ਸਾਡੇ ਪਿਤਾ ਜੀ ਬੈਂਕ ਵਿੱਚ ਨੌਕਰੀ ਕਰਦੇ ਸਨ। ਓਹਨਾਂ ਨੇ ਗੱਲ ਸੁਣਾਈ ਕੇਰਾਂ ਬੈਂਕ ਵਿੱਚ ਕੋਈ ਲਾਲਾ ਜੀ ਆਏ ਤਾਂ ਕਿਸੇ ਗੱਲੋਂ ਸਟਾਫ਼ ਨਾਲੋਂ ਨਾਰਾਜ ਹੋ ਚਲੇ ਗਏ। ਕਰੀਬ ਇਕ ਮਹੀਨੇ ਬਾਅਦ ਬੈਂਕ ਦੇ ਅੰਦਰੋਂ ਬਦਬੂ ਆਉਣ ਲੱਗ ਪਈ, ਬਹੁਤ ਮੂਸਕ ਮਾਰੇ। ਸਾਰੇ ਸਟਾਫ ਅਤੇ ਆਮ ਲੋਕਾਂ ਦਾ ਖੜ੍ਹਨਾ ਵੀ ਮੁਸਕਲ ਹੋ ਗਿਅਾ। ਸਾਰੀ ਬੈਂਕ ਸਾਫ ਕਰਤੀ ਕੁੱਝ ਨਾਂ ਮਿਲਿਆ। ਫਿਰ ਕਿਸੇ ਨੇ ਸਲਾਹ ਦਿੱਤੀ ਜਿਹਨਾਂ ਨੇ ਲੋਕਰ ਲਏ ਨੇ ਓਹਨਾਂ ਨੂੰ ਬੁਲਾ ਕੇ ਲੋਕਰਾਂ ਦੀ ਸਫਾਈ ਕਰਲੋ। ਫੇਰ ਸਾਈਕਲ ਤੇ ਜਾ ਕੇ ਸਾਰਿਆਂ ਨੂੰ ਸੁਨੇਹਾ ਦਿੱਤਾ ਤਾਂ ਲਾਲਾ ਜੀ ਸਗੋਂ ਲੇਟ ਆਏ। ਜਦੋਂ ਓਹਨਾਂ ਨੇ ਆਪਣਾ LOUKER ਖੋਲਿਆ ਤਾ ਗੱਲ ਸਾਫ ਹੋਈ। ਲਾਲਾ ਜੀ ਕਹਿੰਦੇ,” ਓਏ ਹੋਏ ਅਾ ਪਈ ਅਾ, ਮੈਂ ਓਦੇਂ ਦਾ ਸੋਚੀ ਜਨਾ ਬਈ ਮੈਂ ਜਿਹੜੀ ਮੱਛੀ ਲਈ ਸੀ, ਪਤਾ ਨੀ ਕਿੱਥੇ ਰੱਖ ਕੇ ਭੁੱਲ ਆਇਆ। ਸਾਰਾ ਸਟਾਫ ਲਾਲਾ ਜੀ ਦੇ ਮੂੰਹ ਵੱਲ ਦੇਖੇ।
ਸੁਖਜੀਤ ਸਿੰਘ ਢਿੱਲੋਂ