“ਬਾਬੂ ਜੀ ਬਜ਼ਾਰ ਜ਼ਾ ਰਹਾ ਹੂੰ। ਕੁਝ ਸਾਮਾਨ ਲੇਨਾ ਹੈ।” ਸਰਸੇ ਤੋਂ ਰੰਗ ਰੋਗਣ ਕਰਨ ਆਏ ਪੈਂਟਰ ਨੇ ਸ਼ਾਮੀ ਕੰਮ ਤੋਂ ਫਾਰਿਗ ਹੋ ਕੇ ਕਿਹਾ।
“ਕਿਆ ਸਾਮਾਨ ਲੇਨਾ ਹੈ ਤੁਝੇ।” ਮੈਂ ਵੀ ਹਿੰਦੀ ਚ ਪੁੱਛਿਆ।
“ਸਾਬੁਣ ਤੇਲ ਬੁਰਸ਼ ਪੇਸਟ ਬਗੈਰਾ।” ਉਸ ਨੇ ਦੱਸਿਆ।
“ਅਰੇ ਤੂੰ ਮੂਰਖ ਹੈ ਕਿਆ। ਜਬ ਤੂਨੇ ਹਮਾਰੇ ਯਹਾਂ ਕੁੱਝ ਦਿਨ ਰਹਿਣਾ ਹੈ। ਤੋ ਸਾਬੁਣ ਤੇਲ ਪੇਸਟ ਸਬ ਯਹੀਂ ਸੇਂ ਮਿਲੇਗਾ। ਯੇ ਘਰ ਹੈ ਬੇਟਾ। ਦੇਖ ਤੇਰੇ ਵਾਲੇ ਬਾਥਰੂਮ ਮੇੰ। ਮੈਨੇ ਰਾਤ ਹੀ ਸਬ ਸਾਮਾਨ ਰਖਵਾਇਆ ਹੈ। ਹਾਂ ਟੁੱਥ ਬਰੁਸ਼ ਨਹੀਂ ਹੋਗਾ। ਵੋ ਮੈਂ ਅੰਦਰ ਸੇਂ ਨਇਆ ਲਾ ਦੇਤਾ ਹੂੰ ਅਭੀ।” ਮੈਂ ਉਸਨੂੰ ਝਿੜਕਿਆ।
“ਬਾਬੂ ਜੀ ਕੁਸ਼ ਲੋਕ ਦੂਸਰੋ ਸੇਂ ਸਾਬੁਣ ਤੇਲ ਸ਼ੇਅਰ ਨਹੀਂ ਕਰਤੇ ਨਾ। ਇਸ ਲੀਏ ਮੈਨੇ ਸੁਭਾ ਉਸੇ ਛੂਹਆ ਭੀ ਨਹੀਂ।” ਉਸਨੇ ਬੜੀ ਸਮਝਦਾਰੀ ਭਰਿਆ ਜਬਾਬ ਦਿੱਤਾ।
“ਅਰੇ ਨਹੀਂ ਵੋ ਗੈਸਟ ਬਾਥਰੂਮ ਹੈ। ਵਹਾਂ ਸਭ ਤੇਰੇ ਲੀਏ ਹੀ ਰਖਵਾਇਆ ਹੈ।”
ਪੈਂਟਰ ਖੁਸ਼ ਹੋ ਗਿਆ ਤੇ ਮੈਨੂੰ ਉਹ ਕਾਫੀ ਸਮਝਦਾਰ ਲੱਗਿਆ। ਮੈਨੂੰ ਸਾਡੀ ਗਲਤੀ ਦਾ ਅਹਿਸਾਸ ਵੀ ਹੋਇਆ ਕਿ ਸਾਨੂੰ ਉਸਨੂੰ ਸਭ ਕੁਝ ਪਹਿਲਾਂ ਹੀ ਸਮਝਾ ਦੇਣਾ ਚਾਹੀਦਾ ਸੀ। ਉਹ ਅਨਪੜ੍ਹ ਹੋ ਸਕਦਾ ਹੈ ਪਰ ਸਮਝਦਾਰ ਹੈ।
ਪਰ ਕਈ ਪੜ੍ਹੇ ਲਿਖੇ ਹੁੰਦੇ ਹਨ ਪਰ ਸਮਝਦਾਰ …।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