ਪੀ ਜੀ ਹੀ ਤਾਂ ਹੈ।
“ਨੀ ਮਿਨੀ ਤੂੰ ਰੋਟੀ ਕਿਥੋ ਖਾਂਦੀ ਹੈ ਉਥੇ ?’ ਉਸ ਨੇ ਨੋਕਰੀ ਤੇ ਨਵੀਂ ਲੱਗੀ ਆਪਣੀ ਪੋਤੀ ਨੂੰ ਪੁੱਛਿਆ।
“ਮੈਂ ਪੀ ਜੀ ਚ ਹੀ ਰਹਿੰਦੀ ਹਾਂ ਤੇ ਉਥੇ ਹੀ ਖਾਣਾ ਮਿਲਦਾ ਹੈ ਬੀਜੀ।’
“ਨੀ ਆ ਪੀ ਜੀ ਕੀ ਹੁੰਦੀ ਹੈ ਹੋਸਟਲ ਜਾਂ ਹੋਟਲ ਤੇ ਸੁਣਿਆ ਸੀ ।’ ਬੀਜੀ ਨੇ ਬੜੀ ਉਕਸੁਕਤਾ ਨਾਲ ਪੁਛਿਆ।
“ਬੀਜੀ ਸਹਿਰਾਂ ਵਿੱਚ ਲੋਕ ਬਾਹਰਲੇ ਦੋ ਚਾਰ ਮੁੰਡੇ ਕੁੜੀਆਂ ਨੂੰ ਆਪਣੇ ਘਰ ਰੱਖ ਲੈਂਦੇ ਹਨ। ਉਹਨਾ ਕੋਲੋ ਉੱਕੇ ਪੁੱਕੇ ਮਹੀਨੇ ਦੇ ਹਿਸਾਬ ਨਾਲ ਪੈਸੇ ਲੇਂਦੇ ਹਨ ਇਸ ਵਿੱਚ ਉਹ ਉਹਨਾ ਨੂੰ ਘਰ ਦੇ ਜੀਆਂ ਦੀ ਤਰਾਂ ਹੀ ਰੱਖਦੇ ਹਨ। ਖਾਣਾ ਪੀਣਾ ਰਹਿਣ ਸਹਿਣ ਸਭ ਸaਾਮਿਲ ਹੁੰਦਾ ਹੈ। ਕਈ ਵਾਰੀ ਤਾਂ ਉਹ ਕਪੜੇ ਧੋਣ ਦਾ ਵੀ ਵਿੱਚੇ ਕਰ ਲੈਂਦੇ ਹਨ।’ ਬੀਜੀ ਨੂੰ ਸੁਣ ਕੇ ਬਹੁਤ ਹੈਰਾਨੀ ਹੋਈ। ਤੇ ਖੁਸaੀ ਵੀ ਚਲੋ ਮੇਰੀ ਪੋਤੀ ਨੂੰ ਰਹਿਣ ਲਈ ਕੋਈ ਚੰਗਾ ਘਰ ਮਿਲਿਆ ਹੈ ਜਿੱਥੇ ਘਰਦਾ ਖਾਣਾ ਮਿਲਦਾ ਹੈ।ਹੋਟਲ ਦਾ ਨਿੱਤ ਖਾਣਾ ਕਿਹੜਾ ਸੋਖਾ ਹੈ।
“ਭੈਣ ਜੀ ਤੁਸੀ ਕਿਹੜੇ ਮੁੰਡੇ ਕੋਲ ਰਹਿੰਦੇ ਵੱਡੇ ਕੋਲ ਜਾ ਛੋਟੇ ਕੋਲ, ਕਿ ਵਿਚਾਲੜੇ ਕੋਲ।’ ਸaਾਮ ਨੂੰ ਕੋਠੀ ਸਾਹਮਣੇ ਪਾਰਕ ਚ ਸੈਰ ਕਰਨ ਗਈ ਨੂੰ ਨਵੀਂ ਕੋਠੀ ਵਾਲੀ ਨੇ ਸਹਿਜ ਸੁਭਾਅ ਹੀ ਪੁਛ ਲਿਆ।
“ਮੈਂ ਪੀ ਜੀ ਚ ਰਹਿੰਦੀ ਹਾਂ।’ਅਚਾਨਕ ਬੀਜੀ ਦੇ ਮੂੰਹੋ ਨਿਕਲ ਗਿਆ।ਤੇ ਅੱਖਾਂ ਚੌ ਪਾਣੀ ਵੀ । ਕਿਉਂਕਿ ਅੱਜ ਹੀ Tਸ ਨੇ ਆਪਣੇ ਘਰ ਆਲੇ ਦੇ ਨਾਂ ਤੇ ਆਉਂਦੀ ਪੈਨਸaਨ ਵਿੱਚੋ ਪੰਜ ਪੰਜ ਸੋ ਦੇ ਛੇ ਨੋਟ ਵੱਡੇ ਮੁੰਡੇ ਨੂੰ ਆਪਣੇ ਖਰਚੇ ਦੇ ਦਿੱਤੇ ਸਨ। ਤੇ ਦੋ ਨੋਟ ਆਪਣੀਆਂ ਸੁਗਰ ਬਲੱਡ ਪ੍ਰੈਸਰ ਤੇ ਸਾਹ ਦੀਆ ਦਵਾਈਆਂ ਲਿਆਉਣ ਲਈ ਦਿੱਤੇ ਸਨ। ਹਾਂ ਇੱਕ ਨੋਟ ਉਸ ਨੇ ਮਰੋੜ ਕੇ ਸਿਰਹਾਣੇ ਹੇਠ ਲਕੋ ਲਿਆ ਸੀ ਉਹਦਾ ਪਤਾ ਲੈਣ ਆਈ ਧੀ ਨੂੰ ਦੇਣ ਲਈ ।ਹੁਣ ਬੀਜੀ ਜਾਣ ਚੁੱਕੀ ਸੀ ਕਿ ਇਹ ਘਰ ਉਸ ਲਈ ਇੱਕ ਪੀ ਜੀ ਹੀ ਤਾਂ ਹੈ।
ਰਮੇਸ ਸੇਠੀ ਬਾਦਲ
ਮੋ 98 766 27 233