਨਾਂ ਸੱਜਣਾਂ ਨਾਲ ਜਰੂਰ ਸਾਂਝਾ ਕਰੋ ਜੋ ਤੁਹਾਡੀ ਸੁਣ ਸਕਦੇ ਨੇ ,
ਪੈਸਾ ,ਜਾਇਦਾਦ ਬਹੁਤ ਕਮਾਇਆ ਜਾ ਸਕਦਾ ਜਿੰਦਗੀ ਵਿੱਚ ਕੋਸਿਸ ਕਰੋ ਕਿ ਮਾਂ ਬਾਪ ਦੀ ਸੇਵਾ,ਸਤਿਕਾਰ ਕਮਾਇਆ ਜਾਵੇ
ਸਬਰ ਉਹ ਧਨ ਹੈ ਜੋ ਤੁਹਾਡੀ ਕੁੱਲੀ ਨੂੰ ਮਹਿਲ ਬਣਾ ਸਕਦਾ ਹੈ ,
ਰਿਸਤਾ ਵੇਖਣ ਲੱਗੇ ਆਪਣੇ ਧੀ ਪੁੱਤ ਲਈ ਧਨ ਦੌਲਤ ਘੱਟ ਜਿਆਦਾ ਅਕਲ ਵੇਖੋ ਕਿਉਕਿ ਅਕਲਮੰਦ ਇਨਸਾਨ ਤੁਹਾਨੂੰ ਕੱਖਾਂ ਤੋਂ ਲੱਖ ਬਣਾ ਸਕਦਾ ਤੇ ਬੇਅਕਲ ਲੱਖਾਂ ਨੂੰ ਕੱਖ ਕਰ ਸਕਦਾ ਹੈ ,
ਮਿਹਨਤ ਕਰਦੇ ਸਮੇਂ ਕਦੇ ਵੀ ਨਤੀਜੇ ਦੀ ਕਾਹਲੀ ਨਾ ਕਰੋ ,,,ਯਕੀਨ ਮੰਨੀਓ ਤੁਹਾਡੀ ਮਿਹਨਤ ਲੋਕਾਂ ਦਿਆਂ ਕੰਨਾਂ ਵਿੱਚ ਗੂੰਜੇਗੀ
ਜਿੰਦਗੀ ਵਿੱਚ ਜਿਸ ਗੱਲ ਤੇ ਤੁਸੀ ਜਿਆਦਾ ਜੋਰ ਦੇਵੋਗੇ ਉਹੀ ਬਣੋਗੇ ,
ਚਲਦਾ
ਜਸਵੰਤ ਸਿੰਘ ਜੋਗਾ

Leave a Reply

Your email address will not be published. Required fields are marked *