ਠੇਕੇਦਾਰ | thekedaar

ਜਦੋਂ ਮੈ ਪੜਕੇ ਹਟਿਆ ਦਸਵੀਂ ਤੋ ਬਾਅਦ ਤਾਂ ਮੈ ਲੱਕੜੀ ਦਾ ਕੰਮ ਸਿੱਖਣ ਲਈ ਠੇਕੇਦਾਰ ਕੋਲ ਲੱਗ ਗਿਆ ਤੇ ਠੇਕੇਦਾਰ ਨੇ ਮੈਨੂੰ ਮਿਸਤਰੀ ਦੇ ਨਾਲ ਲਾ ਦਿੱਤਾ ਹੈਲਪਰ ਦੇ ਤੌਰ ਤੇ ਮੈ ਘਰ ਤੋਂ ਤਕਰੀਬਨ ਬਾਰਾ ਤੇਰਾ ਕਿਲੋਮੀਟਰ ਸਾਇਕਲ ਚਲਾ ਕੇ ਲੁਧਿਆਣਾ ਮਲਹਾਰ ਪੈਲਸ ਦੇ ਮਗਰੇ ਇਲਾਕੇ ਚ ਕੰਮ ਤੇ ਜਾਣਾ
ਤੇ ਜਾਂਦਿਆ ਰੋਜ ਦੀ ਤਰ੍ਹਾਂ ਪੱਥਰੀ ਨੂੰ ਡੱਬੇ ਚ ਪਾਣੀ ਪਾਉਣਾ ਤੇ ਸਾਰੀਆਂ ਚੋਰਸੀਆ ਸੱਥੀਆ ਦੀਆਂ ਧਾਰਾ ਲਾਉਣੀਆ ਤੇ ਫੇਰ ਮੈਨੂੰ ਆਰੀ ਦੇ ਨਾਲ ਬੋਰਡ ਚਿਰਣ ਤੇ ਲਾ ਦੇਣਾ,,, ਜਾ ਓ ਸਮਾਨ ਲੈ ਆ ਓ ਫੜਾ ਦੇ ਏ ਲ਼ੈ ਆ ਏਹੋ ਕੁਝ ਚਲਦਾ ਰਿਹਾ,,,
ਦੋ ਤਿੰਨ ਮਹੀਨੇ ਬਾਅਦ ਮੈਨੂੰ ਹੋਰ ਮਿਸਤਰੀ ਨਾਲ ਲਾਅ ਦਿੱਤਾ ਓ ਓਹਦਾ ਵੀ ਸਿਰਾ ਓਹਨੇ ਵੀ ਪੱਲੇ ਕੱਖ ਨਾ ਪਾਇਆ ਓਦੋ ਮੈਨੂੰ ਉਕਾ ਪੁਕਾ ਪੰਜ ਸੋ ਰੁਪਏ ਮਿਲਦੇ ਸੀ ਮਹੀਨੇ ਦੇ ਜੋ ਥੋੜੇ ਲੱਗਦੇ ਸੀ ਮੈ ਕੇਹਾ ਦਿਹਾੜੀ ਲਾਉਣ ਤਾਂ ਕੁਝ ਬਣੇ ਵੀ ਓਹਨੇ ਮੈਨੂੰ ਸਕੀਮ ਦਿੱਤੀ ਤੂੰ ਐਤਵਾਰ ਛੁੱਟੀ ਕਰ ਲਿਆ ਕਰ ਤੇ ਵਿੱਚਾਲੇ ਵੀ,,,ਮੈ ਵੀ ਇੰਝ ਹੀ ਕੀਤਾ ਆਪਣੀ ਕੇਹੜਾ ਦਿਹਾੜੀ ਆ,,,
ਠੇਕੇਦਾਰ ਕਹੇ ਛੁੱਟੀਆਂ ਬਹੁਤ ਕਰਨ ਲੱਗ ਪਿਆ ਮਿਸਤਰੀ ਕਹਿੰਦਾ ਦਿਹਾੜੀ ਲਾਅ ਦਿਉ ਆਪੇ ਲਾਲਚ ਪੈ ਜੂ,,, ਚਲੋ ਠੇਕੇਦਾਰ ਨੇ ਚਾਲੀ ਰੁਪਏ ਦਿਹਾੜੀ ਲਾਈ ਏ ਗੱਲ ੨੦੦੨ ਦੀ ਹੈ,,, ਚਲੋ ਮੈ ਵੀ ਖੁਸ ਦਿਹਾੜੀ ਲੱਗ ਗਈ,,, ਤੇ ਤਰੱਕੀ ਹੋਗੀ,,, ਪਰ ਪਰਨਾਲਾ ਓਥੇ ਦਾ ਓਥੇ ਕੰਮ ਨਾ ਸਿਖਾਉਣ,,,, ਮੈ ਠੇਕੇਦਾਰ ਨੂੰ ਕੇਹਾ ਸਿਖਾਉਦੇ ਤਾਂ ਹੈਨੀ ਛੇ ਮਹੀਨੇ ਹੋ ਗਏ ਓ ਕਹਿੰਦਾ ਤੂੰ ਵੇਖਿਆ ਕਰ ਕਿਵੇ ਕਰਦੇ ਆ,,,, ਚਲੋ ਮੈ ਕੇਹਾ ਠੀਕ,,,ਆ,,,,,
