#ਮਜ਼ਦੂਰੀ_ਦਾ_ਮੁੱਲ
“ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ।”
“ਆਹ ਫੋਨ ਨੇ ਤੰਗ ਕਰ ਮਾਰਿਆ।” ਗੀਝੇ ਚੋਂ ਫੋਨ ਕੱਢਦੇ ਹੋਏ ਬਲਬੀਰ ਨੇ ਕਿਹਾ।
“ਹ ਹ ਹ ਹ ਹੈ ਹੈ ਲੋ ਹੈ ਲੋ।”
“———–”
“ਮੈਂ ਬਾਊ ਘਰੇ ਹਾਂ ਕੰਮ ਤੇ।” ਕਹਿਕੇ ਇਸਨੇ ਫੋਨ ਫਿਰ ਗੀਝੇ ਚ ਪਾ ਲਿਆ।
“ਕੀ ਗੱਲ ਬਲਬੀਰ ਫੋਨ ਕਿਉਂ ਕੱਟਤਾ।” ਕੋਲ ਬੈਠੇ ਨੇ ਮੈਂ ਪੁੱਛ ਲਿਆ।
“ਬਾਊ ਇਹ ਬ ਬ ਬ ਬ ਬਾਹਲੀ ਭਕਾਈ ਕਰਾਉਂਦੇ ਹਨ। ਇੱਕ ਦਿਹਾੜੀ ਵਿਚ ਦ ਦ ਦ ਦੋ ਦੋ ਦੋ ਘਰਾਂ ਦੀ ਸਫ਼ਾਈ। ਫਿਰ ਪੈਸੇ ਦੇਣ ਵੇਲੇ ਕਿ ਕਿ ਕਿ ਕਿ ਕਿੜ ਕਿੜ ਕਰਦੇ ਆ।” ਬਲਬੀਰ ਨੇ ਕਾਹਲੀ ਚ ਕਿਹਾ।
“ਚੱਲ ਦਿਹਾੜੀ ਤਾਂ ਬਣਦੀ ਹੈ ਨਾ।” ਮੈਂ ਆਪਣਾ ਤਰਕ ਦਿੱਤਾ।
“ਨਹੀਂ ਬਾਊ ਜਦੋ ਬੰਦਾ ਪ ਪ ਪ ਪ ਪੂਰੀ ਵਾਹ ਲਾ ਕੇ ਦ ਦ ਦ ਦ ਦੋ ਦਿਨਾਂ ਚ ਹੋਣ ਵਾਲੀ ਸਫਾਈ ਪੰਜ ਘੰਟਿਆਂ ਵਿੱਚ ਕਰ ਦੇਵੇ ਤੇ ਕੋਈ ਛੁੱਟੀ ਵੀ ਨਾ ਕਰੇ। ਫੇਰ ਪ ਪ ਪ ਪੇਹੈ ਦੇਣ ਵੇਲੇ ਰ ਰ ਰ ਰੌਲਾ ਕਿਉਂ?”
ਮੈਨੂੰ ਬਲਬੀਰ ਦੀ ਗੱਲ ਠੀਕ ਤੇ ਵਾਜਿਬ ਲੱਗੀ। ਅਸੀਂ ਮਜਦੂਰ ਨੂੰ ਉਸਦਾ ਮਿਹਨਤਾਨਾ ਦੇਣ ਵੇਲੇ ਕੰਜੂਸੀ ਤੇ ਕਮੀਨਗੀ ਕਿਉਂ ਕਰਦੇ ਹਾਂ। ਉਂਜ ਧਾਰਮਿਕ ਸਥਾਨਾਂ ਤੇ ਨੱਚਣ ਗਾਉਣ ਵਾਲੀਆਂ ਤੇ ਯ ਦਾਰੂ ਦੀ ਬੋਤਲ ਖਰੀਦਣ ਵੇਲੇ ਪੈਸੇ ਦੀ ਪਰਵਾਹ ਨਹੀਂ ਕਰਦੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ।