ਸੁਪਰਡੈਂਟ ਕੂਨਰ | superdent kooner

ਸ੍ਰੀ ਗੁਰਚਰਨ ਸਿੰਘ ਕੂਨਰ ਸਰੀਰਕ ਸਿੱਖਿਆ ਵਿਸ਼ੇ ਦਾ ਲੈਕਚਰਰ ਸੀ। ਪਤਾ ਨਹੀਂ ਕਿਵੇਂ ਉਸਦੀ ਡਿਊਟੀ ਸਾਡੇ ਸਕੂਲ ਬਾਦਲ1 ਕੇਂਦਰ ਚ ਬਤੋਰ ਸੁਪਰਡੈਂਟ ਲਗਦੀ ਰਹੀ। ਕੂਨਰ ਸੁਭਾਅ ਦਾ ਜਿੰਨਾ ਵਧੀਆ ਸੀ। ਅਸੂਲਾਂ ਦਾ ਉੱਨਾ ਪੱਕਾ ਸੀ। ਪਰਚੀ ਲਿਜਾਣ ਨਹੀਂ ਦੇਣੀ ਤੇ ਘੁਸਰ ਮੁਸਰ ਤੇ ਕੋਈ ਇਤਰਾਜ ਨਹੀਂ। ਕੇਂਦਰ ਵਿੱਚ ਬਹੁਤੀਆਂ ਲੜਕੀਆਂ ਹੁੰਦੀਆਂ ਸਨ ਤੇ ਘੁਸਰ ਮੁਸਰ ਰੋਕਣਾ ਮੁਸਕਿਲ ਹੀ ਹੁੰਦਾ ਸੀ। ਬਹੁਤਾ ਝਿੜਕਣ ਨਾਲ ਲੜਕੀਆਂ ਡਰ ਜਾਂਦੀਆਂ ਤੇ ਰੋਣ ਲੱਗ ਪੈਂਦੀਆਂ। ਓਹਨਾ ਸਾਲਾਂ ਵਿੱਚ ਸਾਡੇ ਕੇਂਦਰ ਵਿਚ ਓਪਨ ਸਕੂਲਾਂ ਦੇ ਵਿਦਿਆਰਥੀ ਵੀ ਪੇਪਰ ਦੇਣ ਆਉਂਦੇ। ਓਪਨ ਵਾਲੇ ਬਹੁਤੇ ਮੁਲਾਜ਼ਮ ਤੇ ਵੱਡੀ ਉਮਰ ਦੇ ਹੁੰਦੇ
ਸਨ। ਤੇ ਆਉਂਦੇ ਵੀ ਦੂਰੋਂ ਦੂਰੋਂ ਸਨ। ਕਈ ਵਾਰੀ ਤਾਂ ਉਹ ਅੱਧੇ ਘੰਟੇ ਤੋਂ ਵੀ ਵੱਧ ਲੇਟ ਪਹੁੰਚਦੇ। ਕੂਨਰ ਸਾਹਿਬ ਉਹਨਾਂ ਦੀ ਮਜਬੂਰੀ ਦੇਖਕੇ ਚੁੱਪ ਕਰ ਜਾਂਦੇ। ਸਾਲੇ ਮਨੁੱਖ ਜਿਹੇ ਨਾ ਹੋਣ ਤੇ। ਆਖਕੇ ਹੱਸ ਪੈਂਦੇ। ਓਪਨ ਵਾਲਿਆਂ ਦੀ ਮਜਬੂਰੀ ਵੇਖਕੇ ਤਰਸ ਜਿਹਾ ਆਉਂਦਾ। ਤੇ ਸਖਤੀ ਕਰਨ ਨੂੰ ਦਿਲ ਨਾ ਕਰਦਾ। ਨਕਲ ਵਿਰੋਧੀ ਮੁਹਿੰਮ ਦੇ ਹਮਾਇਤੀ ਕੂਨਰ ਸਾਹਿਬ ਓਪਨ ਵਾਲਿਆਂ ਮੂਹਰੇ ਬੇਬਸ ਹੋ ਜਾਂਦੇ। ਸਾਲੇ ਮਨੁੱਖ ਜਿਹੇ ਨਾ ਹੋਣ ਜਿਹੇ ਡਾਇਲੋਗ ਯਾਦ ਕਰਕੇ ਅੱਜ ਵੀ ਹੱਸੀ ਆ ਜਾਂਦੀ ਹੈ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *