ਕਹਿੰਦੇ ਬੇਈਮਾਨੀ ਭਾਵੇਂ ਲੱਖ ਦੀ ਹੋਵੇ ਭਾਵੇ ਥੋੜੀ, ਪਰ ਇਨਸਾਨ ਨੂੰ ਸਦਾ ਲਈ ਦਾਗੀ ਕਰ ਦਿੰਦੀ ਹੈ ਅਜ ਮੈ ਬਜਾਰ ਗਿਆ ਰਾਸਤੇ ਚ ਇਕ ਦੁਕਾਨ ਤੇ ਮੱਠੀਆ ਦੇਖੀਆ ਜੋ ਬਜਾਰ ਦੀ ਮੱਠੀ ਨਾਲੋ ਬੇਹਤਰ ਲਗ ਰਹੀਆਂ ਸੀ ਮੈ ਦੁਕਾਨਦਾਰ ਨੂੰ ਪੁੱਛਿਆ ਕੀ ਰੇਟ ਹੈ ਕਹਿੰਦਾ ਦੋ ਰੁਪਏ ਦੀ ਇਕ ਮੈ ਵੀਹ ਰੁਪਏ ਦਿੱਤੇ ਤੇ ਉਸ ਨੇ ਲਿਫਾਫੇ ਚ ਪਾ ਕੇ ਫੜਾ ਦਿਤੀਆਂ ਆਪਾਂ ਵੀ ਲਿਫਾਫਾਂ ਫੜਿਆ ਤੇ ਘਰ ਆ ਕੇ ਜਦੋਂ ਦੇਖਿਆ ਕਿ ਅਠ ਹੀ ਨਿਕਲੀਆ ਹੁਣ ਮਨ ਚ ਨਿਰਾਸ਼ਤਾ ਜਿਹੀ ਹੋਈ ਕਿ ਸਿਆਣੇ ਬਿਆਣੇ ਬੰਦੇ ਨੂੰ ਕੀ ਮਿਲਿਆ ਦੋ ਚਾਰ ਦੀ ਹੈਰਾਫੇਰੀ ਕਰਕੇ
ਪਰ ਹੁਣ ਉਸ ਬੰਦੇ ਈ ਨੀਅਤ ਤੇ ਬੇਈਮਾਨੀ ਦਾ ਪਤਾ ਲਗ ਗਿਆ ਹੁਣ ਮੈ ਸਾਇਦ ਕਦੇ ਵੀ ਉਸ ਦੀ ਦੁਕਾਨ ਤੇ ਨਹੀ ਜਾਵਾਗਾਂ ਨਾ ਉਸ ਨੂੰ ਉਲਾਮਾ ਦਵਾਗਾਂ ਕਈ ਵਾਰ ਇਨਸਾਨ ਲਾਲਚ ਦੇ ਵਸ ਖੁਦ ਨੂੰ ਬਹੁਤਿਆ ਦੀ ਨਜਰ ਤੋ ਗਿਰਾ ਲੈਦਾ ਹੈ
2011 ਚ ਮੇਰੇ ਪਿਤਾ ਜੀ ਬਹੁਤ ਬਿਮਾਰ ਹੋਗੇ ਮੈ ਉਨਾਂ ਨੂੰ ਡੀ ਐਮ ਸੀ ਚ ਦਾਖਲ ਕਰਾਇਆ ਤੇ ਛੁੱਟੀ ਤੋ ਬਾਅਦ ਵੱਡੇ ਡਾਕਟਰ ਨੇ ਆਪਣੇ ਘਰ ਦੇ ਕਲੀਨਿਕ ਦਾ ਕਾਰਡ ਦੇ ਕੇ ਕੇਹਾ ਹੁਣ ਮੈਨੂੰ ਏਥੇ ਦਿਖਾ ਦਿਆ ਕਰਿਉ ਹਫਤੇ ਬਾਅਦ ਮੈ ਕੋਠੀ ਲੱਭ ਪਹੁੰਚ ਗਿਆ ਏ ਸਿਲਸਿਲਾ ਬਹੁਤ ਲੰਮਾਂ ਚੱਲਿਆ, ਡਾਕਟਰ ਦੀ ਪਰਚੀ ਤੇ ਫੇਰ ਕੁਝ ਟੈਸਟ ਲਿਖ ਦਿਆ ਕਰੇ ਬਾਰਾਂ ਪੰਦਰਾਂ ਸੌ ਦੇ ਸਾਡੇ ਆਰਥਿਕ ਤੋਰ ਤੇ ਹਲਾਤ ਵੀ ਠੀਕ ਠਾਕ ਹੀ ਸਨ ਪਰ ਡਾਕਟਰ ਕਿੱਥੇ ਸਮਝਦੇ ਇਕ ਦੋ ਵਾਰੀ ਮੈ ਡਾਕਟਰ ਨੂੰ ਕੇਹਾ ਟੈਸਟ ਬਹੁਤ ਮਹਿੰਗੇ ਹਨ ਕੁਝ ਕਰੋ ਉਸ ਨੇ ਪਰਚੀ ਤੇ ਕੁਝ ਕੋਡ ਜਿਹਾ ਲਿਖ ਦੇਣਾ ਤੇ ਦੋ ਢਾਈ ਸੌ ਦਾ ਫਰਕ ਪੈ ਜਾਣਾ,ਮੈ ਬਹੁਤ ਹੈਰਾਨ ਹੋਣਾ ਪਰ ਹੌਲੀ ਹੌਲੀ ਸਮਝ ਪਈ ਕਿ ਡਾਕਟਰ ਮੇਰੀ ਬੇਨਤੀ ਤੇ ਆਪਣਾ ਕਮਿਸਨ ਛੱਡ ਦਿੰਦਾ ਸੀ ,ਬਹੁਤ ਦੁੱਖ ਹੁੰਦਾ ਸੀ ਕਿ ਸਾਰੇ ਹਲਾਤ ਦੱਸਣ ਦੇ ਬਾਵਜੂਦ ਵੀ ਡਾਕਟਰ ਦੇ ਮਨ ਚੋ ਬੇਈਮਾਨੀ ਨਹੀ ਗਈ ਫੇਰ ਵੀ ਬੇਨਤੀਆ ਕਰਨੀਆਂ ਪੈਦੀਆਂ ਸੀ ਮਹੀਨੇ ਦੇ ਲੱਖਾ ਕਮਾ ਕੇ ਵੀ ਜੇ ਪੂਰੀਆਂ ਨਹੀ ਪੈਦੀਆਂ ਤਾਂ ਫੇਰ ਕਦੇ ਵੀ ਨਹੀ ਪੈਣੀਆ ,,
ਪਿਛੇ ਜਿਹੇ ਮੋਤ ਸਰਟੀਫਿਕੇਟ ਬਣਵਾਉਣ ਲਈ ਇਲਾਕੇ ਦੇ ਇਕ ਦਫਤਰ ਜਿਥੇ ਸਰਕਾਰੀ ਮੁਲਾਜ਼ਮ ਦੁਪਿਹਰ ਤੋ ਬਾਅਦ ਦੋ ਤਿੰਨ ਘੰਟੇ ਬੈਠਦੇ ਸੀ ਲੋਕਾਂ ਦੇ ਕਾਗਜ ਭਰਨ ਜਾ ਜਮਾਂ ਕਰਾਉਣ ਲੀ ,ਸਰਟੀਫਿਕੇਟ ਦੇ ਕਾਗਜੀ ਕੰਮ ਕੁਝ ਜਿਆਦਾ ਸੀ ਤਾਂ ਮੈ ਉਸ ਮੁਲਾਜਮ ਨੂੰ ਕੇਹਾ ਤੁਸੀਂ ਭਰ ਦਿਉ,” ਕਹਿੰਦਾ ਹਾਂ ਭਰਦੂ, “ਮੈ ਪੁੱਛਿਆ ਕਿੰਨੇ ਪੈਸੇ ਲਵੋਗੇ ,”ਕਹਿੰਦੇ ਜੋ ਮਰਜੀ ਦੇ ਦਿਉ ,ਮੈ ਕੇਹਾ ਫੇਰ ਵੀ ਕਹਿੰਦਾ ਪੰਜਾਹ ਸੱਠ ਦੇ ਦਿਉ ,ਚੱਲੋ ਮੈ ਕਾਗਜ ਲੈ ਅਗਲੇ ਦਿਨ ਪਹੁੰਚ ਗਿਆ ਤੇ ਆਉਣ ਲਗਿਆਂ ਸੋ ਦਾ ਨੋਟ ਫੜਾਇਆ ਤੇ ਉਸ ਨੇ ਜੇਬ ਚ ਪਾਅ ਲਏ ਤੇ ਕੁਝ ਵੀ ਵਾਪਸ ਨਹੀ ਕੀਤਾ ਮੈ ਵੀ ਸੋਚਿਆ ਜੇ ਕਾਗਜਾਂ ਚ ਕੁਝ ਗੜਬੜੀ ਕਰਤੀ ਤਾਂ ਕੰਮ ਰਹਿਜੂ ਏਹ ਸੋਚ ਮੈ ਕੁਝ ਨੀਂ ਬੋਲਿਆਂ ਕੇਹਾ ਚਲੋ ਕੰਮ ਹੋਜੇ ਬਹੁਤ ਆ, ਪਰ ਉਸ ਦੀ ਉਸ ਬੇਈਮਾਨੀ ਕਰਕੇ ਉਸ ਦਾ ਓ ਰੋਹਬਦਾਰ ਚੇਹਰਾ ਖੁੱਲਾ ਅਧਾ ਚਿੱਟਾ ਦਾੜਾ ਬਹੁਤ ਹੋਰ ਤਰਾਂ ਦਾ ਜਾਪ ਰਿਹਾ ਸੀ,
ਮਿੰਟਾ ਲਖਵਿੰਦਰ ਸਿੰਘ