ਕਿ ਦਿਨ ਮੈ ਮਿਸਤਰੀ ਨੂੰ ਪੁਛਿਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਕਹਿੰਦਾ ੨੦ ਸਾਲ ਮੈ ਕੇਹਾ ਏਹਦਾ ਮਤਲਬ ਮੈ ਵੀ ਵੀਹ ਸਾਲ ਬਾਅਦ ਘੈਂਟ ਮਿਸਤਰੀ ਬਣੂ,,,, ਮੈਨੂੰ ਨਹੀਂ ਮਨਜੂਰ,,, ਮੈ ਡੈਡੀ ਨੂੰ ਕੇਹਾ ਮੈ ਨਹੀਂ ਕੰਮ ਕਰਨਾ ਉਨਾਂ ਨਾਲ ਮੈ ਆਪਣੀ ਭੂਆ ਦੇ ਮੁੰਡੇ ਨਾਲ ਕੰਮ ਕਰੂ ਤੇ ਓ ਕੰਮ ਵੀ ਸਿਖਾਉ,,,ਚਲੋ ਜੀ ਨਵੇ ਠੇਕੇਦਾਰ ਕੋਲ ਗਏ ਕੰਮ ਚਲ ਰਿਹਾ ਸੀ ਕਹਿੰਦਾ ਆ ਪੱਲੇ ਨੂੰ ਕੋਨੀਆ ਲਾਉਣੀਆ ਲਾ ਦੇਵੇਗਾ ਮੈ ਕਦੇ ਲਾਈਆਂ ਤਾਂ ਹੈਨੀ ਸੀ ਮੈ ਕੇਹਾ ਹਾਜੀ,,,, ਕਹਿੰਦਾ ਹੋ ਜਾ ਸੁਰੂ,,, ਮੈ ਦੇਖਿਆ ਬਾਕੀ ਕਿਦਾ ਲਾਅ ਰਹੇ ਮੈ ਵੀ ਵੇਖ ਵੇਖ ਦੋ ਚਾਰ ਲਾਈਆਂ,,,, ਵਧੀਆ ਉਨਾਂ ਵਾਂਗ ਹੀ ਲੱਗਣ ਲੱਗ ਪਈਆਂ,,, ਸਪੀਡ ਵੀ ਵਾਹਵਾ ਬਣ ਗਈ ਤੇ ਕੰਮ ਵੀ ਸਾਫ,,,, ਠੇਕੇਦਾਰ ਕਹਿੰਦਾ ਠੀਕ ਆ,,,
ਅਗਲੇ ਦਿਨ ਕਹਿੰਦਾ ਪੱਲੇ ਚੜਾਏ ਮੈ ਕੇਹਾ ਹਾਜੀ,,, ਪਰ ਮੈ ਕਦੇ ਨਹੀਂ ਚੜਾਏ ਸੀ,,,, ਮੈਨੂੰ ਕਹਿੰਦਾ ਚੱਕ ਦੋ ਖਿੜਕੀਆਂ ਓਤੇ ਚੜਾ ਮੈ ਆਉਣਾ,,,, ਮੈਨੂੰ ਮੇਰੀ ਭੂਆਂ ਦਾ ਮੁੰਡਾ ਦੱਸ ਗਿਆ ਕਿ ਕਬਜੇ ਵਾਲੀ ਸਾਇਡ ਧਾਰ ਨੂੰ ਟੈਪਰ ਲਾਕੇ ਬਾਕੀ ਗਰੂਫ ਇਕੋ ਜਿਹਾ ਕਰਦੀ,,,,,, ਮੈ ਬਈ ਲਾਈ ਤੇਗ ਨੂੰ ਧਾਰ ਦੋ ਘੰਟਿਆਂ ਚ ਟਾਲੀ ਦੇ ਪੱਲੇ ਫਿੱਟ ਕਰਤੇ,,, ਤੇ ਏਨੇ ਵਧੀਆ ਫਿੱਟ ਹੋਏ ਕਿ ਮੈ ਪਿਛੇ ਗਰਿੱਲ ਨਾਲ ਪਿੱਠ ਲਾਅ ਪਹਿਲੀ ਵਾਰ ਕੀਤੇ ਕੰਮ ਨੂੰ ਚਾਵਾਂ ਨਾਲ ਨਿਹਾਰ ਰਿਹਾ ਸੀ ਕਿ ਏਨੇ ਨੂੰ ਮੇਰੇ ਰੰਗ ਉੱਡ ਗਏ ਜਦੋ ਮੈ ਨਾਲ ਦੇ ਪੱਲਿਆਂ ਤੇ ਨਿਗਾਹ ਮਾਰੀ,,,, ਹੋਇਆ ਕੀ ਪੱਲੇ ਪੁੱਟੇ ਚੜ ਗਏ ਥੱਲੜੀਆ ਖੁਰਜੀਆ ਓਪਰ ਵੱਲ ਹੋ ਗਈਆਂ ਮੇਰਾ ਅੰਦਰ ਕੰਬ ਗਿਆ,,, ਸੁਕਰ ਆ ਉਥੇ ਹੋਰ ਕੋਈ ਨਹੀਂ ਸੀ,,, ਮੈ ਜਲਦੀ ਨਾਲ ਜਿਵੇ ਹੀ ਖਿੜਕੀਆਂ ਘੁਮਾ ਕੇ ਸਿੱਧੀਆ ਕਰਕੇ ਪਾਈਆਂ ਬਿਲਕੁਲ ਸਹੀ ਆ ਗਈਆਂ ਸਬੱਬੀ ਕੋਈ ਕਾਣ ਨਹੀ ਸੀ ਚਗਾਠ ਚ,,,,, ਬਿਲਕੁਲ ਗਰੂਫ ਇਕੋ ਜਿਹਾ,,,,ਨਹੀ ਏਦਾਂ ਬਹੁਤ ਘੱਟ ਹੁੰਦਾ ਕਿ ਚਗਾਠ ਚ ਕਾਣ ਨਾ ਹੋਵੇ ਕਿਸੇ ਵੀ ਖਾਨੇ ਚ,,,,, ਚਲੋ ਮੈ ਕਬਜੇ ਵੀ ਲਾਤੇ ਠੇਕੇਦਾਰ ਬੜਾ ਖੁਸ਼ ਹੋਇਆ ਕਹਿੰਦਾ ਹੱਥ ਵੀ ਸਾਫ ਆ ਤੇ ਸਪੀਡ ਵੀ ਵਧੀਆ,,,, ਓਹਨੇ ਮੇਰੀ ਦਿਹਾੜੀ ਉਦੋ ਸੱਠ ਰੁਪਏ ਲਾਈ ਪਰ ਸਾਲ ਚ ਉਨੇ ਏਨਾ ਕੰਮ ਲਿਆ ਕਿ ਮੈਨੂੰ ਹੈਲਪਰ ਤੋ ਮਿਸਤਰੀ ਬਣਾਤਾ ਓ ਵੀ ਪੂਰਾ,,,,,, ਪਰ ਹੁਣ ਕੰਮ ਛੱਡੇ ਨੂੰ ਬਹੁਤ ਸਾਲ ਹੋਗੇ ਪਰ ਕਿੱਸੇ ਯਾਦ ਨੇ,,, ਛੇ ਮਹੀਨੇ ਚ ਇਕ ਛੁੱਟੀ ਹੁੰਦੀ ਸੀ,,,, ਬਸ ਮੇਹਨਤਾਂ ਦਾ ਬੜਾ ਚਾਅ ਸੀ,,, ਕਦੇ ਕੰਮ ਤੋ ਬਿਨਾ ਹੋਰ ਪਾਸੇ ਧਿਆਨ ਹੀ ਨਹੀ ਗਿਆ,,,
ਮੈ ਹੁਣ ਸੋਚਦਾ ਮੈ ਸਤਾਰਾ ਅਠਾਰਾਂ ਸਾਲ ਦੀ ਉਮਰ ਚ ਏਨਾ ਜਿੰਮੇਵਾਰ ਮਿਸਤਰੀ ਵਾਂਗ ਕੰਮ ਕਿਉ ਕਰਦਾ ਰਿਹਾ ਰਾਤਾਂ ਲਾਉਣੀਆ ਬਿਮਾਰ ਹੋਕੇ ਵੀ ਕੰਮ ਤੇ ਚਲੇ ਜਾਣਾ ਕੀ ਜਨੂੰਨ ਸੀ,,, ਜਾਂ ਏਨੀ ਸਮਝ ਨਹੀਂ ਸੀ ਕਿ ਮੇਰੇ ਸਿਰ ਕੇਹੜਾ ਕਬੀਲਦਾਰੀ ਹੈ ਪਰ ਜਿਸ ਦਿਨ ਮੈ ਹੱਟਿਆ ਠੇਕੇਦਾਰਾਂ ਦੇ ਘਟੀਆਂ ਰਵਈਆਂ ਕਰਕੇ ਹੀ ਹਟਿਆ,,,,
ਲਖਵਿੰਦਰ ਸਿੰਘ

Leave a Reply

Your email address will not be published. Required fields are marked *