ਹਰ ਦਿਨ ਤਰੀਕ ਮੌਸਮ ਕੋਈ ਨਾ ਕੋਈ ਯਾਦ ਲੈ ਕੇ ਆਉਂਦਾ। ਸਰਦੀ ਦਾ ਮੌਸਮ ਆ ਰਿਹਾ ਕਈ ਪੁਰਾਣੀਆਂ ਯਾਦਾਂ ਲੈ ਕੇ।
ਜਦੋਂ ਸਵੇਰ ਨੂੰ ਸੌ ਕੇ ਉੱਠਣਾ ਤਾਂ ਮੰਮੀ ਨੇ ਕਹਿਣਾ ਮਰਜਾਣੇ ਆਪ ਉਠ ਜਾਂਦੇ ਆ ਆਪਣੇ ਜੁੱਲੇ ਤਾਂ ਚੱਕ ਲਿਆ ਕਰੋ ਅਸੀਂ ਅੱਗਿਓਂ ਛੱਤੀ ਬਹਾਨੇ ਲਾਉਣੇ ਕਿ ਅੱਜ ਮੇਰੀ ਨਹੀਂ ਵਾਰੀ ਅੱਜ ਤਾਂ ਵੀਰੇ ਦੀ ਵਾਰੀ। ਵੀਰੇ ਨੇ ਕਹਿਣਾ ਮੇਰੀ ਤਾਂ ਬਾਹ ਦੁੱਖਦੀ ਠਹਿਰ ਕੇ ਚੁੱਕਦਾ 😁😁
ਮਤਲਬ ਅਸੀਂ ਪੱਕੇ ਢੀਠ ਗਾਲਾਂ ਸੁਣੀ ਜਾਣੀਆਂ ਪਰ ਟੱਸ ਤੋਂ ਮੱਸ ਨਾ ਹੋਣਾ
ਅਖੀਰ ਇਕੋ ਹੱਲ ਇੱਕ ਦੇ ਵੱਜਣੀ ਸਿੱਧੇ ਸਾਰਿਆਂ ਨੇ ਹੋ ਜਾਣਾ 😁😁 ਫੇਰ ਸਾਰਾ ਦਿਨ ਮੰਮੀ ਜੀ ਮੰਮੀ ਜੀ ਕਰਨਾ ਤੇ ਮਾਤਾ ਸ਼੍ਰੀ ਦੇ ਕਹਿਣ ਤੋਂ ਪਹਿਲਾਂ ਈ ਸਾਰੇ ਕੰਮ ਕਰ ਦੇਣੇ। ਮਤਲਬ ਇਹ ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ ਅਸੀਂ ਸਾਰੇ ਭੈਣ ਭਰਾ ਜੁੱਤੀਆਂ ਦੇ ਯਾਰ ਸੀ ਫੇਰ ਵੀ ਮਾਂ ਪਿਓ ਨਾਲ ਇੰਨਾ ਪਿਆਰ ਸੀ ਇੰਨੀ ਕੁੱਟ ਤੇ ਬੇਇੱਜ਼ਤੀ ਕਰਾਂ ਕੇ ਵੀ ਅਸੀਂ ਕਦੇ ਡਿਪ੍ਰੈਸ਼ਨ ਵਿੱਚ ਨਹੀਂ ਸੀ ਗਏ ਸਾਨੂੰ ਪਤਾ ਈ ਨਹੀਂ ਸੀ ਇਹ ਹੁੰਦਾ ਕੀ ਆ।
ਸਾਡੇ ਲਈ ਤਾਂ ਮਾਂ ਪਿਓ ਦੀਆਂ ਗਾਲ਼ਾਂ ਘਿਓ ਦੀਆਂ ਨਾਲਾਂ ਹੁੰਦੀਆਂ ਸੀ ਜਿਨ੍ਹਾ ਚਿਰ ਖਾਂਦੇ ਨਈ ਸੀ ਦਿਨ ਨਹੀਂ ਸੀ ਚੜਦਾ 😁😁
ਅੱਜਕਲ੍ਹ ਦੇ ਬੱਚਿਆਂ ਨੂੰ ਮਾੜਾ ਜਿਹਾ ਉੱਚਾ ਨੀਵਾਂ ਬੋਲਦੋ ਤਾਂ ਇਹ ਝੱਟ ਈ ਦਿਲ ਤੇ ਲਾ ਬਹਿੰਦੇ ਆ ਅਖੇ ਸਾਡੀ ਸੈਲਫ ਰਿਸਪੈਕਟ ਹਰਟ ਹੁੰਦੀ।
ਚਲੋ ਜੋ ਵੀ ਆ ਸਾਡਾ ਬਚਪਨ ਬਹੁਤ ਸੋਹਣਾ ਬੀਤਿਆ !!!
ਤੇਰੀਆਂ ਦੁਆਵਾਂ ਮਾਏਂ ਦੀਵੇ ਵਾਂਗ ਜੱਗੀਆਂ
ਤੂੰ ਇੱਕ ਵਾਰੀ ਦਿੱਤੀਆਂ ਤੇ ਸੋ ਵਾਰੀ ਲੱਗੀਆਂ ❤️❤️
ਮਨਸੀਰਤ ਬਜਾਜ