ਮੇਰੇ ਕੋਲ ਰੋਜ਼ ਮਹਿਫ਼ਲ ਜੁੜਦੀ ਵਿਆਹਿਆਂ ਦੀ, ਮਜ਼ਾਕੀਆ ਸੁਭਾਅ ਹੋਣ ਕਰਕੇ ਰੋਜ਼ ਆਖਦੇ ਯਾਰ ਤੇਰੇ ਕੋਲ ਆ ਕੇ ਅਸੀਂ ਰੀਲੈਕਸ ਹੋ ਜਾਈਦਾ ਮਨ ਵੀ ਖੁਸ਼ ਹੋ ਜਾਂਦਾ। ਮੈਂ ਸੋਚਾਂ ਵਿੱਚ ਪੈ ਜਾਂਦਾ ਕਿ ਇੰਨੀ ਟੈਨਸ਼ਨ ਭਰੀ ਹੋਵੇਗੀ ਵਿਆਹੀ ਜਿੰਦਗੀ? ਪਰ ਜਦੋਂ ਵਿਆਹੇ ਜੋੜੇ ਦੇਖਦਾ ਪੱਗ ਦੇ ਰੰਗ ਨਾਲਦਾ ਸੂਟ ਪਾਇਆ ਦੇਖਦਾ ਦਿਲ ਤੜਫ ਉਠਦਾ,ਹਾਏ ਮੈਂ ਲੱਗਦਾ ਛੜੇ ਨੇ ਮਰ ਜਾਣਾਂ..। ਪਰ ਜਦੋਂ ਗੁਆਂਢ ਰੌਲਾ ਸੁਣਦਾ ਫੇ ਉਤਾਂਹ ਨੂੰ ਮੂੰਹ ਕਰ ਸ਼ੁਕਰ ਕਰਦਾ ਤੇ ਸੋਚਦਾ ਕਿ ਇਕੱਲਾ ਹੀ ਚੰਗਾ।
ਕਿਸੇ ਨੇ ਦੱਸ ਪਾਈ ਪੰਡਿਤ ਚੰਗਾ ਨਾਲਦੇ ਪਿੰਡ ਦਾ ਉਹਦੇ ਕੋਲ ਆਪਣੀ ਕੁੰਡਲੀ ਦਿਖਾ, ਬੜੇ ਚਾਅ ਨਾਲ ਮੈਂ ਜਦੋਂ ਪਡਿੰਤ ਕੋਲ ਪਹੁੰਚਾ ਤਾਂ ਪੰਡਿਤ ਦੇ ਵਾਲ ਖਿੱਲਰੇ ਦੇਖਕੇ ਰਹਿ ਨਹੀ ਹੋਇਆ ਪੁੱਛ ਹੀ ਲਿਆ ਕੀ ਹੋਇਆ ਪੰਡਿਤ ਜੀ, ਉਹ ਪਹਿਲਾ ਹੀ ਅੱਕਿਆ ਸੀ, ਹੌਲੀ ਜਿਹੀ ਕਹਿੰਦਾ ਦਰਵਾਜ਼ਾ ਖੜਕਾ ਕੇ ਅੰਦਰ ਵੜੀਦਾ, ਪਰ ਪੰਡਿਤ ਜੀ ਦਰਵਾਜ਼ਾ ਤਾਂ ਖੁੱਲਾ .. .. ਪੰਡਤਾਣੀ ਦੀ ਅੰਦਰੋ ਆਵਾਜ ਆਈ ਹੁਣ ਕਿੱਥੇ ਮਰ ਗਿਆ ਰੋਟੀ ਰੱਖ ਦਿੱਤੀ ਖਾ ਲਵੀਂ।
ਮੈ ਨਮਸਕਾਰ ਕਹਿਕੇ ਪੁੱਠੇ ਪੈਰੀ ਵਾਪਿਸ ਆ ਗਿਆ…
ਰਾਹ ਵਿੱਚ ਇਕ ਜੱਟ ਖੇਤਾਂ ਵਿੱਚ ਢੋਲੇ ਦੀਆਂ ਗਾ ਰਿਹਾ ਸੀ ਨਾਲੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ..। ਬੱਸ ਫਿਰ ਆਚਾਰ ਗੰਢੇ ਨਾਲ ਉਹਨੇਂ ਰੋਟੀ ਖਵਾਈ ਮੈ ਵੀ ਉੱਚੀ ਅਵਾਜ ਚ’ ਹੀਰ ਗਾਈ ਕਿਉਂਜੋ ਜੱਟ ਯਾਰ ਵੀ ਛੜਾ ਸੀ..
ਸਵਰਾਜ ਕੌਰ ✍️